Home /News /coronavirus-latest-news /

ਆਪਣੇ ਬੱਚਿਆਂ ਨੂੰ ਵੈਕਸੀਨ ਲਵਾਉਣ ਲਈ ਸੱਤ ਸਮੰਦਰ ਪਾਰ ਜਾ ਰਹੇ ਮਾਪੇ

ਆਪਣੇ ਬੱਚਿਆਂ ਨੂੰ ਵੈਕਸੀਨ ਲਵਾਉਣ ਲਈ ਸੱਤ ਸਮੰਦਰ ਪਾਰ ਜਾ ਰਹੇ ਮਾਪੇ

ਅਹਿਮਦਾਬਾਦ ਦੇ ਰਹਿਣ ਵਾਲੇ ਰਾਜਦੀਪ ਬ੍ਰਹਮਭੱਟ ਅਤੇ ਉਸ ਦੀ ਪਤਨੀ ਸਿੱਧੀ ਬ੍ਰਹਮਭੱਟ ਹਾਲ ਹੀ 'ਚ ਅਮਰੀਕਾ ਤੋਂ ਪਰਤੇ ਹਨ। ਇਹ ਜੋੜਾ ਕਿਸੇ ਕਾਰੋਬਾਰੀ ਜਾਂ ਕਿਤੇ ਯਾਤਰਾ 'ਤੇ ਅਮਰੀਕਾ ਨਹੀਂ ਸੀ ਗਿਆ, ਬਲਕਿ ਉਨ੍ਹਾਂ ਦੀ 19 ਦਿਨਾਂ ਦੀ ਯਾਤਰਾ ਦਾ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਉਨ੍ਹਾਂ ਦੇ ਪੰਜ ਸਾਲਾ ਜੁੜਵਾ ਲੜਕਿਆਂ ਸਰਵ ਅਤੇ ਸਤਵ ਨੂੰ ਕੋਵਿਡ -19 ਵੈਕਸੀਨ ਦਾ ਟੀਕਾ ਲਗਾਇਆ ਜਾਵੇ।

ਹੋਰ ਪੜ੍ਹੋ ...
  • Share this:
ਕੋਰੋਨਾ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਮਾਪੇ ਕਿਸੇ ਵੀ ਹਦ ਤੱਕ ਜਾ ਸਕਦੇ ਹਨ। ਇਸ ਦੀ ਤਾਜ਼ਾ ਉਦਾਹਰਨ ਸਾਨੂੰ ਆਪਣੇ ਦੇਸ਼ ਵਿੱਚ ਹੀ ਦੇਖਣ ਨੂੰ ਮਿਲ ਰਹੀ ਹੈ। ਮਾਪੇ ਆਪਣੇ ਬੱਚਿਆਂ ਨੂੰ ਵੈਕਸੀਨ ਲਵਾਉਣ ਲਈ ਸੱਤ ਸਮੰਦਰ ਪਾਰ ਤੱਕ ਜਾ ਰਹੇ ਹਨ। ਅਹਿਮਦਾਬਾਦ ਦੇ ਰਹਿਣ ਵਾਲੇ ਰਾਜਦੀਪ ਬ੍ਰਹਮਭੱਟ ਅਤੇ ਉਸ ਦੀ ਪਤਨੀ ਸਿੱਧੀ ਬ੍ਰਹਮਭੱਟ ਹਾਲ ਹੀ 'ਚ ਅਮਰੀਕਾ ਤੋਂ ਪਰਤੇ ਹਨ। ਇਹ ਜੋੜਾ ਕਿਸੇ ਕਾਰੋਬਾਰੀ ਜਾਂ ਕਿਤੇ ਯਾਤਰਾ 'ਤੇ ਅਮਰੀਕਾ ਨਹੀਂ ਸੀ ਗਿਆ, ਬਲਕਿ ਉਨ੍ਹਾਂ ਦੀ 19 ਦਿਨਾਂ ਦੀ ਯਾਤਰਾ ਦਾ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਉਨ੍ਹਾਂ ਦੇ ਪੰਜ ਸਾਲਾ ਜੁੜਵਾ ਲੜਕਿਆਂ ਸਰਵ ਅਤੇ ਸਤਵ ਨੂੰ ਕੋਵਿਡ -19 ਵੈਕਸੀਨ ਦਾ ਟੀਕਾ ਲਗਾਇਆ ਜਾਵੇ।

ਸਿੱਧੀ ਬ੍ਰਹਮਭੱਟ ਨੇ ਇਸ 'ਤੇ ਕਿਹਾ ਕਿ 'ਬੱਚਿਆਂ ਦਾ ਜਨਮ ਅਮਰੀਕਾ ਵਿੱਚ ਹੀ ਹੋਇਆ ਹੈ ਇਸ ਲਈ ਉਹ ਵੈਕਸੀਨ ਲਈ ਯੋਗ ਸਨ। ਭਾਰਤ ਵਿੱਚ ਬੱਚਿਆਂ ਲਈ ਵੈਕਸੀਨ ਅਜੇ ਵੀ ਉਡੀਕੀ ਜਾ ਰਹੀ ਹੈ, ਅਸੀਂ ਸੋਚਿਆ ਕਿ ਆਪਣੇ ਦੋਵੇਂ ਬੱਚਿਆਂ ਨੂੰ ਕੋਰੋਨਾ ਤੋਂ ਸੁਰੱਖਿਅਤ ਰੱਖਣ ਲਈ ਅਜਿਹਾ ਕਰਨਾ ਹੀ ਸਹੀ ਰਹੇਗਾ। ਉੱਥੇ ਹੀ ਰਾਜਦੀਪ ਨੇ ਕਿਹਾ ਕਿ 'ਅਸੀਂ ਦੂਜੀ ਲਹਿਰ ਦੇ ਦੌਰਾਨ ਇੱਕ ਪਰਿਵਾਰਕ ਮੈਂਬਰ ਨੂੰ ਪਹਿਲਾਂ ਹੀ ਗੁਆ ਦਿੱਤਾ ਹੈ, ਅਸੀਂ ਚਾਹੁੰਦੇ ਸੀ ਕਿ ਬੱਚੇ ਟੀਕਾਕਰਨ ਤੋਂ ਬਾਅਦ ਔਫਲਾਈਨ ਸਕੂਲਿੰਗ ਸ਼ੁਰੂ ਕਰਨ। ਇਸ ਤਰ੍ਹਾਂ, ਅਸੀਂ ਉਨ੍ਹਾਂ ਦੀ ਸੁਰੱਖਿਆ ਪੱਕੀ ਕਰ ਸਕਦੇ ਹਾਂ।

ਟਾਈਮਸ ਆਫ ਇੰਡੀਆਂ ਦੀ ਖ਼ਬਰ ਦੇ ਮੁਤਾਬਿਕ ਇੰਝ ਕਰਨ ਵਾਲਾ ਬ੍ਰਹਮਭੱਟ ਜੋੜਾ ਇਕੱਲਾ ਨਹੀਂ ਹੈ। ਭਾਰਤ ਸਰਕਾਰ ਨੇ ਅਜੇ ਤੱਕ ਨਾਬਾਲਗਾਂ ਦਾ ਟੀਕਾਕਰਨ ਸ਼ੁਰੂ ਨਹੀਂ ਕੀਤਾ ਹੈ, ਗੁਜਰਾਤ ਵਿੱਚ ਕੁਝ ਮਾਪੇ ਹਨ ਜੋ ਮਹਾਂਮਾਰੀ ਵਿੱਚ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਕਿਤੇ ਵੀ ਜਾਣ ਤੋਂ ਨਹੀਂ ਝਿਜਕ ਰਹੇ। ਉਦਾਹਰਨ ਲਈ, ਸੂਰਤ ਵਿੱਚ ਇੱਕ ਹੀਰਾ ਨਿਰਮਾਣ ਯੂਨਿਟ ਦੇ ਮਾਲਕ ਅਭਿਸ਼ੇਕ ਪਟੇਲ ਨੇ ਆਪਣੇ 6 ਸਾਲ ਦੇ ਬੇਟੇ ਰਿਧਾਨ ਨੂੰ ਕੋਵਿਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਇਜ਼ਰਾਈਲ ਤੋਂ ਲਵਾਈਆਂ ਹਨ। ਬਿਜ਼ਮੈਨ ਨੇ ਆਪਣੀ ਪਤਨੀ ਸ਼ਿਵਾਨੀ ਦੇ ਨਾਲ ਯਾਤਰਾ 'ਤੇ 2.28 ਲੱਖ ਰੁਪਏ ਖਰਚ ਕੀਤੇ। ਅਭਿਸ਼ੇਕ ਨੇ ਦੱਸਿਆ ਕਿ “ਅਸੀਂ ਸੱਤ ਮਹੀਨਿਆਂ ਬਾਅਦ ਬੂਸਟਰ ਸ਼ੋਟ ਲਈ ਦੁਬਾਰਾ ਇਜ਼ਰਾਈਲ ਵਾਪਸ ਜਾਵਾਂਗੇ। ਰਿਧਾਨ ਨੂੰ ਦੂਜੀ ਖੁਰਾਕ ਮਿਲੀ ਅਤੇ ਮੈਨੂੰ ਲੱਗਦਾ ਹੈ ਕਿ ਉਹ ਹੁਣ ਸੁਰੱਖਿਅਤ ਹੈ। ਉਹ ਹੁਣ ਔਫਲਾਈਨ ਸਕੂਲ ਜਾਵੇਗਾ। ਹਾਲਾਂਕਿ ਅਸੀਂ ਹਵਾਈ ਕਿਰਾਏ ਵਿੱਚ ਪਰਿਵਾਰ ਦੇ ਹਰੇਕ ਮੈਂਬਰ ਲਈ ਲਗਭਗ $1000 ਖਰਚੇ ਹਨ, ਇਹ ਪੈਸਾ ਮੇਰੇ ਪੁੱਤਰ ਦੀ ਸੁਰੱਖਿਆ ਅੱਗੇ ਕੁੱਝ ਵੀ ਨਹੀਂ ਹੈ।"

ਪਟੇਲ ਪਰਿਵਾਰ ਕੋਲ ਇਜ਼ਰਾਈਲ, ਤੇਲ ਅਵੀਵ ਵਿੱਚ ਇੱਕ ਘਰ ਵੀ ਹੈ ਕਿਉਂਕਿ ਅਭਿਸ਼ੇਕ ਮਹਾਂਮਾਰੀ ਤੋਂ ਪਹਿਲਾਂ ਇਜ਼ਰਾਈਲ ਵਿੱਚ ਰਹਿੰਦਾ ਸੀ ਤੇ ਮਹਾਂਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਸੂਰਤ ਸ਼ਿਫਟ ਹੋ ਗਿਆ ਸੀ। ਸ਼ਿਵਾਨੀ ਨੇ ਕਿਹਾ ਕਿ ਭਾਰਤ ਵਿੱਚ ਬੱਚਿਆਂ ਲਈ ਕੋਈ ਵੈਕਸੀਨ ਉਪਲਬਧ ਨਹੀਂ ਸੀ ਅਤੇ ਬੱਚਿਆਂ ਲਈ ਵੈਕਸੀਨ ਆਉਣ ਵਿੱਚ ਕੁਝ ਮਹੀਨੇ ਹੋਰ ਲੱਗ ਸਕਦੇ ਹਨ। ਇਸ ਲਈ, ਅਸੀਂ ਇਜ਼ਰਾਈਲ ਜਾਣ ਦੀ ਯੋਜਨਾ ਬਣਾਈ। ਉਹ ਹੁਣ ਸਕੂਲ ਜਾ ਸਕੇਗਾ। ਲੋਕਾਂ ਵੱਲੋਂ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣ ਲਈ ਦੁਬਈ ਜਾਣ ਦੀਆਂ ਵੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਮਾਹਰਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਆਪਣੇ ਬੱਚਿਆਂ ਨੂੰ ਕੋਵਿਡ ਤੋਂ ਸੁਰੱਖਿਅਤ ਰੱਖਣ ਲਈ ਛੁੱਟੀਆਂ ਵੀ ਲੈ ਰਹੇ ਹਨ ਤਾਂ ਜੋ ਬੱਚਿਆਂ ਨੂੰ ਕਿਤੋਂ ਵੀ ਵੈਕਸੀਨ ਲਵਾ ਸਕਨ।
Published by:Anuradha Shukla
First published:

Tags: Child, Corona vaccine, Gujarat

ਅਗਲੀ ਖਬਰ