Bihar Board 10th Result: ਸਬਜ਼ੀ ਵੇਚਣ ਵਾਲੇ ਦਾ ਬੇਟਾ ਬਣਿਆ ਬਿਹਾਰ ਟਾਪਰ

News18 Punjabi | News18 Punjab
Updated: May 26, 2020, 7:58 PM IST
share image
Bihar Board 10th Result: ਸਬਜ਼ੀ ਵੇਚਣ ਵਾਲੇ ਦਾ ਬੇਟਾ ਬਣਿਆ ਬਿਹਾਰ ਟਾਪਰ
10th Result 2020: ਸਬਜ਼ੀ ਵੇਚਣ ਵਾਲੇ ਦਾ ਬੇਟਾ ਬਣਿਆ ਬਿਹਾਰ ਟਾਪਰ

  • Share this:
  • Facebook share img
  • Twitter share img
  • Linkedin share img
Bihar Board BSEB 10th Result 2020: ਬਿਹਾਰ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਜਾਰੀ ਕੀਤਾ ਹੈ। ਹਿਮਾਂਸ਼ੂ ਰਾਜ ਨੇ 96.2 ਫੀਸਦ ਅੰਕਾਂ ਨਾਲ ਪ੍ਰੀਖਿਆ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਹਿਮਾਂਸ਼ੂ ਰਾਜ ਨੇ ਕਿਹਾ ਕਿ ਉਹ 96.2 ਪ੍ਰਤੀਸ਼ਤ ਅੰਕਾਂ ਤੋਂ ਖੁਸ਼ ਅਤੇ ਸੰਤੁਸ਼ਟ ਹੈ। ਉਸ ਨੂੰ ਇੰਨੇ ਨੰਬਰਾਂ ਦੀ ਉਮੀਦ ਸੀ। ਦੱਸ ਦਈਏ ਕਿ ਹਿਮਾਂਸ਼ੂ ਰਾਜ ਰੋਹਤਾਸ ਦਾ ਵਸਨੀਕ ਹੈ। ਉਸ ਦੇ ਪਿਤਾ ਸੁਭਾਸ਼ ਸਿੰਘ ਨੇ ਕਿਹਾ ਕਿ ਮੈਨੂੰ ਆਪਣੇ ਬੇਟੇ ‘ਤੇ ਮਾਣ ਹੈ।

ਬਿਹਾਰ ਦੇ ਟਾਪਰ ਹਿਮਾਂਸ਼ੂ ਰਾਜ ਰੋਹਤਾਸ ਜ਼ਿਲ੍ਹੇ ਦੇ ਨਟਵਰ ਕਲਾ ਪਿੰਡ ਦਾ ਰਹਿਣ ਵਾਲਾ ਹੈ। ਉਸ ਦਾ ਪਿਤਾ ਸੁਭਾਸ਼ ਸਿੰਘ ਸਬਜ਼ੀਆਂ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਅਤੇ ਉਸ ਦੀ ਮਾਂ ਮੰਜੂ ਸਿੰਘ ਘਰ ਸੰਭਾਲਦੀ ਹੈ। ਹਿਮਾਂਸ਼ੂ ਨੇ ਦੱਸਿਆ ਕਿ ਉਸ ਨੂੰ ਹਿੰਦੀ ਨਿਊਜ਼ 18 ਦੀ ਵੈੱਬਸਾਈਟ ਤੋਂ ਨਤੀਜੇ ਵੇਖ ਕੇ ਉਸ ਦੇ ਟਾਪਰ ਬਾਰੇ ਪਤਾ ਲੱਗਿਆ।ਉਸ ਨੇ ਕਿਹਾ ਕਿ ਮੈਨੂੰ ਭਰੋਸਾ ਸੀ ਕਿ ਮੈਂ ਟਾਪ -10 ਦੀ ਸੂਚੀ ਵਿਚ ਆ ਸਕਦਾ ਹਾਂ, ਜਿਸ ਤਰੀਕੇ ਨਾਲ ਮੈਂ ਪ੍ਰੀਖਿਆ ਦਿੱਤੀ ਸੀ, ਮੈਨੂੰ ਭਰੋਸਾ ਸੀ ਕਿ ਮੈਂ 93% ਤੋਂ ਵੱਧ ਅੰਕ ਪ੍ਰਾਪਤ ਕਰਾਂਗਾ।

ਹਿਮਾਂਸ਼ੂ ਨੇ ਕਿਹਾ ਕਿ ਉਹ ਇਕ ਸਾਫਟਵੇਅਰ ਇੰਜੀਨੀਅਰ ਬਣਨਾ ਚਾਹੁੰਦਾ ਹੈ। ਹਿਮਾਂਸ਼ੂ ਨੇ ਕਿਹਾ ਕਿ ਸਫਲਤਾ ਲਈ ਸਬਰ ਅਤੇ ਲਗਨ ਨਾਲ ਪੜ੍ਹਨਾ ਲਾਜ਼ਮੀ ਹੈ। ਉਨ੍ਹਾਂ ਨੇ ਬੱਸ ਅਜਿਹਾ ਹੀ ਕੀਤਾ। ਜਦੋਂ ਵੀ ਕਿਸੇ ਵਿਸ਼ੇ ਵਿਚ ਕੋਈ ਭੰਬਲਭੂਸਾ ਹੁੰਦਾ, ਉਸ ਨੇ ਤੁਰੰਤ ਇਸ ਨੂੰ ਆਪਣੇ ਅਧਿਆਪਕਾਂ ਤੋਂ ਸਾਫ ਕਰ ਦਿੱਤਾ। ਸਫਲ ਹੋਣ ਲਈ, ਸਖਤ ਮਿਹਨਤ ਦੇ ਨਾਲ, ਇੱਕ ਵਧੀਆ ਰਣਨੀਤੀ ਦੀ ਵੀ ਜ਼ਰੂਰਤ ਹੈ। ਹਿਮਾਂਸ਼ੂ ਨੇ ਨਿਊਜ਼ 18 ਨੂੰ ਦੱਸਿਆ ਕਿ ਉਸਨੇ ਕਦੇ ਆਪਣੀਆਂ ਕਲਾਸਾਂ ਨਹੀਂ ਮਿਸ ਕੀਤੀਆਂ।
First published: May 26, 2020, 6:48 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading