ਸ਼ਹਿਰ-ਸ਼ਹਿਰ ਖੁੱਲ੍ਹਣ ਲੱਗੇ 'ਗੁਰੂ ਨਾਨਕ ਮੋਦੀਖਾਨੇ', ਹੁਣ ਪੱਟੀ ਵਿਚ ਹੋਈ ਸ਼ੁਰੂਆਤ

News18 Punjabi | News18 Punjab
Updated: July 12, 2020, 2:39 PM IST
share image
ਸ਼ਹਿਰ-ਸ਼ਹਿਰ ਖੁੱਲ੍ਹਣ ਲੱਗੇ 'ਗੁਰੂ ਨਾਨਕ ਮੋਦੀਖਾਨੇ', ਹੁਣ ਪੱਟੀ ਵਿਚ ਹੋਈ ਸ਼ੁਰੂਆਤ
Guru Nanak Modikhana Medical Store opened in Patti

  • Share this:
  • Facebook share img
  • Twitter share img
  • Linkedin share img
ਸਿਧਾਰਥ ਅਰੋੜਾ

ਲੁਧਿਆਣਾ ਤੋਂ ਸ਼ੁਰੂ ਹੋਇਆ ਗੁਰੂ ਨਾਨਕ ਮੋਦੀਖਾਨਾ ਹੁਣ ਸ਼ਹਿਰ ਸ਼ਹਿਰ ਖੁਲ੍ਹਦਾ ਜਾ ਰਿਹਾ, ਜਿਸ ਦਾ ਹਰ ਵਰਗ ਲੋਕਾਂ ਨੂੰ ਫਾਇਦਾ ਵੀ ਮਿਲਦਾ ਨਜ਼ਰ ਆ ਰਿਹਾ ਹੈ। ਜਿਲ੍ਹਾ ਤਰਨ ਤਾਰਨ ਦੇ ਪੱਟੀ ਵਿਚ ਵੀ 'ਗੁਰੂ ਨਾਨਕ ਮੋਦੀਖਾਨਾ' ਮੈਡੀਕਲ ਸਟੋਰ ਖੁੱਲਣ ਨਾਲ ਲੋਕਾਂ ਦਾ ਰੁਝਾਨ ਇਸ ਮੈਡੀਕਲ ਸਟੋਰ ਵੱਲ ਹੋ ਗਿਆ, ਕਿਉਂਕਿ ਲੋਕਾਂ ਨੂੰ ਇੱਥੇ ਆਮ ਮੈਡੀਕਲ ਸਟੋਰਾਂ ਨਾਲੋਂ ਵੱਡੇ ਫਰਕ ਨਾਲ ਘੱਟ ਰੇਟ ਉਤੇ ਦਵਾਈਆਂ ਮਿਲ ਰਹੀਆਂ ਹਨ।

ਇਸ ਬਾਰੇ ਮੈਡੀਕਲ ਸਟੋਰ ਦੀ ਮਾਲਕ ਰਮਿੰਦਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਹ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਜਿਸ ਵਿਚ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ। ਇਸ ਵਿਚ ਅੰਗਰੇਜ਼ੀ ਦਵਾਈਆਂ ਲੋਕਾਂ ਨੂੰ ਬਹੁਤ ਵੱਡੇ ਫਰਕ ਨਾਲ ਦਿੱਤੀਆਂ ਜਾ ਰਹੀਆਂ ਹਨ।
Guru Nanak Modikhana Medical Store opened in Patti
Guru Nanak Modikhana Medical Store opened in Patti

ਇਸ ਬਾਰੇ ਐੱਸਜੀਪੀਸੀ ਦੇ ਸਾਬਕਾ ਮੈਂਬਰ ਸੁਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਵਲੋਂ ਇਹ ਉਪਰਾਲਾ ਕੀਤਾ ਗਿਆ ਹੈ ਜਿਸ ਵਿਚ ਪਰਿਵਾਰ ਵਲੋਂ ਵੀ ਪੂਰਾ ਸਹਿਯੋਗ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਸ਼ੁਰੂਆਤ ਹੈ ਅਤੇ ਲੋਕਾਂ ਦੀ ਮੰਗ ਅਨੁਸਾਰ ਉਹ ਦਵਾਈਆਂ ਲੋਕਾਂ ਉਪਲਬਧ ਕਰਵਾਉਣਗੇ। ਉਨ੍ਹਾਂ ਕਿਹਾ ਕਰੋਨਾ ਮਹਾਂਮਾਰੀ ਕਰਕੇ ਲੋਕਾਂ ਦੀ ਮਾਲੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ ਅਤੇ ਹਰ ਪਰਿਵਾਰ ਨੂੰ ਕਿਸੇ ਨਾ ਕਿਸੇ ਬਿਮਾਰੀ ਨੇ ਜਕੜਿਆ ਹੋਇਆ ਹੈ।

Guru Nanak Modikhana Medical Store opened in Patti
Guru Nanak Modikhana Medical Store opened in Patti
ਇਸ ਮੌਕੇ ਦਵਾਈ ਲੈਣ ਵਾਲੇ ਗਾਹਕ ਨੇ ਦਵਾਈਆਂ ਦੇ ਘੱਟ ਰੇਟ ਉਤੇ ਤਸੱਲੀ ਪ੍ਰਗਟ ਕਰਦੇ ਕਿਹਾ ਕਿ ਅਜਿਹੇ ਮੈਡੀਕਲ ਸਟੋਰ ਹਰ ਸ਼ਹਿਰ ਵਿਚ ਖੁੱਲਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ।
Published by: Gurwinder Singh
First published: July 12, 2020, 2:39 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading