Sanjeevani Gaadi : ਸੰਜੀਵਨੀ ਗੱਡੀ ਦੇ ਜੀਵਨ ਦਾ ਇੱਕ ਦਿਨ

News18 Punjabi | News18 Punjab
Updated: June 10, 2021, 5:14 PM IST
share image
Sanjeevani Gaadi : ਸੰਜੀਵਨੀ ਗੱਡੀ ਦੇ ਜੀਵਨ ਦਾ ਇੱਕ ਦਿਨ
Sanjeevani Gaadi : ਸੰਜੀਵਨੀ ਗੱਡੀ ਦੇ ਜੀਵਨ ਦਾ ਇੱਕ ਦਿਨ

ਮੇਰਾ ਕੰਮ, ਟੀਕੇ ਦੀ ਝਿਜਕ ਨੂੰ ਦੂਰ ਕਰਨ ਦਾ ਵੀ ਹੈ। ਅਫਵਾਹਾਂ ਅਤੇ ਗਲਤਫਹਿਮੀਆਂ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਟੀਕਾਕਰਣ ਤੋਂ ਡਰਾਇਆ ਹੈ, ਪਰ ਇਹ ਉਹ ਲੋਕ ਹਨ ਜਿਨ੍ਹਾਂ ਨਾਲ ਮੈਂ ਗੱਲਬਾਤ ਕਰਨ ਲਈ ਬਹੁਤ ਉਤਸੁਕ ਹਾਂ।

  • Share this:
  • Facebook share img
  • Twitter share img
  • Linkedin share img
ਸਤਿ ਸ੍ਰੀ ਅਕਾਲ, ਮੇਰਾ ਨਾਮ ਸੰਜੀਵਨੀ ਗੱਡੀ (Sanjeevani Gaadi) ਹੈ। ਮੈਂ ਪੂਰੇ ਭਾਰਤ ਵਿੱਚ ਵੱਖ-ਵੱਖ ਪਿੰਡਾਂ ਦੀ ਯਾਤਰਾ ਕਰਦੀ ਹਾਂ। ਮੇਰਾ ਕੰਮ ਦੇਸ਼ ਭਰ ਦੇ ਪਿੰਡਾਂ ਦਾ ਦੌਰਾ ਕਰਦਿਆਂ ਲੋਕਾਂ ਨੂੰ ਕੋਵਿਡ-19 (COVID-19) ਬਾਰੇ ਜ਼ਰੂਰੀ ਜਾਣਕਾਰੀ ਦੇਣਾ ਹੈ, ਜੋ ਉਨ੍ਹਾਂ ਨੂੰ ਵਾਇਰਸ ਤੋਂ ਬਚਾਉਣ ਵਿੱਚ ਮਦਦ ਕਰ ਸਕਦੀ ਹੈ।

ਜੇ ਬੀਤੇ ਸਮੇਂ ਬਾਰੇ ਵਿਚਾਰਿਆ ਜਾਵੇ ਕਿ ਜਨਵਰੀ 2020 ਵਿੱਚ ਦੁਨੀਆਂ ਕਿਵੇਂ ਬਦਲ ਗਈ, ਇਸ ਸਭ ਲਈ ਮੈਨੂੰ ਕਦੇ ਕਿਸੇ ਨੇ ਤਿਆਰ ਨਹੀਂ ਕੀਤਾ ਸੀ। ਦੇਸ਼-ਵਿਦੇਸ਼ ਵਿੱਚ ਫੈਲਦਾ ਅਤੇ ਘਰਾਂ ਵਿੱਚ ਘੁਸਪੈਠ ਕਰਦਾ ਵਾਇਰਸ, ਲੋਕਾਂ ਲਈ ਜਵਾਬਾਂ ਨਾਲੋਂ ਵੱਧ ਸਵਾਲ ਛੱਡ ਗਿਆ ਹੈ। ਖੁਸ਼ਕਿਸਮਤੀ ਨਾਲ, ਇਹ ਉਹ ਚੀਜ਼ ਹੈ ਜਿਸ ਲਈ ਮੈਂ ਮਦਦ ਕਰ ਸਕਦੀ ਹਾਂ।

ਮੇਰੇ ਹੁਣ ਵਾਲੇ ਸਫ਼ਰ ਵਿੱਚ, ਮੈਂ ਦੇਸ਼ ਭਰ ਦੇ 5 ਜ਼ਿਲ੍ਹਿਆਂ ਦਾ ਦੌਰਾ ਕੀਤਾ, ਜਿੱਥੇ ਕੁਝ ਦਿਲਚਸਪ ਗੱਲਬਾਤ ਹੋਈ। ਜਦੋਂ ਮੈਂ ਪਿੰਡਾਂ ਦੇ ਵਿੱਚ ਯਾਤਰਾ ਕਰਦੀ ਹਾਂ ਤਾਂ ਮੈਨੂੰ ਰੋਜ਼ਾਨਾ ਸੈਂਕੜੇ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ। ਮੇਰੀ ਯਾਤਰਾ ਮੈਨੂੰ ਸ਼ਹਿਰੀ ਅਤੇ ਪੇਂਡੂ ਦੋਵਾਂ ਇਲਾਕਿਆਂ ਵਿੱਚ ਲੈ ਕੇ ਜਾਂਦੀ ਹੈ, ਜੋ ਮੈਨੂੰ ਲੋਕਾਂ ਦੇ ਵੱਖ-ਵੱਖ ਸਮੂਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਦਿੰਦੀ ਹੈ। ਇਨ੍ਹਾਂ ਲੋਕਾਂ ਦੀ ਪ੍ਰੋਫਾਈਲਾਂ, ਉਮਰ, ਸਮਾਜਿਕ-ਆਰਥਿਕ ਪਿਛੋਕੜ ਅਤੇ ਲਿੰਗਾਂ ਦੇ ਅਧਾਰ ‘ਤੇ ਹੈ। ਭਾਵੇਂ ਕਿ ਅਸੀਂ ਮਹਾਂਮਾਰੀ ਦੇ ਇੱਕ ਮਹੱਤਵਪੂਰਨ  ਦੌਰ ਵਿੱਚ ਹਾਂ, ਜਿੱਥੇ ਹੁਣ ਟੀਕੇ ਉਪਲਬਧ ਹਨ, ਸੰਜੀਵਨੀ ਗੱਡੀ (Sanjeevani Gaadi) ਵਜੋਂ ਮੇਰੀ ਨੌਕਰੀ ਪਹਿਲਾਂ ਦੀ ਤਰ੍ਹਾਂ ਹੀ ਮਹੱਤਵਪੂਰਨ ਹੈ। ਉਦਾਹਰਣ ਦੇ ਲਈ, ਮੇਰੀ ਪਿਛਲੀ ਇੰਦੌਰ ਦੀ ਫੇਰੀ 'ਤੇ, ਮੈਨੂੰ ਟੀਕੇ ਬਾਰੇ ਬਹੁਤ ਸਾਰੇ ਸਵਾਲ ਪੁੱਛੇ ਗਏ ਸਨ। ਸਭ ਤੋਂ ਆਮ ਸੀ "ਜੇ ਟੀਕਾ ਲਗਵਾਇਆ, ਤਾਂ ਫਿਰ ਵੀ ਕੋਵਿਡ-19 (COVID-19) ਦੀ ਲਾਗ ਲੱਗ ਸਕਦੀ ਹੈ?" (ਜੇ ਅਸੀਂ ਟੀਕਾ ਲਗਵਾਉਂਦੇ ਹਾਂ, ਤਾਂ ਫਿਰ ਵੀ ਅਸੀਂ ਕੋਵਿਡ (COVID) ਨਾਲ ਸੰਕਰਮਿਤ ਹੋ ਸਕਦੇ ਹਾਂ?)। ਕੁਝ ਲੋਕਾਂ ਨੇ ਪੁੱਛਿਆ, “ਟੀਕਾ ਕਿੱਥੋਂ ਮਿਲੇਗਾ?” (ਅਸੀਂ ਟੀਕਾ ਕਿੱਥੋਂ ਲੈ ਸਕਦੇ ਹਾਂ?)। ਮੈਂ ਹਮੇਸ਼ਾ ਇਹ ਧਿਆਨ ਰੱਖਦੀ ਹਾਂ ਕਿ ਮੈਂ ਬਹੁਤ ਸਾਰੀ ਜਾਣਕਾਰੀ ਵਾਲੇ ਪਰਚਿਆਂ, ਸੰਦੇਸ਼ਾਂ ਨਾਲ ਅਤੇ ਇੱਕ ਅਜਿਹੀ ਟੀਮ ਦੇ ਨਾਲ ਯਾਤਰਾ ਕਰਾਂ, ਜੋ ਹਰੇਕ ਸਵਾਲ ਦਾ ਜਵਾਬ ਦੇ ਸਕੇ। ਅਕਸਰ, ਛੋਟੇ ਬੱਚੇ ਮੇਰੇ ਵੱਲ ਆਉਂਦੇ ਹਨ ਅਤੇ ਆਪਣੇ ਪਰਿਵਾਰਾਂ ਨੂੰ ਮੇਰੇ ਆਉਣ ਬਾਰੇ ਦੱਸਦੇ ਹਨ। “ਗੱਡੀ ਆ ਗਈ!” (ਵੈਨ ਆ ਗਈ!)। ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਲਈ, ਸਾਰਥਕ ਪਹੁੰਚ ਅਪਣਾਉਣੀ ਜ਼ਰੂਰੀ ਹੈ ਤਾਂਕਿ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਮੇਰੇ ਸੰਦੇਸ਼ ਸਭ ਨੂੰ ਸਾਖਰਤਾ ਦੀ ਰੁਕਾਵਟ ਤੋਂ ਬਿਨ੍ਹਾਂ ਪਹੁੰਚ ਰਹੇ ਹਨ। ਇਸਦੇ ਲਈ, ਮੇਰੇ ਆਡੀਓ-ਵਿਜ਼ੁਅਲ ਸਕ੍ਰੀਨ ਪ੍ਰੋਜੈਕਟ "ਕਿਵੇਂ ਕਰਨਾ ਹੈ" ਦੀਆਂ ਵੀਡੀਓ ਕੁਝ ਖ਼ਾਸ ਚੀਜ਼ਾਂ ਦੱਸਦੀਆਂ ਹਨ ਜਿਵੇਂ ਕਿ ਟੀਕੇ ਲਈ ਰਜਿਸਟਰ ਕਰਨਾ, ਕੋਵਿਡ (COVID) ਲਈ ਢੁੱਕਵਾਂ ਵਿਵਹਾਰ ਅਪਣਾਉਣਾ ਆਦਿ। ਇਸ ਤਰ੍ਹਾਂ, ਜਦੋਂ ਲੋਕਾਂ ਨੂੰ ਮਦਦ ਦੀ ਲੋੜ ਹੋਵੇਗੀ ਤਾਂ ਲੋਕ ਮੈਨੂੰ ਵਿਜ਼ੁਅਲ ਗਾਈਡ ਦੇ ਤੌਰ 'ਤੇ ਵਰਤ ਸਕਦੇ ਹਨ। ਕੁਝ ਮੇਰੀਆਂ ਵੀਡੀਓ ਦੇਖਦੇ ਸਮੇਂ ਹੀ ਆਪਣੇ ਆਪ ਨੂੰ ਰਜਿਸਟਰ ਕਰ ਲੈਂਦੇ ਹਨ, ਜੋ ਕਿ ਜਾਗਰੂਕਤਾ ਪੈਦਾ ਕਰਨ ਲਈ ਵਰਤੇ ਗਏ ਕਈ ਤਰ੍ਹਾਂ ਦੇ ਸੰਚਾਰਾਂ ਦਾ ਲਾਭ ਦਰਸਾਉਂਦਾ ਹੈ। ਸਕਾਰਾਤਮਕ ਪ੍ਰਤੀਕਿਰਿਆਵਾਂ ਦਾ ਅਰਥ ਹੈ ਕਿ ਵੱਧ ਲੋਕ ਕੋਵਿਡ -19 (COVID-19) ਦੇ ਢੁੱਕਵੇਂ ਵਿਵਹਾਰ ਦਾ ਅਭਿਆਸ ਕਰ ਰਹੇ ਹਨ, ਜੋ ਬਦਲੇ ਵਿੱਚ ਉਨ੍ਹਾਂ ਦੀ ਬਰਾਦਰੀ ਦੇ ਰਹਿਣ ਲਈ ਇੱਕ ਸੁਰੱਖਿਅਤ ਜਗ੍ਹਾ ਬਣਾ ਦੇਵੇਗਾ।
ਮੇਰਾ ਕੰਮ, ਟੀਕੇ ਦੀ ਝਿਜਕ ਨੂੰ ਦੂਰ ਕਰਨ ਦਾ ਵੀ ਹੈ। ਅਫਵਾਹਾਂ ਅਤੇ ਗਲਤਫਹਿਮੀਆਂ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਟੀਕਾਕਰਣ ਤੋਂ ਡਰਾਇਆ ਹੈ, ਪਰ ਇਹ ਉਹ ਲੋਕ ਹਨ ਜਿਨ੍ਹਾਂ ਨਾਲ ਮੈਂ ਗੱਲਬਾਤ ਕਰਨ ਲਈ ਬਹੁਤ ਉਤਸੁਕ ਹਾਂ। ਪਹਿਲਾਂ ਦੱਸੇ ਗਏ ਸਵਾਲਾਂ ਦੇ ਬਿਲਕੁਲ ਉਲਟ, ਕੁਝ ਜਵਾਬਾਂ ਵਿੱਚ ਇਹ ਬਿਆਨ ਸ਼ਾਮਲ ਹਨ ਜਿਵੇਂ ਕਿ “ਲੋਕ ਟੀਕੇ ਲਗਵਾਉਣ ਦੇ ਬਾਅਦ ਵੀ ਮਰ ਰਹੇ ਹਨ, ਮੈਂ ਜੋਖਮ ਕਿਉਂ ਲਵਾਂ?” ਅਤੇ “ਮੈਂ ਵਿਦੇਸ਼ੀ ਪਦਾਰਥਾਂ ਨੂੰ ਆਪਣੇ ਸਰੀਰ ਦੇ ਅੰਦਰ ਪਾਉਣ 'ਤੇ ਵਿਸ਼ਵਾਸ ਨਹੀਂ ਕਰਦਾ”। ਅਜਿਹੇ ਵਿਅਕਤੀਆਂ 'ਤੇ ਕੋਵਿਡ -19 (COVID-19) ਵੱਲੋਂ ਸਿੱਧਾ ਅਸਰ ਪਾਇਆ ਗਿਆ ਹੋਵੇਗਾ ਅਤੇ/ਜਾਂ ਉਹ ਬਹੁਤ ਪੁਰਾਣੇ ਵਿਚਾਰਾਂ ਵਾਲੇ ਹਨ, ਜੋ ਕਿ ਆਧੁਨਿਕ ਵਿਗਿਆਨ ਦੀ ਇਸ ਪੇਸ਼ਕਸ਼ ਦੇ ਵਿਰੁੱਧ ਹਨ। ਇਹ ਉਹ ਪਿੰਡ ਹਨ ਜਿੱਥੇ ਮੈਂ ਸਾਲਾਂ ਦੇ ਭੁਲੇਖੇ ਦੂਰ ਕਰਨ ਲਈ ਬਹੁਤ ਜਿਆਦਾ ਸਮਾਂ ਵਤੀਤ ਕੀਤਾ। ਆਪਣੇ ਅਤੇ ਆਪਣੇ ਪਰਿਵਾਰ ਦੇ ਬਚਾਅ ਲਈ ਟੀਕਾ ਲਗਾਉਣ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਅਤੇ ਲਾਗ ਦੀ ਲੜੀ ਨੂੰ ਤੋੜਦਿਆਂ, ਮੈਨੂੰ ਇਹ ਦੇਖ ਕੇ ਖੁਸ਼ੀ ਮਿਲੀ ਹੈ ਕਿ ਹੌਲੀ ਹੌਲੀ ਲੋਕਾਂ ਨੂੰ ਇਹ ਪਤਾ ਲੱਗਣ ਲੱਗ ਗਿਆ ਸੀ ਕਿ ਇਹ ਵਿਗਿਆਨਕ ਤੱਥ ਅਤੇ ਸਬੂਤ ਹਨ, ਜੋ ਟੀਕਾ ਲਗਾਉਣ ਦੇ ਫਾਇਦਿਆਂ ਦਾ ਸਮਰਥਨ ਕਰਦੇ ਹਨ। ਮੈਂ ਉਨ੍ਹਾਂ ਨਾਲ ਦੂਸਰੇ ਵਿਅਕਤੀਆਂ ਬਾਰੇ ਵੀ ਗੱਲ ਕੀਤੀ, ਜੋ ਉਨ੍ਹਾਂ ਵਰਗੇ ਹੀ ਸਨ, ਜਿਨ੍ਹਾਂ ਨੇ ਮੇਰੇ ਵੱਲੋਂ ਪ੍ਰਦਾਨ ਕੀਤੇ ਜਾਣਕਾਰੀ-ਅਧਾਰਿਤ ਸਹਿਯੋਗ ਦੇ ਨਾਲ, ਆਪਣੇ ਆਪ ਨੂੰ ਰਜਿਸਟਰ ਕੀਤਾ।

Mass awareness drive using the Sanjeevani Gaadi


ਇਸ ਤੋਂ ਇਲਾਵਾ, ਨੰਬਰਾਂ ਵਿੱਚ ਤਾਕਤ ਹੈ। ਇਸ ਵਿਚਾਰਧਾਰਾ ਦੀ ਪਾਲਣਾ ਕਰਦਿਆਂ, ਮੈਂ ਕੋਸ਼ਿਸ਼ ਕੀਤੀ ਅਤੇ ਹਰ ਦੌਰੇ ਵਿੱਚ ਪਿੰਡਾਂ ਦੇ ਅਧਿਕਾਰੀਆਂ ਜਿਵੇਂ ਕਿ ਸਰਪੰਚ, ਗ੍ਰਾਮ ਪੰਚਾਇਤ ਨਾਲ ਗੱਲਬਾਤ ਕੀਤੀ। ਇਸ ਤਰੀਕੇ ਨਾਲ ਮੈਂ ਵੱਧ ਲੋਕਾਂ ਤਕ ਪਹੁੰਚ ਪਾਈ ਅਤੇ ਉਨ੍ਹਾਂ ਦੇ ਸਹਿਯੋਗ ਦੇ ਨਾਲ ਮੈਂ ਕੋਵਿਡ-19 (COVID -19) ਦੇ ਢੁੱਕਵੇਂ ਵਿਵਹਾਰ ਪ੍ਰਚਾਰ ਕਰਕੇ, ਉਨ੍ਹਾਂ ਦੀ ਝਿਜਕ ਘਟਾ ਪਾਈ। ਉਨ੍ਹਾਂ ਨੇ ਮੇਰੇ (ਸੰਜੀਵਨੀ) ਬਾਰੇ ਸਕਾਰਾਤਮਕ ਸੰਦੇਸ਼ ਫੈਲਾਉਣ ਲਈ ਵੀ ਮੇਰੀ ਮਦਦ ਕੀਤੀ। ਇਹ ਸੰਦੇਸ਼ ਹੋਰ ਪਿੰਡਾਂ ਦੇ ਆਗੂਆਂ ਤੱਕ ਵੀ ਪਹੁੰਚਿਆ ਅਤੇ ਉਨ੍ਹਾਂ ਨੇ ਆਪਣੀ ਬਰਾਦਰੀ ਵਿੱਚ ਮੇਰਾ ਸੁਆਗਤ ਕੀਤਾ। ਵੱਖ-ਵੱਖ ਰਾਜਿਆਂ ਦਾ ਦੌਰਾ ਕਰਦਿਆਂ ਮੈਨੂੰ ਆਪਣੀ ਸਿੱਖਿਆ ਸਾਂਝੀ ਕਰਨ ਦਾ ਮੌਕਾ ਮਿਲਿਆ, ਜਿਸ ਕਰਕੇ ਮੇਰੀ ਟੀਮ ਚੁਨਿੰਦਾ ਜ਼ਿਲ੍ਹਿਆਂ ਵਿੱਚ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦੇ ਯੋਗ ਬਣੀ। ਮੈਂ, ਸੰਜੀਵਨੀ ਗੱਡੀ (Sanjeevani Gaadi), ਇਹ ਸਮਝਦਿਆਂ ਕਿ ਰਿਜ਼ਰਵੇਸ਼ਨ ਕਿੱਥੋ ਆ ਰਹੀ ਹੈ, ਲਾਭਪਾਤਰਾਂ ਨੂੰ ਉਨ੍ਹਾਂ ਦੀਆਂ ਲੋੜੀਂਦੀਆਂ ਚੀਜ਼ਾਂ ਨਾਲ ਜੋੜਦੀ ਹਾਂ, ਸਮਾਜ ਦੇ ਮੈਂਬਰਾਂ ਵਿੱਚ ਇਸਦੀ ਸਮਝ ਦਾ ਪੱਧਰ ਵਧਾ ਕੇ, ਇਸ ਲਾਗ ਦੀ ਚੈਨ ਤੋੜਨ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਰਹੀ ਹਾਂ। ਮੌਜੂਦਾ ਢੁੱਕਵੀਂ ਜਾਣਕਾਰੀ ਰਖੱਦਿਆਂ, ਮੈਨੂੰ ਇੱਕ ਭਰੋਸੇਯੋਗ ਸਰੋਤ ਵਜੋਂ ਦੇਖਿਆ ਜਾ ਰਿਹਾ ਹੈ, ਜੋ ਕਿ ਅੱਜਕੱਲ੍ਹ ਦੇ ਹਾਲਾਤਾਂ ਵਿੱਚ ਕੋਵਿਡ-19(COVID-19) ਦੀ ਲਾਗ ਦੇ ਜੋਖਮ ਤੋਂ ਲੰਬੇ ਸਮੇਂ ਤੱਕ ਬਚਣ ਵਿੱਚ ਮਦਦ ਕਰ ਸਕਦੀ ਹੈ । ਅਗਲੇ ਕੁਝ ਮਹੀਨਿਆਂ ਵਿੱਚ ਮੇਰਾ ਟੀਚਾ, 3200000 ਤੋਂ ਵੱਧ ਲੋਕਾਂ ਨੂੰ ਜਾਣਕਾਰੀ-ਆਧਾਰਿਤ ਸਹਿਯੋਗ ਪ੍ਰਦਾਨ ਕਰਦਿਆਂ, ਉਨ੍ਹਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣਾ ਹੈ।

ਇੰਦੌਰ, ਗੁੰਟੂਰ, ਦੱਖਣੀ ਕੰਨੜ, ਨਾਸਿਕ ਅਤੇ ਅੰਮ੍ਰਿਤਸਰ ਦੇ ਚੁਨਿੰਦਾ ਪਿੰਡਾਂ ਵਿੱਚ - ਮੈਂ ਤੁਹਾਨੂੰ ਜਲਦੀ ਹੀ ਦੇਖਣ ਦੀ ਉਮੀਦ ਕਰਦੀ ਹਾਂ।

ਤਾਰਾ ਰਘੁਨਾਥ,

ਕੋਆਰਡੀਨੇਟਰ, ਕਮਿਊਨਿਟੀ ਇਨਵੈਸਟਮੈਂਟ,United Way ਮੁੰਬਈ
Published by: Ashish Sharma
First published: June 10, 2021, 5:14 PM IST
ਹੋਰ ਪੜ੍ਹੋ
ਅਗਲੀ ਖ਼ਬਰ