Home /News /coronavirus-latest-news /

ਪੰਜਾਬ 'ਚ 24 ਘੰਟੇ 'ਚ ਕੋਰੋਨਾ ਨੇ ਲਈਆਂ 51 ਜਾਨਾਂ, 1555 ਨਵੇਂ ਮਰੀਜ਼ ਆਏ

ਪੰਜਾਬ 'ਚ 24 ਘੰਟੇ 'ਚ ਕੋਰੋਨਾ ਨੇ ਲਈਆਂ 51 ਜਾਨਾਂ, 1555 ਨਵੇਂ ਮਰੀਜ਼ ਆਏ

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਜਲੰਧਰ ਤੋਂ 211,  ਗੁਰਦਾਸਪੁਰ 182 ਤੇ ਲੁਧਿਆਣਾ ਤੋਂ 140 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ

  • Share this:

ਅੱਜ ਪੰਜਾਬ 'ਚ 1555 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 49378 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 33008 ਮਰੀਜ਼ ਠੀਕ ਹੋ ਚੁੱਕੇ, ਬਾਕੀ 15063 ਮਰੀਜ ਇਲਾਜ਼ ਅਧੀਨ ਹਨ। ਪੀੜਤ 491 ਮਰੀਜ਼ ਆਕਸੀਜਨ ਅਤੇ 68 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਜਲੰਧਰ ਤੋਂ 211,  ਗੁਰਦਾਸਪੁਰ 182 ਤੇ ਲੁਧਿਆਣਾ ਤੋਂ 140 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 1307 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 51 ਮੌਤਾਂ 'ਚ 12 ਅੰਮ੍ਰਿਤਸਰ, 5 ਪਟਿਆਲਾ, 11 ਲੁਧਿਆਣਾ, 5 ਜਲੰਧਰ, 2 ਫਾਜ਼ਿਲਕਾ, 1 ਨਵਾਂ ਸ਼ਹਿਰ,  2 ਤਰਨਤਾਰਨ, 1 ਕਪੂਰਥਲਾ, 2 ਸੰਗਰੂਰ, 1 ਬਰਨਾਲਾ, 1 ਬਠਿੰਡਾ, 2 ਫਤਿਹਗੜ੍ਹ ਸਾਹਿਬ, 2 ਗੁਰਦਾਸਪੁਰ, 1 ਹੁਸ਼ਿਆਰਪੁਰ,  1 ਮੁਹਾਲੀ,  2 ਮਾਨਸਾ ਤੋਂ ਰਿਪੋਰਟ ਹੋਈਆਂ ਹਨ।

ਭਾਰਤ 'ਚ ਹੁਣ ਤੱਕ 34 ਲੱਖ, 3 ਹਜ਼ਾਰ, 555 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 25 ਲੱਖ ,96 ਹਜ਼ਾਰ, 273 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 61857 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ 'ਚ 2 ਕਰੋੜ, 46 ਲੱਖ, 81 ਹਜ਼ਾਰ, 48 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 1 ਕਰੋੜ, 71 ਲੱਖ, 38 ਹਜ਼ਾਰ, 894 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 8 ਲੱਖ, 36 ਹਜ਼ਾਰ, 744 ਲੋਕਾਂ ਦੀ ਜਾਨ ਜਾ ਚੁੱਕੀ ਹੈ।

Published by:Ashish Sharma
First published:

Tags: Coronavirus, COVID-19, Punjab