ਸੋਨੀਆ ਗਾਂਧੀ ਨੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਦੱਸਿਆ ‘ਅਨਿਆਂਪੂਰਨ’

News18 Punjabi | News18 Punjab
Updated: June 29, 2020, 6:31 PM IST
share image
ਸੋਨੀਆ ਗਾਂਧੀ ਨੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਦੱਸਿਆ ‘ਅਨਿਆਂਪੂਰਨ’
ਫਾਈਲ ਫੋਟੋ

  • Share this:
  • Facebook share img
  • Twitter share img
  • Linkedin share img
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ਨੂੰ ‘ਅਨਿਆਂਪੂਰਨ’ ਕਰਾਰ ਦਿੱਤਾ ਹੈ। ਸੋਨੀਆ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ਤੋਂ ਅਪੀਲ ਕੀਤੀ ਕਿ ਮਹਾਮਾਰੀ ਦੇ ਇਸ ਸਮੇਂ ਵਿੱਚ ਸਰਕਾਰ ਨੂੰ ਤੁਰਤ ਇਹ ਵਾਧਾ ਪਾਸ ਲੈ ਕੇ ਜਨਤਾ ਨੂੰ ਰਾਹਤ ਦੇਣੀ ਚਾਹੀਦੀ ਹੈ।

ਸੋਨੀਆ ਨੇ ਸਰਕਾਰ ਵੱਲੋਂ ਆਬਕਾਰੀ ਟੈਕਸ ਵਿੱਚ ਵਾਧਾ ਕਰ ਕੇ ਕਈ ਲੱਖ ਕਰੋੜ ਰੁਪਏ ਦਾ ਵਾਧੂ ਮਾਲੀਆ ਇਕੱਠਾ ਕਰਨ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਬੀਤੇ ਮਾਰਚ ਮਹੀਨੇ ਤੋਂ ਬਾਅਦ ਆਬਕਾਰੀ ਟੈਕਸ ਵਿੱਚ ਕੀਤਾ ਵਾਧਾ ਵਾਪਸ ਲਿਆ ਜਾਵੇ। ਉਨ੍ਹਾਂ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਖਿਲਾਫ਼ ਕਾਂਗਰਸ ਵੱਲੋਂ ਸ਼ੋਸ਼ਲ ਮੀਡੀਆ ’ਤੇ ਚਲਾਏ ਗਏ ‘ਸਪੀਕ ਅੱਪ ਅਗੇਂਸਟ ਫਿਊਲ ਹਾਈਕ’ ਮੁਹਿੰਮ ਤਹਿਤ ਵੀਡੀਓ ਸੰਦੇਸ਼ ਜਾਰੀ ਕਰਕੇ ਇਹ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਇਕ ਪਾਸੇ ਕਰੋਨਾ ਦੇ ਕਹਿਰ ਅਤੇ ਦੂਜੇ ਪਾਸੇ ਤੇਲ ਕੀਮਤਾਂ ਦੀ ਮਹਿੰਗਾਈ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ "ਮੈਂ ਤੁਹਾਨੂੰ ਚੇਤੇ ਕਰਾਉਣਾ ਚਾਹੁੰਦੀ ਹਾਂ ਕਿ 2014 ਮਗਰੋਂ ਮੋਦੀ ਸਰਕਾਰ ਨੇ ਜਨਤਾ ਨੂੰ ਕੱਚੇ ਤੇਲ ਦੀਆਂ ਡਿਗਦੀਆਂ ਕੀਮਤਾਂ ਦਾ ਲਾਭ ਦੇਣ ਦੀ ਥਾਂ ਪੈਟਰੋਲ ਅਤੇ ਡੀਜ਼ਲ ’ਤੇ ਕਈ ਵਾਰ ਟੈਕਸ ਵਧਾਇਆ, ਜਿਸ ਨਾਲ ਸਰਕਾਰ ਨੇ ਕਰੀਬ 18 ਲੱਖ ਕਰੋੜ ਰੁਪਏ ਵਾਧੂ ਵਸੂਲੇ। ਇਹ ਜਨਤਾ ਦੀ ਜੇਬ ਵਿਚੋਂ ਉਸ ਦੀ ਕਮਾਈ ਦਾ ਪੈਸਾ ਕੱਢ ਕੇ ਸਰਕਾਰੀ ਖਜ਼ਾਨੇ ਨੂੰ ਭਰਨ ਦੀ ਜਿਉਂਦੀ ਜਾਗਦੀ ਮਿਸਾਲ ਹੈ।’’
First published: June 29, 2020, 6:31 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading