ਹਸਪਤਾਲ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ , ਦਵਾਈ ਦੇਕੇ ਪੈਦਲ ਤੋਰੇ ਕੋਰੋਨਾ ਮਰੀਜ਼

News18 Punjabi | News18 Punjab
Updated: July 29, 2020, 8:15 PM IST
share image
ਹਸਪਤਾਲ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ , ਦਵਾਈ ਦੇਕੇ ਪੈਦਲ ਤੋਰੇ ਕੋਰੋਨਾ ਮਰੀਜ਼
ਹਸਪਤਾਲ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ , ਦਵਾਈ ਦੇਕੇ ਪੈਦਲ ਤੋਰੇ ਕੋਰੋਨਾ ਮਰੀਜ਼

  • Share this:
  • Facebook share img
  • Twitter share img
  • Linkedin share img
ਨੀਰਜ ਬਾਲੀ

ਸੂਬੇ ਵਿਚ ਕੋਰੋਨਾ ਕਾਲ ਬਣ ਰਿਹਾ ਹੈ। ਆਏ ਦਿਨ ਨਵੇਂ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਦੌਰਾਨ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਲੱਖਾਂ ਹੀ ਦਾਅਵੇ ਵੀ ਕੀਤੇ ਜਾ ਰਹੇ ਹਨ। ਨਾਲ ਹੀ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਕੋਰੋਨਾ ਮਰੀਜਾ ਨੂੰ ਪੂਰੀ ਸਿਹਤ ਸਹੁਲਤ ਵੀ ਦਿੱਤੀ ਜਾ ਰਹੀ ਹੈ। ਪਰ ਇਸਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਦੇਖਣ ਨੂੰ ਮਿਲੀ ਹੈ।

ਜਿਲਾ ਗੁਰਦਾਸਪੁਰ ਦੇ ਬਟਾਲਾ ਵਿਚ ਜਿੱਥੇ ਦੇ ਇਕ ਇਲਾਕੇ ਵਿਚ ਲੋਕਾਂ ਦਾ ਟੈਸਟ ਕੀਤਾ ਜਾਂਦਾ ਹੈ। ਜਿਨ੍ਹਾਂ ਚੋਂ  11 ਲੋਕਾਂ ਦਾ ਟੇਸਟ ਪਾਜੀਟਿਵ ਆਉਂਦਾ ਹੈ। ਉਨ੍ਹਾਂ ਨੂੰ ਮੈਡੀਕਟ ਟੀਮ ਤੇ ਪੁਲਿਸ ਪ੍ਰਸਾਸਨ ਵੱਲੋਂ ਹਸਪਤਾਲ ਲਿਜਾਇਆ ਜਾਂਦਾ ਹੈ। ਪਰ ਬਾਅਦ ਵਿਚ ਸਾਰੇ ਕੋਰੋਨਾ ਮਰੀਜ਼ ਘਰ ਵਾਪਿਸ ਆ ਜਾਂਦੇ ਹਨ ਉਹ ਵੀ ਇਕੱਲੇ ਉਨ੍ਹਾਂ ਨਾਲ ਨਾ ਤਾਂ ਕੋਈ ਹਸਪਤਾਲ ਦਾ ਸਟਾਫ ਹੁੰਦਾ ਹੈ ਤੇ ਨਾ ਹੀ ਕੋਈ ਪੁਲਿਸ ਦਾ ਅਧਿਕਾਰੀ। ਪਰ ਮਰੀਜਾਂ ਦੇ ਹੱਥ ਵਿਚ 2-2 ਟੇਬਲੇਟ ਹੁੰਦੀਆਂ ਹਨ ਤੇ ਨਾਲ ਹੀ ਇਕ ਸਲੀਪ ਜਿਸ ਵਿਚ ਲਿਖਿਆ ਹੋਇਆ ਸੀ ਕਿ ਉਹ ਘਰ ਹੀ ਰਹਿਣ।  ਇਸ ਤੋਂ ਬਾਅਦ ਇਕ ਹਸਪਤਾਲ ਦਾ ਕਰਮਚਾਰੀ ਆਉਂਦਾ ਹੈ ਤੇ ਮੁਹੱਲੇ ਵਿਚ ਕਹਿੰਦਾ ਹੈ ਕੇ ਜੋ 11 ਲੋਕ ਘਰ ਆਏ ਹਨ ਉਹ ਘਰ ਤੋਂ ਨਾ ਨਿਕਲਣ। ਬਸ ਅਜਿਹਾ ਕਹਿਣ ਨਾਲ ਹਸਪਤਾਲ ਦੀ ਸਾਰੀ ਜਿੰਮੇਵਾਰੀ ਖਤਮ ਹੋ ਜਾਂਦੀ। ਪਰ ਹਸਪਤਾਲ ਤੇ ਪ੍ਰਸ਼ਾਸਨ ਦੀ ਇਸ ਤਰ੍ਹਾਂ ਦੀ ਲਾਪਰਵਾਹੀ ਕਈ ਸਵਾਲ ਖੜੇ ਕਰ ਰਹੀ। ਨਾਲ ਹੀ ਕਈ ਲੋਕਾਂ ਦੀ ਜਿੰਦਗੀ ਨੂੰ ਖਤਰੇ ਚ ਪਾ ਰਹੀ ।
ਉਧਰ ਹਸਪਤਾਲ ਪ੍ਰਸ਼ਾਸਨ ਦੇ ਇਸ ਤਰ੍ਹਾਂ ਦੇ ਰਵੀਏ ਕਾਰਨ ਇਲਾਕਾ ਨਿਵਾਸੀਆਂ ਨੂੰ ਪ੍ਰੇਸ਼ਾਨੀ ਵਿਚ ਪਾ ਦਿੱਤਾ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਉਹ ਆਪੇ ਲੈਕੇ ਗਏ ਪਰ ਬਾਅਦ ਵਿਚ ਮਰੀਜ਼ ਆਪ ਹੀ ਪੈਦਲ ਤੁਰ ਕੇ ਆਏ ਹਨ। ਹਸਪਤਾਲ ਦੀ ਜਿੰਮੇਵਾਰੀ ਸੀ ਉਹ ਇਨ੍ਹਾਂ ਨੂੰ ਛੱਡ ਆਉਂਦੇ ਹਨ। ਪਰ ਉਨ੍ਹਾਂ ਨੇ ਆਪਣੀ ਜਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਈ। ਇਲਾਕੇ ਚ ਰਹਿੰਦੇ ਲੋਕਾਂ ਨੂੰ ਗੁੱਸਾ ਵੀ ਹੈ ਤੇ ਡਰ ਵੀ ਤੇ 11 ਲੋਕਾਂ ਦੀ ਚਿੰਤਾ ਵੀ ਸਤਾ ਰਹੀ ਹੈ। ਪਰ ਹਸਪਤਾਲ ਪ੍ਰਸ਼ਾਸਨ ਦੀ ਇਸ ਤਰ੍ਹਾਂ ਦੀ ਲਾਪਰਵਾਹੀ ਉਨ੍ਹਾਂ ਨੂੰ ਹਜ਼ਮ ਨਹੀਂ ਹੋ ਰਹੀ ਹੈ। ਬਹਰਹਾਲ 11 ਲੋਕਾਂ ਨੇ ਖੁਦ ਨੂੰ 14 ਦਿਨਾਂ ਲਈ ਘਰ ਨਿਚ ਕੈਦ ਕਰ ਲਿਆ ਹੈ। ਪਰ ਜਿਸ ਹਾਲਤ ਵਿਚ ਉਹ ਘਰ ਵਾਪਸ ਆਏ ਹਨ। ਹਸਪਤਾਲ ਦੀ ਪ੍ਰਸ਼ਾਸਨ ਦੀ ਇਸ ਲਾਪਰਵਾਹੀ ਤੇ ਕਈ ਸਵਾਲ ਖੜੇ ਕਰ ਰਹੇ ਹਨ।
Published by: Ashish Sharma
First published: July 29, 2020, 8:13 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading