ਦਿੱਲੀ 'ਚ ਕੋਰੋਨਾ ਨਾਲ ਮਰੇ ਲੋਕਾਂ ਦਾ ਅੰਤਿਮ ਸਸਕਾਰ ਵੀ ਸਿਫਾਰਸ਼ਾਂ ਨਾਲ ਹੋ ਰਿਹਾ- ਸਿਰਸਾ

ਦਿੱਲੀ 'ਚ ਕੋਰੋਨਾ ਨਾਲ ਮਰੇ ਲੋਕਾਂ ਦਾ ਅੰਤਿਮ ਸਸਕਾਰ ਵੀ ਸਿਫਾਰਸ਼ਾਂ ਨਾਲ ਹੋ ਰਿਹਾ- ਸਿਰਸਾ

 • Share this:
  ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਦੇ ਹਾਲਾਤ ਬੁਰੇ ਹੋ ਰਹੇ ਗਏ ਹਨ। ਉਨ੍ਹਾਂ ਕਿਹਾ ਕਿ ਇੱਥੇ ਹਸਪਤਾਲਾਂ ਵਿਚ ਬੈੱਡ ਤਾਂ ਮਿਲਣੇ ਹੀ ਨਹੀਂ ਪਰ ਕੋਰੋਨਾ ਨਾਲ ਮਰੇ ਵਿਅਕਤੀ ਦਾ ਅੰਤਿਮ ਸਸਕਾਰ ਕਰਨ ਲਈ ਜਗ੍ਹਾ ਲੈਣ ਲਈ ਸਿਫਾਰਸ਼ ਲਾਉਣੀ ਪੈਂਦੀ ਹੈ।

  ਸਿਰਸਾ ਨੇ ਕਿਹਾ ਕਿ ਪੰਜਾਬੀ ਬਾਗ ਵਿਚ ਮੈਂ ਸਿਫਾਰਿਸ਼ਾਂ ਕਰ ਕੇ ਸੰਸਕਾਰ ਕਰਵਾ ਰਿਹਾ ਹਾਂ ਅਤੇ 45 ਸੰਸਕਾਰ ਕ੍ਰੇਮਸ਼ਨ ਗਰਾਉਂਡ ਅਤੇ ਪੰਜਾਬ ਬਾਗ 23 ਸੰਸਕਾਰ ਹੋਏ ਹਨ। ਸਿਰਸਾ ਨੇ ਇਹ ਵੀ ਜਾਣਕਾਰੀ ਦਿੱਤੀ ਹੈ 10 ਲਾਸ਼ਾਂ ਸ਼ਮਸ਼ਾਨਘਾਟ ਦੇ ਬਾਹਰ ਪਈਆ ਹਨ।

  ਸਿਰਸਾ ਨੇ ਕਿਹਾ ਕਿ ਮੈਂ ਦਿੱਲੀ ਦੇ ਸੀ ਐਮ ਅਰਵਿੰਦ ਕੇਜਰੀਵਾਲ ਨੂੰ ਅਪੀਲ ਕਰਦਾ ਹਾਂ ਕਿ ਦਿੱਲੀ ਦੀਆਂ ਸੜਕਾਂ ਉੱਤੇ ਖੁਦ ਜਾ ਕੇ ਦੇਖੋ ਕੀ ਹਾਲ ਹੋ ਰਿਹਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਹਸਪਤਾਲ ਵਿਚ ਬੈੱਡ ਵੀ ਨਹੀਂ ਮਿਲ ਰਿਹਾ ਹੈ। ਸਿਰਸਾ ਨੇ ਕਿਹਾ ਜੇਕਰ ਦਿੱਲੀ ਵੱਲ ਧਿਆਨ ਨਾ ਦਿੱਤਾ ਤਾਂ ਲਾਸ਼ਾਂ ਸੜਕਾਂ ਉਤੇ ਆ ਜਾਣਗੀਆ ਅਤੇ ਸੀ ਐਮ ਕੇਜਰੀਵਾਲ ਨੂੰ ਕਹਿਣਾ ਚਾਹੁੰਦਾ ਹਾਂ ਕਿ ਦਿੱਲੀ ਬਰਬਾਦ ਹੋ ਰਹੀ ਹੈ। ਲੋਕਾਂ ਨੂੰ ਬਚਾਉ ਨਹੀਂ ਸਭ ਬਰਬਾਦ ਹੋ ਜਾਵੇਗਾ।
  Published by:Sukhwinder Singh
  First published:
  Advertisement
  Advertisement