ਕੋਰੋਨਾ ਵਾਇਰਸ ਖਿਲਾਫ ਇਕੱਠਿਆਂ ਲੜਾਂਗੇ ਤਾਂ ਜਿੱਤ ਹਾਸਲ ਕਰਾਂਗੇ - ਕੈਪਟਨ ਅਮਰਿੰਦਰ ਸਿੰਘ

News18 Punjabi | News18 Punjab
Updated: April 1, 2021, 9:19 PM IST
share image
ਕੋਰੋਨਾ ਵਾਇਰਸ ਖਿਲਾਫ ਇਕੱਠਿਆਂ ਲੜਾਂਗੇ ਤਾਂ ਜਿੱਤ ਹਾਸਲ ਕਰਾਂਗੇ - ਕੈਪਟਨ ਅਮਰਿੰਦਰ ਸਿੰਘ
ਕੋਰੋਨਾ ਵਾਇਰਸ ਖਿਲਾਫ ਇਕੱਠਿਆਂ ਲੜਾਂਗੇ ਤਾਂ ਜਿੱਤ ਹਾਸਲ ਕਰ ਸਕਾਂਗੇ - ਕੈਪਟਨ ਅਮਰਿੰਦਰ ਸਿੰਘ (file photo)

  • Share this:
  • Facebook share img
  • Twitter share img
  • Linkedin share img
ਪੰਜਾਬ ਵਿਚ ਕੋਰੋਨਾ ਦੀ ਰਫਤਾਰ ਵਧਦੀ ਜਾ ਰਹੀ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਸ਼ੋਸਲ ਮੀਡੀਆ ਉਤੇ ਲਾਈਵ ਹੋਕੇ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੀ ਅਪੀਲ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਬੋਲੇ, ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲੇ ਚਿੰਤਾ ਦਾ ਵਿਸ਼ਾ ਹੈ ਤੇ ਮੈਂ ਚਾਹੁੰਦਾ ਹਾਂ ਕਿ ਹਰ ਕੋਈ ਇਹ ਸੁਨਿਸ਼ਚਿਤ ਕਰੇ ਕਿ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਸਾਰੇ ਹੈਲਥਕੇਅਰ ਅਤੇ ਫਰੰਟਲਾਈਨ ਕਰਮਚਾਰੀਆਂ ਦੇ ਨਾਲ ਟੀਕਾ ਲਗਾਇਆ ਜਾਵੇ।

ਇਸਦੇ ਨਾਲ ਹੀ ਮੈਂ ਅਪੀਲ ਕਰਦਾ ਹਾਂ ਕਿ ਮਾਸਕ ਪਾਓ ਤੇ ਸੁਰੱਖਿਆ ਦੇ ਸਾਰੇ ਨਿਯਮਾਂ ਦੀ ਪਾਲਣਾ ਕਰੋ। ਅਸੀਂ ਤੁਹਾਡੀ ਸੁਰੱਖਿਆ ਲਈ ਆਪਣੇ ਕਾਰਜ ਨਿਰੰਤਰ ਜਾਰੀ ਰੱਖਾਂਗੇ ਤੇ ਸਾਨੂੰ ਸਾਰਿਆਂ ਨੂੰ ਕੋਰੋਨਾ ਵਾਇਰਸ ਵਿਰੁੱਧ ਇਕੱਠੇ ਹੋ ਕੇ ਲੜਨਾ ਪਏਗਾ ਤਾਂ ਹੀ ਅਸੀਂ ਇਸ ‘ਤੇ ਜਿੱਤ ਹਾਸਲ ਕਰ ਸਕਾਂਗੇ।
Published by: Ashish Sharma
First published: April 1, 2021, 9:12 PM IST
ਹੋਰ ਪੜ੍ਹੋ
ਅਗਲੀ ਖ਼ਬਰ