Pathankot: ਇਸ ਦਿਲਦਾਰ ਭਿਖਾਰੀ ਦੇ ਚਰਚੇ, ਭੀਖ ਮੰਗ ਕੇ 100 ਪਰਿਵਾਰਾਂ ਨੂੰ ਰਾਸ਼ਨ, ਬੱਚਿਆਂ ਨੂੰ ਕਿਤਾਬਾਂ ਵੰਡੀਆਂ

News18 Punjabi | News18 Punjab
Updated: May 31, 2020, 12:52 PM IST
share image
Pathankot: ਇਸ ਦਿਲਦਾਰ ਭਿਖਾਰੀ ਦੇ ਚਰਚੇ, ਭੀਖ ਮੰਗ ਕੇ 100 ਪਰਿਵਾਰਾਂ ਨੂੰ ਰਾਸ਼ਨ, ਬੱਚਿਆਂ ਨੂੰ ਕਿਤਾਬਾਂ ਵੰਡੀਆਂ
ਭੀਗ ਮੰਗ ਕੇ 100 ਪਰਿਵਾਰਾਂ ਨੂੰ ਰਾਸ਼ਨ, ਬੱਚਿਆਂ ਨੂੰ ਕਿਤਾਬਾਂ ਵੰਡੀਆਂ

  • Share this:
  • Facebook share img
  • Twitter share img
  • Linkedin share img
ਪਠਾਨਕੋਟ ਵਿਚ ਇੱਕ ਭਿਖਾਰੀ ਦੀ ਦਰਿਆਦਿਲੀ ਦੇ ਚਰਚੇ ਹਨ, ਜਿਸ ਨੇ ਭੀਖ ਮੰਗ ਕੇ ਲੋਕਾਂ ਦੇ ਦਰਦ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੜਕ ਉੱਤੇ ਅਪਾਹਿਜ, ਰਾਜੂ ਨਾਮ ਦਾ ਵਿਅਕਤੀ ਆਪਣੇ ਲਈ ਭੀਖ ਨਹੀਂ ਮੰਗ ਰਿਹਾ ਹੈ, ਸਗੋਂ ਭੀਖ ਤੋਂ ਇਕੱਠੇ ਹੋਏ ਪੈਸਿਆਂ ਨੂੰ ਸਮਾਜ ਦੀ ਭਲਾਈ ਵਾਲੇ ਕੰਮਾਂ ਵਿਚ ਖ਼ਰਚ ਕਰ ਦਿੰਦਾ ਹੈ।

ਰਾਜੂ ਨਾਮ ਦੇ ਇਸ ਭਲੇ ਬੰਦੇ ਨੇ ਰੋਜ਼ਾਨਾ ਆਪਣੇ ਟਰਾਇਕ ਸਾਈਕਲ ਉੱਤੇ ਭੀਖ ਮੰਗ ਕੇ ਜਿਹੜੇ ਰੁਪਏ ਇਕੱਠੇ ਕੀਤੇ ਸਨ, ਉਹਨਾਂ ਨਾਲ ਉਸ ਨੇ ਘਰਾਂ ਵਿਚ ਬੈਠੇ ਗ਼ਰੀਬ 100 ਪਰਿਵਾਰਾਂ ਨੂੰ ਇਕ ਮਹੀਨੇ ਦਾ ਰਾਸ਼ਨ ਦਿੱਤਾ ਹੈ ਅਤੇ ਇਸ ਤੋਂ ਇਲਾਵਾ ਉਸ ਨੇ ਹੁਣ ਤੱਕ 3000 ਲੋਕਾਂ ਨੂੰ ਮਾਸਕ ਵੰਡੇ ਹਨ। ਤੁਸੀਂ ਹੈਰਾਨ ਹੋਵੋਗੇ ਕਿ ਉਸ ਨੇ ਭੀਖ ਦੇ ਪੈਸਿਆਂ ਨਾਲ ਹੁਣ ਤੱਕ ਕਈ ਗ਼ਰੀਬ ਮਾਪਿਆਂ ਦੀਆਂ ਧੀਆਂ ਦੇ ਵਿਆਹ ਵੀ ਕਰਵਾਏ ਹਨ।

Help made by begging Distributed rations to 100 families and books to children
Help made by begging Distributed rations to 100 families and books to children


ਰਾਜੂ ਨੇ ਦੱਸਿਆ ਹੈ ਕਿ ਭੀਖ ਦੇ ਪੈਸੇ ਇਕੱਠੇ ਕਰਦਾ ਹਾਂ ਅਤੇ ਉਸ ਦੀ ਆਪਣੀ ਜਿੰਨੀ ਜ਼ਰੂਰਤ ਹੈ, ਉਨੇ ਰੁਪਏ ਹੀ ਵਰਤਦਾ ਹੈ ਅਤੇ ਬਾਕੀ ਰੁਪਏ ਜੋੜਦਾ ਰਹਿੰਦਾ ਹੈ। ਉਸ ਨੇ ਦੱਸਿਆ ਕਿ ਹੁਣ ਤੱਕ 2500 ਰੁਪਏ ਦੇ ਲੋਕਾਂ ਨੂੰ ਮਾਸਕ ਵੰਡੇ ਹਨ ਅਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਹੈ। ਰਾਜੂ ਨੇ ਕਿਹਾ ਕਿ ਜਿਹੜੀਆਂ ਬੱਚੀਆਂ ਕੋਲ ਪੜ੍ਹਨ ਲਈ ਕਿਤਾਬਾਂ ਨਹੀਂ ਹਨ, ਉਨ੍ਹਾਂ ਨੂੰ ਮੈਂ ਕਿਤਾਬਾਂ ਲੈ ਕੇ ਦਿੰਦਾ ਹਾਂ।

Help made by begging Distributed rations to 100 families and books to children
ਭੀਗ ਮੰਗ ਕੇ 100 ਪਰਿਵਾਰਾਂ ਨੂੰ ਰਾਸ਼ਨ, ਬੱਚਿਆਂ ਨੂੰ ਕਿਤਾਬਾਂ ਵੰਡੀਆਂ
First published: May 31, 2020, 12:30 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading