Gurugram: ਪ੍ਰਾਈਵੇਟ ਲੈਬ ਸੰਚਾਲਕਾਂ ਦੀ ਵੱਡੀ ਲਾਪਰਵਾਹੀ, 200 ਕੋਰੋਨਾ ਮਰੀਜ਼ਾ ਦਾ ਪਤਾ ਅਤੇ ਮੋਬਾਈਲ ਨੰਬਰ ਗ਼ਲਤ

News18 Punjabi | News18 Punjab
Updated: June 28, 2020, 4:11 PM IST
share image
Gurugram: ਪ੍ਰਾਈਵੇਟ ਲੈਬ ਸੰਚਾਲਕਾਂ ਦੀ ਵੱਡੀ ਲਾਪਰਵਾਹੀ, 200 ਕੋਰੋਨਾ ਮਰੀਜ਼ਾ ਦਾ ਪਤਾ ਅਤੇ ਮੋਬਾਈਲ ਨੰਬਰ ਗ਼ਲਤ

  • Share this:
  • Facebook share img
  • Twitter share img
  • Linkedin share img
ਸਾਈਬਰ ਸਿਟੀ ਗੁਰੂਗਰਾਮ ਵਿੱਚ ਪ੍ਰਾਈਵੇਟ ਲੈਬ (Private Lab ) ਸੰਚਾਲਕ ਆਪਣੀ ਮਨਮਰਜ਼ੀ ਕਰਨ ਤੋਂ ਬਾਜ਼ ਨਹੀਂ ਆ ਰਹੇ ਹਨ।ਕੋਵਿਡ 19 ਟੈੱਸਟ ਕਰਦੇ ਸਮਾਂ ਸ਼ੱਕੀ ਮਰੀਜ਼ਾ (Patients ) ਦਾ ਨੰਬਰ ਵੈਰੀਫਾਈਡ ਨਹੀਂ ਕਰਦੇ। ਜਿਸ ਦੇ ਕਾਰਨ ਸਿਹਤ ਵਿਭਾਗ ਮਰੀਜ਼ਾ ਤੱਕ ਪਹੁੰਚ ਨਹੀਂ ਪਾ ਰਿਹਾ ਹੈ।ਗੁਰੂਗ੍ਰਾਮ ਦੀ 5 ਲੈਬ ਨੂੰ ਸਿਹਤ ਵਿਭਾਗ ਨੇ ਕਾਰਨ ਦੱਸੇ ਬਿਨ੍ਹਾ ਨੋਟਿਸ ਭੇਜਿਆ ਹੈ ।ਇਹਨਾਂ ਉੱਤੇ ਇਲਜ਼ਾਮ ਹੈ ਦੀ ਇਹਨਾਂ ਨੇ ਕੋਵਿਡ ਟੈੱਸਟ ਕਰਦੇ ਸਮਾਂ ਮਰੀਜ਼ਾ ਦਾ ਨੰਬਰ ਵੈਰੀਫਾਈ ਨਹੀਂ ਕੀਤਾ ਸੀ।
ਗੁਰੂਗਰਾਮ ਵਿੱਚ ਸਿਹਤ ਵਿਭਾਗ ਦੀ ਲਾਪਰਵਾਹੀ ਦੇ ਕਾਰਨ ਪਹਿਲਾਂ ਵੀ 67 ਕੋਰੋਨਾ ਦੇ ਮਰੀਜ਼ ਬੇ ਪਤਾ ਹਨ। ਜਿਨ੍ਹਾਂ ਦਾ ਹੁਣੇ ਤੱਕ ਕੋਈ ਸੁਰਾਗ ਨਹੀਂ ਮਿਲ ਰਿਹਾ ਹੈ।ਹੁਣ ਅਜਿਹੇ ਵਿੱਚ ਇਸ ਲੈਬਾਂ ਦੀ ਲਾਪਰਵਾਹੀ ਦੇ ਕਾਰਨ ਲਗਭਗ 200 ਅਜਿਹੇ ਕੋਰੋਨਾ ਦੇ ਮਰੀਜ਼ ਹਨ। ਜਿਨ੍ਹਾਂ ਦਾ ਮੋਬਾਈਲ ਨੰਬਰ ਗ਼ਲਤ ਹੈ।ਇਸ ਮਾਮਲੇ ਵਿਚ ਸਿਹਤ ਵਿਭਾਗ ਕੁੱਝ ਕਹਿਣ ਤੋਂ ਬਚ ਰਿਹਾ ਹੈ।

ਹਰਿਆਣਾ ਵਿੱਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਕੇਸ ਗੁਰੂਗ੍ਰਾਮ ਵਿੱਚ
ਕੋਰੋਨਾ ਵਾਇਰਸ ਦੇ ਮਰੀਜ਼ ਹਰਿਆਣਾ ਵਿਚੋਂ ਸਭ ਤੋਂ ਜ਼ਿਆਦਾ ਗੁਰੂਗ੍ਰਾਮ ਵਿਚੋਂ ਆ ਰਹੇ ਹਨ।ਕੋਰੋਨਾ ਨੂੰ ਰੋਕਣ ਲਈ ਚੀਫ਼ ਮੈਡੀਕਲ ਅਫ਼ਸਰ ਲਗਾਇਆ ਗਿਆ ਹੈ ਪਰ ਕੋਰੋਨਾ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਗੁਰੂਗ੍ਰਾਮ ਵਿਚ ਲੈਬ ਦੀ ਅਣਗਹਿਲੀ ਕਾਰਨ ਮਰੀਜ਼ਾ ਦਾ ਹੀ ਪਤਾ ਨਹੀਂ ਲੱਗ ਰਿਹਾ ਹੈ।
ਗੁਰੂਗ੍ਰਾਮ ਵਿੱਚ ਕੋਰੋਨਾ ਮਰੀਜ਼ਾ ਦੀ ਗਿਣਤੀ 4 ਹਜ਼ਾਰ ਦੇ ਪਾਰ
ਗੁਰੂਗ੍ਰਾਮ ਵਿਚ ਕੋਰੋਨਾ ਦੇ ਮਰੀਜ਼ਾ ਦੀ ਗਿਣਤੀ ਵੱਧ ਕੇ 4762 ਹੋ ਗਈ ਹੈ ਪਰ ਮਰੀਜ਼ ਤੇਜ਼ੀ ਨਾਲ ਠੀਕ ਵੀ ਹੋ ਰਹੇ ਹਨ।ਬੁੱਧਵਾਰ ਨੂੰ 133 ਮਰੀਜ਼ ਠੀਕ ਵੀ ਹੋਏ ਸਨ।ਹੁਣ 60 ਫ਼ੀਸਦੀ ਮਰੀਜ਼ ਠੀਕ ਵੀ ਹੋਏ ਹਨ ਜੱਦੋ ਕਿ 1811 ਮਰੀਜ਼ ਇਲਾਜ ਦੇ ਅਧੀਨ ਹਨ।
First published: June 28, 2020, 4:11 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading