Home /News /coronavirus-latest-news /

ਲਾਵਾਰਿਸ ਲਾਸ਼ ਦਾ ਅੰਤਿਮ ਸੰਸਕਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦਾ ਸਨਮਾਨ

ਲਾਵਾਰਿਸ ਲਾਸ਼ ਦਾ ਅੰਤਿਮ ਸੰਸਕਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦਾ ਸਨਮਾਨ

ਲਾਵਾਰਿਸ ਲਾਸ਼ ਦਾ ਅੰਤਿਮ ਸੰਸਕਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦਾ ਸਨਮਾਨ

ਲਾਵਾਰਿਸ ਲਾਸ਼ ਦਾ ਅੰਤਿਮ ਸੰਸਕਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦਾ ਸਨਮਾਨ

  • Share this:

ਬੀਤੇ ਦਿਨੀਂ ਅੰਮ੍ਰਿਤਸਰ ਦੇ ਲੌਰੈਂਸ ਰੋਡ ਇਲਕੇ ਵਿੱਚੋਂ ਮਿਲੀ ਲਾਵਾਰਿਸ ਲਾਸ਼ ਦਾ ਅੰਤਿਮ ਸੰਸਕਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦਾ ਅੱਜ ਏਡੀਸੀਪੀ ਟ੍ਰੈਫਿਕ ਜਸਵੰਤ ਕੌਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਦਰਅਸਲ, ਪਿਛਲੇ ਦਿਨੀਂ ਲੌਕਡਾਉਨ ਦੇ ਦੌਰਾਨ ਪੁਲਿਸ ਲਾਈਨ ਨੇੜੇ ਇੱਕ ਵਿਅਕਤੀ ਦੀ ਲਾਵਾਰਿਸ ਲਾਸ਼ ਬਰਾਮਦ ਹੋਈ ਸੀ ਜਿਸ ਨੂੰ 72 ਘੰਟੇ ਲਈ ਮੌਰਚਰੀ ਵਿੱਚ ਰੱਖਿਆ ਗਿਆ ਸੀ ਤਾਂ ਜੋ ਲਾਸ਼ ਦੀ ਸ਼ਨਾਖਤ ਹੋ ਸਕੇ। ਜਦੋਂ ਲਾਸ਼ ਦੀ ਸ਼ਨਾਖਤ ਨਾ ਹੋਈ ਤਾਂ ਲੌਰੈਂਸ ਰੋਡ ਚੌਂਕੀ ਵਿੱਚ ਤਾਇਨਾਤ ਤਿੰਨ ਏ.ਐਸ.ਆਈ ਲਖਵਿੰਦਰ ਸਿੰਘ, ਗੁਰਚਰਨਜੀਤ ਸਿੰਘ ਅਤੇ ਬਲਵੀਰ ਕੁਮਾਰ ਨੇ ਖੁਦ ਹੀ ਇਸ ਲਾਸ਼ ਦਾ ਅੰਤਿਮ ਸੰਸਕਾਰ ਕਰਨ ਦਾ ਮਨ ਬਣਾਇਆ।

ਇਹ ਤਿੰਨੇ ਏ.ਐਸ.ਆਈ ਖੁਦ ਉਸ ਲਾਸ਼ ਨੂੰ ਮੋਢਾ ਦੇ ਕੇ ਦੁਰਗਿਆਨਾਂ ਮੰਦਿਰ ਸ਼ਮਸ਼ਾਨ ਘਾਟ ਪਹੁੰਚੇ ਅਤੇ ਅੰਤਿਮ ਸੰਸਕਾਰ ਦੀਆਂ ਸਰੀਆਂ ਰਸਮਾਂ ਖੁਦ ਹੀ ਨਿਭਾਈਆਂ। ਇਥੇ ਇਹ ਵੀ ਦੱਸਣਯੋਗ ਹੈ ਕਿ ਅੰਤਿਮ ਸੰਸਕਾਰ ਦਾ ਸਾਰਾ ਖਰਚਾ ਵੀ ਇਨ੍ਹਾਂ ਤਿੰਨਾਂ ਨੇ ਆਪਣੀ ਜੇਬ ਵਿੱਚੋ ਹੀ ਕੀਤਾ।  ਅੱਜ ਅੰਮ੍ਰਿਤਸਰ ਦੇ ਏਡੀਸੀਪੀ ਟ੍ਰੈਫਿਕ ਜਸਵੰਤ ਕੌਰ ਵੱਲੋਂ ਇਨ੍ਹਾਂ ਨੂੰ ਪ੍ਰਸ਼ੰਸ਼ਾ ਪੱਤਰ ਦਿੱਤੇ ਗਏ ਅਤੇ ਇਨ੍ਹਾਂ ਵੱਲੋਂ ਡਿਊਟੀ ਦੌਰਾਨ ਨਿਭਾਈ ਗਈ ਇਸ ਸੇਵਾ ਦੀ ਤਾਰੀਫ ਵੀ ਕੀਤੀ ਗਈ।

ਏਡੀਸੀਪੀ ਨੇ ਕਿਹਾ ਕਿ ਬਾਕੀ ਪੁਲਿਸ ਮੁਲਾਜ਼ਮਾਂ ਨੂੰ ਵੀ ਇਨ੍ਹਾਂ ਵੱਲੋਂ ਕੀਤੇ ਗਏ ਇਸ ਕੰਮ ਤੋਂ ਸੇਧ ਲੈਣ ਦੀ ਜ਼ਰੂਰਤ ਹੈ। ਕਿਉਂਕਿ ਇਨ੍ਹਾਂ ਨੇ ਇੱਕ ਲਾਵਾਰਿਸ ਲਾਸ਼ ਦਾ ਅੰਤਿਮ ਸੰਸਕਾਰ ਕਰਕੇ ਜਿੱਥੇ ਇਨਸਾਨੀਅਤ ਦਾ ਫਰਜ਼ ਨਿਭਾਇਆ ਹੈ ਉਥੇ ਹੀ ਪੁਲਿਸ ਪ੍ਰਤੀ ਲੋਕਾਂ ਦੇ ਮਨਾਂ ਵਿੱਚ ਪੈਦਾ ਭਰਮ ਭੁਲੇਖਿਆਂ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ।

Published by:Gurwinder Singh
First published:

Tags: Amritsar, Lockdown 4.0, Punjab Police