ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਭਰ ਵਿਚ ਲੌਕਡਾਉਨ ਕਾਰਨ ਬਹੁਤ ਸਾਰੇ ਲੋਕ ਦੂਜੇ ਸੂਬਿਆ ਵਿਚ ਫਸ ਗਏ ਸਨ।ਨਾਂਦੇੜ ਸਾਹਿਬ 'ਚ ਫਸੇ ਪੰਜਾਬੀਆਂ ਦੀ ਘਰ ਵਾਪਸੀ ਦਾ ਰਾਹ ਸਾਫ਼ ਹੋ ਗਿਆ ਹੈ।ਕੇਂਦਰ ਸਰਕਾਰ ਨੇ ਮਹਾਰਾਸ਼ਟਰ ਸਰਕਾਰ ਨੂੰ ਮਨਜੂਰੀ ਦੇ ਦਿੱਤੀ ਹੈ। ਮਹਾਰਾਸ਼ਟਰ ਦੇ ਸੀ ਐਮ ਨੇ ਫੋਨ ਉਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਜਾਣਕਾਰੀ ਦਿੱਤੀ ਹੈ।ਕੈਪਟਨ ਨੇ ਚੀਫ਼ ਸਕੱਤਰ ਨੂੰ ਸਾਰੇ ਇੰਤਜਾਮ ਕਰਨ ਦੇ ਆਦੇਸ਼ ਦਿੱਤੇ ਹਨ। ਨਾਂਦੇੜ ਸਾਹਬ ਤੋਂ ਆ ਰਹੇ ਸ਼ਰਧਾਲੂਆਂ ਦੀ ਵਾਪਸੀ ਦਾ ਸਾਰਾ ਖਰਚਾ ਸਰਕਾਰ ਚੁੱਕੇਗੀ।
ਜਿਕਰਯੋਗ ਹੈ ਕਿ ਇਹ ਸ਼ਰਧਾਲੂ ਨਾਂਦੇੜ ਸਾਹਿਬ ਦੇ ਦਰਸ਼ਨਾਂ ਲਈ ਗਈ ਸੀ। ਉਸ ਦੌਰਾਨ ਹੀ ਕੋਰੋਨਾ ਦੇ ਮਰੀਜ਼ ਦੇਸ਼ ਵਿਚ ਵਧਣ ਲੱਗ ਗਏ ਜਿਸ ਕਾਰਨ ਦੇਸ਼ ਵਿਚ ਲੌਕਡਾਉਨ ਲਗਾ ਦਿੱਤਾ ਗਿਆ ਸੀ। ਲੌਕਡਾਉਨ ਲੱਗਣ ਕਾਰਨ ਆਵਾਜਾਈ ਬੰਦ ਹੋਣ ਕਾਰਨ ਇਹ ਸਾਰੇ ਸ਼ਰਧਾਲੂ ਨਾਂਦੇੜ ਸਾਹਿਬ ਹੀ ਫਸੇ ਹੋਏ ਸਨ।ਸ਼ਰਧਾਲੂ ਨੇ ਮੰਗ ਕੀਤੀ ਸੀ ਕਿ ਸਾਨੂੰ ਪੰਜਾਬ ਵਾਪਸ ਲਿਜਾਇਆ ਜਾਵੇ। ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਾਰਾਸ਼ਟਰ ਦੀ ਸਰਕਾਰ ਨਾਲ ਗੱਲ ਕਰਨ ਤੋਂ ਬਾਅਦ ਹੀ ਸੰਗਤ ਦੀ ਘਰ ਵਾਪਸੀ ਦੀ ਮਨਜੂਰੀ ਮਿਲੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: COVID-19, Pilgrims, Punjab government, Sikhs