Home /News /coronavirus-latest-news /

ਅਮਰੀਕਾ 'ਚ ਭਾਰਤ ਦੇ ਐਚ-1ਬੀ ਵੀਜ਼ਾਧਾਰਕਾਂ ਤੇ ਗਰੀਨ ਕਾਰਡ ਵਾਲੇ ਉਮੀਦਵਾਰਾਂ ਨੂੰ ਵੱਡੀ ਰਾਹਤ

ਅਮਰੀਕਾ 'ਚ ਭਾਰਤ ਦੇ ਐਚ-1ਬੀ ਵੀਜ਼ਾਧਾਰਕਾਂ ਤੇ ਗਰੀਨ ਕਾਰਡ ਵਾਲੇ ਉਮੀਦਵਾਰਾਂ ਨੂੰ ਵੱਡੀ ਰਾਹਤ

ਅਮਰੀਕਾ 'ਚ ਭਾਰਤ ਦੇ ਐਚ-1ਬੀ ਵੀਜ਼ਾਧਾਰਕਾਂ ਤੇ ਗਰੀਨ ਕਾਰਡ ਵਾਲੇ ਉਮੀਦਵਾਰਾਂ ਨੂੰ ਵੱਡੀ ਰਾਹਤ

ਅਮਰੀਕਾ 'ਚ ਭਾਰਤ ਦੇ ਐਚ-1ਬੀ ਵੀਜ਼ਾਧਾਰਕਾਂ ਤੇ ਗਰੀਨ ਕਾਰਡ ਵਾਲੇ ਉਮੀਦਵਾਰਾਂ ਨੂੰ ਵੱਡੀ ਰਾਹਤ

 • Share this:
  ਕੋਰੋਨਾਵਾਇਰਸ ਦੀ ਵਜ੍ਹਾ ਨਾਲ ਅਮਰੀਕੀ ਸਰਕਾਰ ਨੇ ਭਾਰਤ ਦੇ ਐਚ-1ਬੀ ਵੀਜ਼ਾ ਹੋਲਡਰਸ ਅਤੇ ਗਰੀਨ ਕਾਰਡ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ 60 ਦਿਨ ਮੁਲਕ ਵਿਚ ਵਾਧੂ ਰੁਕਣ ਦੀ ਇਜਾਜ਼ਤ ਦਿੱਤੀ ਹੈ। ਇਹ ਛੂਟ ਉਨ੍ਹਾਂ ਲੋਕਾਂ ਨੂੰ ਦਿੱਤੀ ਗਈ ਹੈ ਜਿਹਨਾਂ ਨੂੰ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ।

  ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਸਰਵਿਸ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ 60 ਦਿਨਾਂ ਦਾ ਗਰੇਸ ਪੀਰੀਅਡ ਵਧਾ ਕੇ ਐਚ-1ਬੀ ਵੀਜ਼ਾ ਹੋਲਡਰ ਅਤੇ ਗਰੀਨ ਕਾਰਡ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਰਿਆਇਤ ਦਿੱਤੀ ਗਈ ਹੈ।

  60 ਦਿਨਾਂ ਦੇ ਅੰਦਰ Form I-290B ਭਰਨਾ ਜ਼ਰੂਰੀ
  ਮੀਡੀਆ ਰਿਪੋਰਟਾਂ ਦੇ ਅਨੁਸਾਰ ਯੂਐਸਸੀਆਈਐਸ ਦਾ ਕਹਿਣਾ ਹੈ ਕਿ ਇਹ ਛੂਟ ਇਸ ਲਈ ਦਿੱਤੀ ਗਈ ਹੈ ਕਿ ਕੋਰੋਨਾਵਾਇਰਸ ਦੇ ਸੰਕਟ ਦੌਰਾਨ ਲੋਕ ਆਪਣੇ ਨੋਟਿਸ ਵਿੱਚ ਦਿੱਤੀ ਗਈ ਅਪੀਲ ਦਾ ਜਵਾਬ ਆਰਾਮ ਨਾਲ ਦੇ ਸਕਣ ਅਤੇ ਫਾਰਮ Form I - 290B ਭਰ ਸਕਣ। ਐਚ-1ਬੀ ਵੀਜ਼ਾ ਹੋਲਡਰ ਅਤੇ ਗਰੀਨ ਕਾਰਡ ਅਪਲਾਈ ਕਰਨ ਵਾਲੇ ਉਮੀਦਵਾਰਾਂ ਉੱਤੇ ਕੋਈ ਵੀ ਐਕਸ਼ਨ ਲੈਣ ਤੋਂ ਪਹਿਲਾਂ ਯੂਐਸਸੀਆਈਐਸ 60 ਦਿਨਾਂ ਦੇ ਅੰਦਰ ਪ੍ਰਾਪਤ Form I - 290B ਫ਼ਾਰਮ ਉੱਤੇ ਵਿਚਾਰ ਕਰੇਗਾ।

  ਅਮਰੀਕਾ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਅਰਥ ਵਿਵਸਥਾ ਉੱਤੇ ਪੈਣ ਵਾਲੇ ਪ੍ਰਭਾਵ ਦਾ ਅਸਰ ਐਚ-1ਬੀ ਵੀਜ਼ਾ ਹੋਲਡਰ ਉੱਤੇ ਪੈ ਰਿਹਾ ਹੈ। ਜੋ ਕਿ ਉਨ੍ਹਾਂ ਦੇ ਵੀਜ਼ਾ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ ।ਅਮਰੀਕਾ ਵਿੱਚ ਲਗਭਗ ਦੋ ਲੱਖ ਲੋਕ ਐਚ-1ਬੀ ਵੀਜ਼ੇ ਉੱਤੇ ਹਨ ਅਤੇ ਗਰੀਨ ਕਾਰਡ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

  ਪਿਛਲੇ ਦੋ ਮਹੀਨਿਆਂ ਵਿੱਚ ਲੱਖਾਂ ਅਮਰੀਕੀ ਨਾਗਰਿਕ ਆਪਣੀ ਨੌਕਰੀਆਂ ਗਵਾ ਚੁੱਕੇ
  ਪਿਛਲੇ ਦੋ ਮਹੀਨਿਆਂ ਵਿੱਚ ਲੱਖਾਂ ਅਮਰੀਕੀ ਨਾਗਰਿਕ ਆਪਣੀਆਂ ਨੌਕਰੀਆਂ ਗਵਾ ਚੁੱਕੇ ਹਨ। ਹਾਲਾਂਕਿ ਵੀਜ਼ਾ ਉੱਤੇ ਕੰਮ ਕਰਨ ਵਾਲੇ ਲੋਕਾਂ ਨੂੰ ਜ਼ਿਆਦਾ ਕਠਨਾਈ ਦਾ ਸਾਹਮਣਾ ਕਰਨਾ ਪਿਆ ਹੈ। ਅਜਿਹਾ ਇਸ ਲਈ ਹੈ ਕਿਉਂਕਿ H1- B ਵੀਜ਼ਾ ਲੋਕੇਸ਼ਨ ਅਤੇ ਐਪਲਾਇਰ ਨਾਲ ਜੁੜਿਆ ਹੈ। ਜਿਸ ਵਿੱਚ ਉਹ ਪ੍ਰਾਪਤਕਰਤਾ ਨੂੰ ਬੇਸਿਕ ਤਨਖ਼ਾਹ ਦੇਣ ਲਈ ਸਹਿਮਤ ਹੁੰਦਾ ਹੈ।

  ਤਨਖ਼ਾਹ ਵਿੱਚ ਕਟੌਤੀ ਅਤੇ ਇੱਥੇ ਤੱਕ ਕਿ ਵਰਕ ਫਰਾਮ ਹੋਮ ਦੀ ਵਿਵਸਥਾ ਵੀ ਵੀਜ਼ਾ ਨਿਯਮਾਂ ਦੇ ਖ਼ਿਲਾਫ਼ ਹੈ। ਹੁਣ ਉਨ੍ਹਾਂ H -1B ਵਰਕਰਸ ਨੂੰ ਜਿੰਨਾ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਦੇ ਕੋਲ ਨਵੀਂ ਨੌਕਰੀ ਲੱਭਣ ਲਈ 60 ਦਿਨਾਂ ਦਾ ਸਮਾਂ ਹੈ। ਜੇਕਰ ਉਹ ਇਸ ਦੌਰਾਨ ਨੌਕਰੀ ਨਹੀਂ ਲੱਭ ਸਕਦੇ ਹਨ ਜਾਂ ਇੱਕ ਵੱਖ ਵੀਜ਼ਾ ਟਾਈਪ ਵਿੱਚ ਸ਼ਿਫ਼ਟ ਨਹੀਂ ਹੁੰਦੇ ਹੈ ਤਾਂ ਉਨ੍ਹਾਂ ਨੂੰ ਘਰ ਪਰਤਣਾ ਹੋਵੇਗਾ।
  Published by:Gurwinder Singh
  First published:

  Tags: Donal Trump, Lockdown, Punjabi NRIs, Visa extensions

  ਅਗਲੀ ਖਬਰ