Home /News /coronavirus-latest-news /

ਹੁਣ ਤੁਹਾਡੀ ਗੱਡੀ 'ਤੇ ਲਾਜ਼ਮੀ ਹੋਵੇਗਾ ਇਹ ਸਟੀਕਰ, 1 ਅਕਤੂਬਰ ਤੋਂ ਲਾਗੂ ਹੋਣਗੇ ਨਿਯਮ

ਹੁਣ ਤੁਹਾਡੀ ਗੱਡੀ 'ਤੇ ਲਾਜ਼ਮੀ ਹੋਵੇਗਾ ਇਹ ਸਟੀਕਰ, 1 ਅਕਤੂਬਰ ਤੋਂ ਲਾਗੂ ਹੋਣਗੇ ਨਿਯਮ

  • Share this:

ਭਾਰਤ ਵਿਚ ਸਟੇਜ-ਸਿਕਸ (BS-6) ਮਾਪਦੰਡਾਂ ਵਾਲੇ ਵਾਹਨਾਂ ਉਤੇ ਹੁਣ 1 ਸੈਂਟੀਮੀਟਰ ਲੰਬਾ ਹਰਾ ਸਟੀਕਰ (1 cm green strip) ਲਾਗੂ ਹੋਵੇਗਾ। ਸਰਕਾਰ ਨੇ ਅਜਿਹੇ ਵਾਹਨਾਂ 'ਤੇ ਗ੍ਰੀਨ ਸਟੀਕਰ ਲਾਜ਼ਮੀ ਕਰ ਦਿੱਤਾ ਹੈ। ਇਹ ਹੁਕਮ 1 ਅਕਤੂਬਰ 2020 ਤੋਂ ਲਾਗੂ ਹੋਵੇਗਾ।

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (Ministry of Road Transport and Highways) ਦੁਆਰਾ ਜਾਰੀ ਇੱਕ ਨੋਟੀਫਿਕੇਸ਼ਨ ਦੇ ਅਨੁਸਾਰ, BS-6 ਮਾਪਦੰਡਾਂ ਦੀ ਪਾਲਣਾ ਕਰਨ ਵਾਲੇ ਵਾਹਨਾਂ ਦੀ ਤੀਜੀ ਰਜਿਸਟ੍ਰੇਸ਼ਨ ਪਲੇਟ ਕੇ ਉਪਰ ਇੱਕ ਸੈਮੀ. ਦੀ ਇੱਕ ਹਰੀ ਪੱਟੀ ਲਗਾਉਣੀ ਪਏਗੀ। ਇਹ ਆਦੇਸ਼ ਮੋਟਰ ਵਾਹਨਾਂ (ਹਾਈ ਸਕਿਉਰਟੀ ਰਜਿਸਟ੍ਰੇਸ਼ਨ ਪਲੇਟਾਂ)  2018 ਵਿਚ ਸੋਧ ਦੇ ਜ਼ਰੀਏ ਜਾਰੀ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ, ਸਰਕਾਰ ਨੇ ਕਿਹਾ ਸੀ ਕਿ 1 ਅਪ੍ਰੈਲ, 2019 ਤੋਂ, ਸਾਰੇ ਮੋਟਰ ਵਾਹਨਾਂ 'ਤੇ ਹਾਈ ਸਿਕਿਓਰਿਟੀ ਰਜਿਸਟ੍ਰੇਸ਼ਨ ਪਲੇਟਸ (ਐਚਐਸਆਰਪੀ) ਲਗਾਈਆਂ ਜਾਣਗੀਆਂ, ਜਿਸ ਨਾਲ ਛੇੜਛਾੜ ਨਹੀਂ ਕੀਤੀ ਜਾ ਸਕੇਗੀ।  ਕਈ ਦੇਸ਼ਾਂ ਵਿਚ ਵੀ ਅਜਿਹਾ ਹੀ ਹੁੰਦਾ ਹੈ। ਇਸ ਨੂੰ ਤੀਜੀ ਨੰਬਰ ਪਲੇਟ ਵੀ ਕਿਹਾ ਜਾਂਦਾ ਹੈ, ਜਿਸ ਨੂੰ ਵਾਹਨ ਨਿਰਮਾਤਾ ਹਰ ਵਾਹਨ ਦੀ ਵਿੰਡਸ਼ੀਲਡ ਵਿਚ ਫਿੱਟ ਕਰਦਾ ਹੈ।

ਟੈਂਪਰ ਫਰੂਫ HSRP ਲਾਜ਼ਮੀ

ਇਹ ਆਦੇਸ਼ ਮੋਟਰ ਵਾਹਨ (ਹਾਈ ਸਕਿਉਰਟੀ ਰਜਿਸਟ੍ਰੇਸ਼ਨ ਪਲੇਟਾਂ) 2018 ਵਿਚ ਸੋਧ ਦੇ ਜ਼ਰੀਏ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, ਸਰਕਾਰ ਨੇ ਕਿਹਾ ਸੀ ਕਿ 1 ਅਪ੍ਰੈਲ, 2019 ਤੋਂ,ਸਾਰੇ ਮੋਟਰ ਵਾਹਨਾਂ 'ਤੇ ਇਕ ਟੈਂਪਰ ਪ੍ਰੂਫ, ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ (ਐਚਐਸਆਰਪੀ) ਲਗਾਈ ਜਾਏਗੀ। ਐਚਐਸਆਰਪੀ ਜਾਂ ਥਰਡ ਨੰਬਰ ਪਲੇਟ ਹਰੇਕ ਨਵੇਂ ਵਾਹਨ ਦੀ ਵਿੰਡਸ਼ੀਲਡ ਦੇ ਅੰਦਰ ਨਿਰਮਾਤਾਵਾਂ ਦੁਆਰਾ ਲਗਾਈ ਜਾਏਗੀ।

HSRP ਦਾ ਸਿਸਟਮ

ਐਚਐਸਆਰਪੀ ਦੇ ਤਹਿਤ ਇਕ ਕ੍ਰੋਮਿਅਮ ਆਧਾਰਿਤ ਹੋਲੋਗ੍ਰਾਮ, ਨੰਬਰ ਪਲੇਟ ਦੇ ਲੇਫਟ ਕਾਰਨਰ ਉਤੇ ਅੱਗੇ-ਪਿੱਛੇ ਦੋਵਾਂ ਪਾਸਿਆਂ ਉਤੇ ਲਗਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਰਜਿਸਟ੍ਰੇਸ਼ਨ ਪਲੇਟ ਦੇ ਹੇਠਾਂ ਖੱਬੇ ਪਾਸੇ ਰਿਫਲੈਕਟਿਵ ਸ਼ੀਟਿੰਗ ਵਿਚ ਘੱਟੋ ਘੱਟ 10 ਅੰਕਾਂ ਵਾਲੀ ਸਥਾਈ ਪਛਾਣ ਨੰਬਰ ਦੀ ਲੇਜ਼ਰ ਬ੍ਰਾਂਡਿੰਗ ਲਾਜ਼ਮੀ ਕੀਤੀ ਗਈ ਹੈ। ਤੀਜੀ ਨੰਬਰ ਵਾਲੀ ਪਲੇਟ ਵਿਚ ਵਾਹਨ ਵਿਚ ਵਰਤੇ ਗਏ ਬਾਲਣ ਦੇ ਅਨੁਸਾਰ ਰੰਗ ਕੋਡਿੰਗ ਵੀ ਹੋਵੇਗੀ। ਰੰਗ ਕੋਡਿੰਗ ਪ੍ਰਦੂਸ਼ਣ ਪੈਦਾ ਕਰਨ ਵਾਲੇ ਵਾਹਨਾਂ ਦੀ ਪਛਾਣ ਕਰੇਗੀ। ਪੈਟਰੋਲ ਜਾਂ ਸੀਐਨਜੀ ਵਾਹਨਾਂ 'ਤੇ ਹਲਕੇ ਨੀਲੇ ਰੰਗ ਦਾ ਕੋਡਿੰਗ ਹੋਵੇਗਾ ਜਦੋਂ ਕਿ ਡੀਜ਼ਲ ਵਾਹਨਾਂ 'ਤੇ ਇਹ ਕੋਡਿੰਗ ਭਗਵਾ ਰੰਗ ਦੀ ਹੋਵੇਗੀ।

Published by:Gurwinder Singh
First published:

Tags: Motor vehicles act