Home /News /coronavirus-latest-news /

ਪਟਿਆਲਾ ਆਈ ਜੀ ਜਤਿੰਦਰ ਔਲਖ, ਐੱਸ ਐੱਸ ਪੀ ਸਿੱਧੂ ਪਹੁੰਚੇ ਜ਼ਖਮੀ ਪੁਲਿਸ ਵਾਲਿਆਂ ਦੇ ਘਰ

ਪਟਿਆਲਾ ਆਈ ਜੀ ਜਤਿੰਦਰ ਔਲਖ, ਐੱਸ ਐੱਸ ਪੀ ਸਿੱਧੂ ਪਹੁੰਚੇ ਜ਼ਖਮੀ ਪੁਲਿਸ ਵਾਲਿਆਂ ਦੇ ਘਰ

 • Share this:

  ਪਟਿਆਲਾ ਰੇਂਜ ਦੇ ਆਈ ਜੀ ਜਤਿੰਦਰ ਔਲਖ ਤੇ ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਅੱਜ ਸਨੌਰ ਸਬਜ਼ੀ ਮੰਡੀ ਵਿੱਚ ਜ਼ਖਮੀ ਹੋਏ ਮੁਲਾਜ਼ਮਾਂ ਦੇ ਘਰ ਪਹੁੰਚ ਕੇ ਉਨ੍ਹਾਂ ਦਾ ਹਾਲ ਚਾਲ ਲਿਆ। ਇਹ ਪੁਲਿਸ ਮੁਲਾਜ਼ਮ ਦੋ ਦਿਨ ਪਹਿਲਾਂ ਪਟਿਆਲਾ ਵਿੱਚ ਸਨੌਰ ਸਬਜ਼ੀ ਮੰਡੀ ਵਿੱਚ ਨਿਹੰਗਾਂ ਵੱਲੋਂ ਹੋਏ ਹਮਲੇ ਚ ਜ਼ਖਮੀ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਮਿਲੇ।

  ਉਹ ਏ ਐੱਸ ਈ ਹਰਜੀਤ ਸਿੰਘ, ਇੰਸਪੈਕਟਰ ਬਿੱਕਰ ਸਿੰਘ, ਏ ਐੱਸ ਆਈ ਰਾਜ ਸਿੰਘ, ਏ ਐੱਸ ਆਈ ਰਘਵੀਰ ਸਿੰਘ, ਤੇ ਮਾਰਕੀਟ ਕਮੇਟੀ ਦੇ ਏ ਆਰ ਯਾਦਵਿੰਦਰ ਸਿੰਘ ਦਾ ਹਾਲ ਚਾਲ ਪੁੱਛਣ ਲਈ ਉਨ੍ਹਾਂ ਦੇ ਘਰ ਪਹੁੰਚੇ।

  ਉਨ੍ਹਾਂ ਨੇ ਪੁਲਿਸ ਕਰਮੀਆਂ ਵੱਲੋਂ ਮੁਸ਼ਕਿਲ ਵਕਤ ਵਿੱਚ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਕਰਨ ਦੀ ਸ਼ਲਾਘਾ ਕੀਤੀ ਤੇ ਪੁਲਿਸ ਵੱਲੋਂ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਕਿਸਮ ਦੀ ਮਦਦ ਦੇਣ ਦਾ ਭਰੋਸਾ ਵੀ ਦਿੱਤਾ।

  ਔਲਖ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਸੰਕਟ ਦੀ ਘੜੀ ਵਿੱਚ ਵੀ ਦੇਸ਼ ਲਈ 24 ਘੰਟੇ ਡਿਊਟੀ ਕਰ ਰਹੇ ਹਨ।

  Published by:Anuradha Shukla
  First published:

  Tags: Attack, Nihang Sikhs, Punjab Police