ਪੰਜਾਬ 'ਚ ਸਰਕਾਰੀ ਸਕੂਲ ਦੀ ਅਧਿਆਪਕਾ ਦੀ ਕੋਰੋਨਾ ਨਾਲ ਮੌਤ

ਆਕਸੀਜਨ ਖਤਮ ਹੋਣ 'ਤੇ ਪਤੀ ਨੂੰ ਮੂੰਹ ਨਾਲ ਸਾਹ ਦਿੰਦੀ ਰਹੀ ਪਤਨੀ, ਫਿਰ ਵੀ ਨਹੀਂ ਬਚੀ ਜਾਨ (ਸੰਕੇਤਕ ਫੋਟੋ)

 • Share this:
  ਲੁਧਿਆਣਾ: ਗਾਲਿਬ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 13 ਅਧਿਆਪਕ ਕੋਰੋਨਾ ਪੋਜ਼ਟਿਵ ਆਉਣ ਤੋਂ ਬਾਅਦ ਅੱਜ ਉਨ੍ਹਾਂ ਵਿਚੋਂ ਇਕ ਟੀਚਰ ਤਜਿੰਦਰ ਕੌਰ ਦੀ ਮੌਤ ਹੋ ਗਈ ਹੈ। ਇਥੇ ਇਕ ਨਿੱਜੀ ਹਸਪਤਾਲ ਵਿੱਚ ਸਰਕਾਰੀ ਟੀਚਰ ਦੀ ਮੌਤ ਹੋ ਗਈ।

  ਮ੍ਰਿਤਕ ਅਧਿਆਪਕਾ ਜਗਰਾਉਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਲਿਬ ਕਲਾਂ ਵਿਖੇ ਗਣਿਤ ਪੜ੍ਹਾਉਂਦੀ ਸੀ। ਮ੍ਰਿਤਕ ਟੀਚਰ ਦੀ ਪਛਾਣ ਤਜਿੰਦਰ ਕੌਰ ਵਜੋਂ ਹੋਈ ਹੈ।

  ਅਧਿਆਪਕਾ ਇਲਾਜ ਲਈ ਲੁਧਿਆਣਾ ਦੇ DMC ਹਸਪਤਾਲ ਵਿੱਚ ਦਾਖਲ ਸੀ। ਸ਼ਨੀਵਾਰ ਨੂੰ ਮ੍ਰਿਤਕ ਦੀ ਦੇਹ ਜਗਰਾਓਂ ਲਿਆਂਦੀ ਗਈ ਤੇ ਪਰਿਵਾਰਿਕ ਮੈਂਬਰਾਂ ਨੇ PPE ਕਿੱਟ ਪਾ ਕੇ ਉਸ ਦਾ ਅੰਤਿਮ ਸੰਸਕਾਰ ਕੀਤਾ।

  ਸ਼ਨੀਵਾਰ ਨੂੰ ਮ੍ਰਿਤਕ ਦੀ ਦੇਹ ਜਗਰਾਓਂ ਲਿਆਂਦੀ ਗਈ ਤੇ ਪਰਿਵਾਰਿਕ ਮੈਂਬਰਾਂ ਨੇ PPE ਕਿੱਟ ਪਾ ਕੇ ਉਸ ਦਾ ਅੰਤਿਮ ਸੰਸਕਾਰ ਕੀਤਾ।
  Published by:Gurwinder Singh
  First published: