Home /News /coronavirus-latest-news /

ਸ਼ਰਾਬ ਦੀ ਹੋਮ ਡਿਲਵਰੀ 'ਤੇ ਕੱਲ੍ਹ ਨੂੰ ਕੈਬਿਨੇਟ ਮੀਟਿੰਗ 'ਚ ਫੈਸਲਾ ਲਿਆ ਜਾਵੇਗਾ- ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ

ਸ਼ਰਾਬ ਦੀ ਹੋਮ ਡਿਲਵਰੀ 'ਤੇ ਕੱਲ੍ਹ ਨੂੰ ਕੈਬਿਨੇਟ ਮੀਟਿੰਗ 'ਚ ਫੈਸਲਾ ਲਿਆ ਜਾਵੇਗਾ- ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ

ਉਨ੍ਹਾਂ ਕਿਹਾ ਕਿ ਸ਼ਰਾਬ 6000 ਕਰੋੜ ਰੁਪਏ ਦਾ ਮਾਲੀਆ ਲਿਆਉਂਦੀ ਹੈ, ਇਸ ਲਈ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਜ਼ਰੂਰਤ ਹੈ। ਸਿਹਤ ਵਿਭਾਗ ਨੂੰ ਪੈਸੇ ਦੀ ਲੋੜ ਹੈ ਇਸਲਈ ਸ਼ਰਾਬ ਉੱਤੇ ਟੈਕਸ ਲਗਾਉਣਾ ਚਾਹੀਦਾ ਹੈ।

  • Share this:

    ਨਿਊਜ਼ 18 ਪੰਜਾਬ 'ਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦੀ ਹੋਮ ਡਿਲਵਰੀ ਉੱਤੇ ਕੱਲ੍ਹ ਨੂੰ ਕੈਬਿਨੇਟ ਮੀਟਿੰਗ ਵਿੱਚ ਫੈਸਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ਼ਰਾਬ ਦੇ ਠੇਕੇ ਖੋਲ੍ਹਣ ਬਾਰੇ ਕੈਬਨਿਟ ਵਿੱਚ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਰਾਬ 6,000 ਕਰੋੜ ਰੁਪਏ ਦਾ ਮਾਲੀਆ ਲਿਆਉਂਦੀ ਹੈ, ਇਸ ਲਈ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਜ਼ਰੂਰਤ ਹੈ। ਸਿਹਤ ਵਿਭਾਗ ਨੂੰ ਪੈਸੇ ਦੀ ਲੋੜ ਹੈ ਇਸਲਈ ਸ਼ਰਾਬ ਉੱਤੇ ਟੈਕਸ ਲਗਾਉਣਾ ਚਾਹੀਦਾ ਹੈ।

    ਸਾਈਬਰ ਕ੍ਰਾਈਮ ਵਧੇਗਾ-

    ਦੂਜੇ ਪਾਸੇ ਡੀਐਸਪੀ ਸਾਈਬਰ ਰੁਪਿੰਦਰ ਕੌਰ ਨੇ ਨਿਊਜ਼ 18 ਨੂੰ ਦੱਸਿਆ ਕਿ ਜੇਕਰ ਸ਼ਰਾਬ ਦੀ ਹੌਮ ਡਿਲੀਵਰੀ ਵਧੀ ਤਾਂ ਸਾਈਬਰ ਕ੍ਰਾਈਮ ਵਧੇਗਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਹੀ ਮੀਡੀਆ ਵਿੱਚ ਹੀ ਆਨਲਾਈਨ ਹੋਮ ਡਿਲੀਵਰੀ ਵਿੱਚ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਸਨ। ਜੇਕਰ ਕੋਈ ਫੋਨ ਕਰਕੇ otp ਜਾਂ cvv ਮੰਗੇ ਤਾਂ ਸਮਝ ਲਵੋ ਕਿ ਧੋਖਾਧੜੀ ਚੱਲ ਰਹੀ ਹੈ।

    Published by:Sukhwinder Singh
    First published:

    Tags: Alcohol, China coronavirus, Coronavirus, COVID-19