Gold Price Today: ਸੋਨੇ ਦੇ ਭਾਅ ਨੇ ਫਿਰ ਮਾਰੀ ਛਾਲ, ਇਸ ਹਫਤੇ ਸਭ ਤੋਂ ਵੱਡੀ ਤੇਜ਼ੀ

Gold Price Today: ਸੋਨੇ ਦੇ ਭਾਅ ਨੇ ਫਿਰ ਮਾਰੀ ਛਾਲ, ਇਸ ਹਫਤੇ ਸਭ ਤੋਂ ਵੱਡੀ ਤੇਜ਼ੀ

Gold Price Today: ਸੋਨੇ ਦੇ ਭਾਅ ਨੇ ਫਿਰ ਮਾਰੀ ਛਾਲ, ਇਸ ਹਫਤੇ ਸਭ ਤੋਂ ਵੱਡੀ ਤੇਜ਼ੀ

  • Share this:
    ਅੰਤਰਰਾਸ਼ਟਰੀ ਪੱਧਰ ਉਤੇ ਸੋਨੇ ਦੀਆਂ ਕੀਮਤਾਂ (Gold Price Today) ਵਿਚ ਵਾਧੇ ਕਾਰਨ ਘਰੇਲੂ ਬਜ਼ਾਰ ਵਿਚ ਵੀ ਕੀਮਤਾਂ ਫਿਰ ਵਧੀਆਂ ਹਨ। ਮੰਗਲਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਵਿੱਚ 1000 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਵੀ ਜਿਆਦਾ ਵਾਧਾ ਹੋਇਆ। ਇਸ ਦੇ ਨਾਲ ਹੀ ਇਕ ਕਿੱਲੋ ਚਾਂਦੀ ਦੀ ਕੀਮਤ ਵਿਚ 1500 ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।

    ਮਾਹਰਾਂ ਦਾ ਕਹਿਣਾ ਹੈ ਕਿ ਯੂਐਸ ਡਾਲਰ ਦੀ ਕਮਜ਼ੋਰੀ ਅਤੇ ਵਿਸ਼ਵ ਦੇ ਸਭ ਤੋਂ ਵੱਡੇ ਨਿਵੇਸ਼ਕ ਵਾਰਨ ਬਫੇ (Warren Buffet) ਦੀ ਕੰਪਨੀ ਹੈਥਵੇ ਬਰਕਸ਼ਾਇਰ (Hathaway Berkshire) ਦੇ ਇਕ ਵੱਡੇ ਸੌਦਾ ਨਾਲ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਅੰਤਰਰਾਸ਼ਟਰੀ ਪੱਧਰ ਉਤੇ ਸੋਨੇ ਦੀਆਂ ਕੀਮਤਾਂ ਇਕ ਵਾਰ ਫਿਰ 1980 ਡਾਲਰ ਪ੍ਰਤੀ ਔਂਸ ਤੋਂ ਉਪਰ ਹੋ ਗਈਆਂ ਹਨ।

    ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਉਹਨਾਂ ਦੇ ਇਕ ਫਿਰ 2020 ਡਾਲਰ ਪ੍ਰਤੀ ਔਂਸ ਨੂੰ ਛੂਹਣ ਦੀ ਉਮੀਦ ਕੀਤੀ ਜਾ ਰਹੀ ਹੈ। ਅਜਿਹੀ ਸਥਿਤੀ ਵਿੱਚ ਇਸ ਦਾ ਅਸਰ ਭਾਰਤੀ ਬਾਜ਼ਾਰਾਂ ਉੱਤੇ ਵੀ ਪਏਗਾ। ਘਰੇਲੂ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਫਿਰ ਵਧ ਸਕਦੀਆਂ ਹਨ। ਇਹ ਮੰਨਿਆ ਜਾਂਦਾ ਹੈ ਕਿ ਦੀਵਾਲੀ ਤੱਕ ਸੋਨੇ ਦੀ ਕੀਮਤ 60 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਤੱਕ ਪਹੁੰਚ ਸਕਦੀ ਹੈ।

    ਸੋਨੇ ਦੀ ਨਵੀਂ ਕੀਮਤ (Gold Price on 18 August 2020)- HDFC ਸਕਿਓਰਿਟੀਜ਼ ਦੇ ਅਨੁਸਾਰ, ਮੰਗਲਵਾਰ ਨੂੰ, ਦਿੱਲੀ ਸਰਾਫਾ ਬਾਜ਼ਾਰ ਵਿੱਚ 99.9 ਪ੍ਰਤੀਸ਼ਤ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 53,674 ਰੁਪਏ ਪ੍ਰਤੀ 10 ਗ੍ਰਾਮ ਤੋਂ ਵਧ ਕੇ 54,856 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। ਇਸ ਮਿਆਦ ਦੇ ਦੌਰਾਨ ਭਾਅ 1,182 ਰੁਪਏ ਪ੍ਰਤੀ 10 ਗ੍ਰਾਮ ਵੱਧ ਗਿਆ ਹੈ। ਇਸ ਦੇ ਨਾਲ ਹੀ ਮੁੰਬਈ ਵਿਚ 99.9 ਪ੍ਰਤੀਸ਼ਤ ਵਾਲੇ ਸੋਨੇ ਦੀ ਕੀਮਤ ਵਧ ਕੇ 53894 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ ਹੈ।

    ਚਾਂਦੀ ਦੀਆਂ ਨਵੀਆਂ ਕੀਮਤਾਂ (Silver Price on 18 August 2020)- ਮੰਗਲਵਾਰ ਨੂੰ ਸੋਨੇ ਦੀ ਤਰ੍ਹਾਂ ਚਾਂਦੀ ਦੀ ਕੀਮਤ ਵਿਚ ਜ਼ੋਰਦਾਰ ਵਾਧਾ ਹੋਇਆ ਹੈ। ਦਿੱਲੀ ਵਿਚ ਇਕ ਕਿਲੋਗ੍ਰਾਮ ਚਾਂਦੀ ਦੀ ਕੀਮਤ 70,960 ਰੁਪਏ ਤੋਂ ਵਧ ਕੇ 72,547 ਰੁਪਏ ਹੋ ਗਈ ਹੈ। ਇਸ ਮਿਆਦ ਦੇ ਦੌਰਾਨ, ਕੀਮਤਾਂ ਵਿੱਚ 1,587 ਰੁਪਏ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਮੁੰਬਈ 'ਚ ਚਾਂਦੀ ਦੀ ਕੀਮਤ 69496 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ।
    Published by:Gurwinder Singh
    First published: