ਪੰਜਾਬ 'ਚ ਕੋਰੋਨਾ ਦੀ ਡਰਾਉਣੀ ਤਸਵੀਰ, 511 ਨਵੇਂ ਮਰੀਜ਼, 10 ਮੌਤਾਂ, 18 ਵੈਂਟੀਲੇਟਰ ਸਹਾਰੇ

News18 Punjabi | News18 Punjab
Updated: July 30, 2020, 8:26 PM IST
share image
ਪੰਜਾਬ 'ਚ ਕੋਰੋਨਾ ਦੀ ਡਰਾਉਣੀ ਤਸਵੀਰ, 511 ਨਵੇਂ ਮਰੀਜ਼, 10 ਮੌਤਾਂ, 18 ਵੈਂਟੀਲੇਟਰ ਸਹਾਰੇ
ਪੰਜਾਬ 'ਚ ਕੋਰੋਨਾ ਦੀ ਡਰਾਉਣੀ ਤਸਵੀਰ, 511 ਨਵੇਂ ਮਰੀਜ਼, 10 ਮੌਤਾਂ, 18 ਵੈਂਟੀਲੇਟਰ ਸਹਾਰੇ

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 143,  ਫਿਰੋਜ਼ਪੁਰ 73 ਤੇ ਅੰਮ੍ਰਿਤਸਰ ਤੋਂ 69 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ। ਹੁਣ ਤੱਕ 370 ਮਰੀਜ਼ ਦਮ ਤੋੜ ਚੁੱਕੇ ਹਨ। 

  • Share this:
  • Facebook share img
  • Twitter share img
  • Linkedin share img
ਅੱਜ ਪੰਜਾਬ 'ਚ 511 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 15456 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 10509 ਮਰੀਜ਼ ਠੀਕ ਹੋ ਚੁੱਕੇ, ਬਾਕੀ 4577 ਮਰੀਜ ਇਲਾਜ਼ ਅਧੀਨ ਹਨ। ਪੀੜਤ 135 ਮਰੀਜ਼ ਆਕਸੀਜਨ ਅਤੇ 18 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 143,  ਫਿਰੋਜ਼ਪੁਰ 73 ਤੇ ਅੰਮ੍ਰਿਤਸਰ ਤੋਂ 69 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ। ਹੁਣ ਤੱਕ 370 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 10 ਮੌਤਾਂ 'ਚ 3 ਜਲੰਧਰ, 4 ਲੁਧਿਆਣਾ, 1 ਪਟਿਆਲਾ, 1 ਅੰਮ੍ਰਿਤਸਰ ਤੇ 1 ਹੁਸ਼ਿਆਰਪੁਰ ਤੋਂ ਰਿਪੋਰਟ ਹੋਈਆਂ ਹਨ।

ਭਾਰਤ 'ਚ ਹੁਣ ਤੱਕ 16 ਲੱਖ, 1 ਹਜ਼ਾਰ, 73 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 10 ਲੱਖ, 29 ਹਜ਼ਾਰ, 69 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 35134 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਹੁਣ ਤੱਕ ਦੁਨੀਆਂ ਭਰ 'ਚ 1 ਕਰੋੜ, 72 ਲੱਖ, 42 ਹਜ਼ਾਰ, 580 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 1 ਕਰੋੜ, 7 ਲੱਖ 3 ਹਜ਼ਾਰ, 29 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 6 ਲੱਖ, 71 ਹਜ਼ਾਰ 258  ਲੋਕਾਂ ਦੀ ਜਾਨ ਜਾ ਚੁੱਕੀ ਹੈ।
Published by: Ashish Sharma
First published: July 30, 2020, 8:21 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading