ICC T20 Postponed: ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ICC T20 World Cup 2020 ਹੋਇਆ ਮੁਲਤਵੀ

- news18-Punjabi
- Last Updated: July 20, 2020, 9:15 PM IST
ਅੰਤਰਰਾਸ਼ਟਰੀ ਕ੍ਰਿਕਟ ਕਾਉਂਸਿਲ (ICC) ਨੇ ਇਸ ਗੱਲ ਦਾ ਰਸਮੀ ਤੌਰ ਤੇ ਐਲਾਨ ਕਰ ਦਿੱਤਾ ਹੈ ਕਿ ਆਸਟ੍ਰੇਲੀਆ ਵਿੱਚ ਹੋਣ ਵਾਲਾ ICC T20 ਵਰਲਡ ਕੱਪ ਮੁਲਤਵੀ ਕਰ ਦਿੱਤਾ ਗਿਆ ਹੈ।
📂 Documents
└📁 T20 World Cup
└📁 Hope it doesn't come to this...
2️⃣0️⃣2️⃣0️⃣ ❌😞
The #T20WorldCup scheduled to take place in Australia this year has been officially postponed. pic.twitter.com/PZnzVOmW8T
— T20 World Cup (@T20WorldCup) July 20, 2020
ਅੱਜ ਹੋਈ ਅੰਤਰਰਾਸ਼ਟਰੀ ਕ੍ਰਿਕਟ ਕਾਉਂਸਿਲ ਦੀ ਮੀਟਿੰਗ ਵਿੱਚ ਇਹ ਫੈਸਲਾ ਹੋਇਆ। ਇਹ ਫ਼ੈਸਲਾ ਅਗਲੇ ਸਾਲ ਤੱਕ ਲਈ ਲਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਕਰਕੇ ਦਰਸ਼ਕ ਮੇਚ ਦੇਖਣ ਮੈਦਾਨ ਵਿੱਚ ਨਹੀਂ ਆ ਸਕਦੇ ਇਸ ਲਈ ਆਈ ਸੀ ਸੀ ਨਹੀਂ ਚਾਹੁੰਦੀ ਕਿ ਮੈਚ ਖ਼ਾਲੀ ਮੈਦਾਨ ਵਿੱਚ ਕਰਵਾਏ ਜਾਣ। ਕ੍ਰਿਕੇਟ ਆਸਟ੍ਰੇਲੀਆ ਪਹਿਲਾਂ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ। ਚੈਮਪੀਅਨਸ਼ਿਪ ਤੋਂ ਕੋਈ ਮੁਨਾਫ਼ਾ ਨਾ ਹੋ ਸਕਣ ਦੀ ਸਥਿਤੀ ਵਿੱਚ ਹੁਣ ਇਹ ਫ਼ੈਸਲਾ ਲੈ ਲਿਆ ਗਿਆ ਹੈ।