ਗੁਜਰਾਤ 'ਚ 3000 ਕਰੋੜ ਦੀ ਦੁਨੀਆ ਦੀ ਸਭ ਤੋਂ ਉੱਚੀ Statue Of Unity ਤਾਂ ਹਾ ਪਰ ਹਸਪਤਾਲ ਤੇ ICU ਬੈੱਡ ਨਹੀਂ: ਕਾਂਗਰਸ
ਗੁਜਰਾਤ ਪ੍ਰਦੇਸ਼ ਕਾਂਗਰਸ ਮੀਡੀਆ ਕੋਆਰਡੀਨੇਟਰ ਤੇ ਗੁਜਰਾਤ ਪ੍ਰਦੇਸ਼ ਯੂਥ ਕਾਂਗਰਸ ਦੇ ਆਗੂ ਕਪਿਲ ਦੇਸਾਈ (pic-twitter)
Coronavirus In Gujarat: ਪਿਛਲੇ ਦਿਨੀਂ ਗੁਜਰਾਤ ਦੇ ਹਸਪਤਾਲਾਂ ਵਿੱਚ ਕੋਰੋਨਾ ਮਰੀਜਾਂ ਦੀ ਲੰਬੀਆਂ ਕਤਾਰਾਂ ਤੇ ਸ਼ਮਸ਼ਾਨ ਘਰਾਂ ਵਿੱਚ ਮ੍ਰਿਤਕ ਕੋਰੋਨਾ ਮਰੀਜਾਂ ਦੇ ਸਸਕਾਰ ਲਈ ਲੰਬੀ ਵੈਟਿੰਗ ਦੇ ਮਾਮਲੇ ਆ ਰਹੇ ਹਨ। ਹੁਣ ਇਸ ਮਾਮਲੇ ਬਾਰੇ ਗੁਜਰਾਤ ਪ੍ਰਦੇਸ਼ ਕਾਂਗਰਸ ਮੀਡੀਆ ਕੋਆਰਡੀਨੇਟਰ ਤੇ ਗੁਜਰਾਤ ਪ੍ਰਦੇਸ਼ ਯੂਥ ਕਾਂਗਰਸ ਦੇ ਆਗੂ ਕਪਿਲ ਦੇਸਾਈ ਨੇ ਸੂਬੇ ਦੇ ਭਾਜਪਾ ਸਰਕਾਰ ਉੱਤੇ ਵੱਡੇ ਇਲਜ਼ਾਮ ਲਗਾਏ ਹਨ।
- news18-Punjabi
- Last Updated: April 16, 2021, 3:30 PM IST
ਅੱਜ ਬੇਸ਼ਕ ਦੇਸ਼ ਵਿੱਚ ਸਭ ਤੋਂ ਵੱਧ ਕੋਰੋਨਾ ਕੇਸਾਂ ਵਿੱਚ ਮਹਾਰਾਸ਼ਟਰ ਵਿੱਚ ਹਨ ਪਰ ਚਰਚਾ ਦਾ ਵਿਸ਼ਾ ਗੁਜਰਾਤ ਬਣਿਆ ਹੋਇਆ ਹੈ। ਦਰਅਸਲ ਪਿਛਲੇ ਦਿਨੀਂ ਗੁਜਰਾਤ ਦੇ ਹਸਪਤਾਲਾਂ ਵਿੱਚ ਕੋਰੋਨਾ ਮਰੀਜਾਂ ਦੀ ਲੰਬੀਆਂ ਕਤਾਰਾਂ ਤੇ ਸ਼ਮਸ਼ਾਨ ਘਰਾਂ ਵਿੱਚ ਮ੍ਰਿਤਕ ਕੋਰੋਨਾ ਮਰੀਜਾਂ ਦੇ ਸਸਕਾਰ ਲਈ ਲੰਬੀ ਵੈਟਿੰਗ ਦੇ ਮਾਮਲੇ ਆ ਰਹੇ ਹਨ। ਹੁਣ ਇਸ ਮਾਮਲੇ ਬਾਰੇ ਗੁਜਰਾਤ ਪ੍ਰਦੇਸ਼ ਕਾਂਗਰਸ ਮੀਡੀਆ ਕੋਆਰਡੀਨੇਟਰ ਤੇ ਗੁਜਰਾਤ ਪ੍ਰਦੇਸ਼ ਯੂਥ ਕਾਂਗਰਸ ਦੇ ਆਗੂ ਕਪਿਲ ਦੇਸਾਈ ਨੇ ਸੂਬੇ ਦੇ ਭਾਜਪਾ ਸਰਕਾਰ ਉੱਤੇ ਵੱਡੇ ਇਲਜ਼ਾਮ ਲਗਾਏ ਹਨ। ਜਿਸਦੀ ਵੀਡੀਓ ਯੂਥ ਕਾਂਗਰਸ ਨੇ ਆਪਣੇ ਟਵੀਟਰ ਪੇਜ ਉੱਤੇ ਸ਼ੇਅਰ ਕੀਤਾ ਹੈ।
ਆਗੂ ਕਪਿਲ ਦੇਸਾਈ ਨੇ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਗੁਜਰਾਤ ਵਿੱਚ 3000 ਕਰੋੜ ਰੁਪਏ ਦੀ ਵਿਸ਼ਵ ਦੀ ਸਭ ਤੋਂ ਉੱਚੀ ਸਟੈਚੂ ਆਫ ਯੂਨਿਟੀ ਹੈ। ਪਰ ਇੱਥੇ ਕੋਈ ਹਸਪਤਾਲ ਅਤੇ ਆਈਸੀਯੂ ਬੈੱਡ ਨਹੀਂ ਹਨ। ਉਨ੍ਹਾਂ ਕਿਹਾ ਕਿ ਸਾਡੇ ਸੀਐੱਮ ਕੋਲ 190 ਕਰੋੜ ਦਾ ਨਵਾਂ ਹਵਾਈ ਜਹਾਜ ਤਾਂ ਹੈ ਪਰ ਸਾਡੇ ਗੁਜਰਾਤ ਮਾਡਲ ਲਈ ਕੋਰੋਨਾ ਮਰੀਜਾਂ ਲਈ ਵੈਂਟੀਲੇਟਰ ਨਹੀਂ ਹਨ। ਹਸਪਤਾਲਾਂ ਵਿੱਚ ਕੋਰੋਨਾ ਮਰੀਜਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਤੇ 5-5 ਘੰਟਿਆਂ ਦੀ ਐਂਬੂਲੈਂਸ ਵਿੱਚ ਵੇਟਿੰਗ ਚੱਲ ਰਹੀ ਹੈ। ਇਸਦੇ ਨਾਲ ਹੀ ਸ਼ਮਸ਼ਾਨ ਘਰਾਂ ਵਿੱਚ ਵੀ ਵੈਟਿੰਗ ਚੱਲ ਰਹੀ ਹੈ। ਕੋਰੋਨਾਵਾਇਰਸ (Coronavirus In Gujarat) ਦੇ ਇਲਾਜ ਵਿਚ ਵਰਤੇ ਜਾਂਦੇ ਐਂਟੀਵਾਇਰਲ ਡਰੱਗ ਰੀਮੇਡਸੀਵਰ ਟੀਕੇ( Remdesivir injections) ਦੀ ਗੁਜਰਾਤ ਵਿੱਚ ਵੱਡੀ ਘਾਟ ਹੈ ਜਦਕਿ ਇਹ ਟੀਕਾ ਇੱਥੇ ਅਹਿਮਦਾਬਾਦ ਵਿੱਚ ਬਣਦਾ ਹੈ। ਇਸਦੀ ਕਮੀ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ ਪਰ ਭਾਜਪਾ ਪ੍ਰਧਾਨ ਕੋਲ ਇਸ ਟੀਕੇ ਦਾ ਸਟਾਕ ਹੈ।
ਉਨ੍ਹਾਂ ਕਿਹਾ ਬੇਸ਼ਕ ਮਹਾਰਾਸ਼ਟਰ ਵਿੱਚ ਕੋਰੋਨਾ ਕੇਸ ਜਿਆਦਾ ਹਨ ਪਰ ਉਥੇ ਹਸਪਤਾਲਾਂ ਅੱਗੇ ਲਾਈਨਾਂ ਨਹੀਂ ਦੇਖੀਆਂ। ਰੀਮੇਡਸੀਵਰ ਇੰਜੈਕਸ਼ਨ ਲਈ ਲਾਈਨ ਨਹੀਂ ਦੇਖੀ। ਸ਼ਮਸ਼ਾਨ ਘਰਾਂ ਵਿੱਚ ਲਾਸ਼ਾਂ ਦੀ ਵੇਟਿੰਗ ਨਹੀਂ ਦੇਖੀ।
ਇਹ ਵੀ ਪੜੋ-ਸੂਰਤ ਵਿੱਚ ਭਾਜਪਾ ਦਫਤਰ ਦੇ ਬਾਹਰ ਰੇਮੇਡੀਸੀਵਰ ਟੀਕੇ ਲਈ ਲੱਗੀ ਲੰਬੀ ਲਾਈਨ
ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ ਬਹੁਤ ਕੀਮਤੀ ਹੈ ਤੇ ਲੋਕ ਮਰ ਰਹੇ ਹਨ। ਸਰਕਾਰ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਨੂੰ ਬਚਾਇਆ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਗੁਜਰਾਤ ਦੇ ਸਾਰੇ ਕਾਂਗਰਸ ਦਫਤਰ ਕੋਵਿਡ ਕੇਅਰ ਸੈਂਟਰ ਲਈ ਦੇਣ ਲਈ ਤਿਆਰ ਹਾਂ।

फ़र्ज़ी गुजरात मोडेल की खुल रही है पोल
अफ़सोस की बात तो ये है की आज गुजरात के पास ३००० करोड़ रुपए का विश्व का सबसे ऊँचा Statue Of Unity तो है
मगर अस्पताल और ICU बेड नहीं है pic.twitter.com/Wa4gS8Wd3D
— Youth Congress (@IYC) April 16, 2021