ਦੇਸ਼ ਭਰ 'ਚ ਕੇਂਦਰ ਸਰਕਾਰ ਦੇ ਆਦੇਸ਼ਾਂ ਤੇ ਲੌਕਡਾਊਨ ਲਾਗੂ ਹੈ। ਕੋਰੋਨਾ ਵਾਇਰਸ ਦਾ ਫੈਲਾਅ ਰੋਕਣ ਲਈ ਕਰੜੇ ਕਦਮਾਂ ਕਰਕੇ ਸ਼ਰਾਬ ਨਾ ਮਿਲਣ ਕਰਕੇ ਹੋਈਆਂ ਸਿਹਤ ਸਮੱਸਿਆਵਾਂ ਕਰਕੇ ਕੇਰਲ ਵਿੱਚ ਨੌਂ ਜਾਨਾਂ ਜਾ ਚੁੱਕੀਆਂ ਹਨ। ਅਜਿਹਾ ਲਾਕਡਾਊਨ ਦੇ ਪਹਿਲੇ 100 ਘੰਟਿਆਂ ਅੰਦਰ ਹੀ ਹੋਇਆ। ਇਹਨਾਂ ਵਿੱਚ ਛੇ ਕੇਸ ਆਤਮ ਹੱਤਿਆ ਦੇ ਹਨ, ਇੱਕ ਕਾਰਡੀਏਕ ਅਰੈੱਸਟ, ਇੱਕ ਆਫ਼ਟਰ ਸ਼ਿਵ ਲੋਸ਼ਨ ਪੀ ਕੇ ਖ਼ੁਦਕੁਸ਼ੀ ਦਾ ਮਾਮਲਾ ਹੈ।
ਕੇਰਲ ਸੂਬੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 170 ਮਾਮਲੇ ਸਾਹਮਣੇ ਆਏ ਹਨ ਤੇ ਇਸ ਕਰਕੇ ਇੱਕ ਮੌਤ ਹੋਈ ਹੈ।
ਪੁਲਿਸ ਮੁਤਾਬਿਕ ਸ਼ਰਾਬ ਦਾ ਨਾ ਮਿਲਣਾ ਥ੍ਰਿਸੂਰ ਸਨੋਜ ਦੇ ਸਨੋਜ, ਕੋਚੀ ਦੇ ਮੁਰਲੀ, ਕੰਨੂਰ ਦੇ ਵਿਜਿਲ, ਕੋਲਮ ਦੇ ਬੀਜੁ ਤੇ ਸੁਰੇਸ਼, ਕੋਚੀ ਦੇ ਵਾਸੂ ਵੱਲੋਂ ਆਤਮ ਹੱਤਿਆ ਦਾ ਕਾਰਨ ਬਣਿਆ। ਕਾਯਾਮਕੁਲੰਮ ਦੇ ਨੌਸ਼ਾਦ ਦੀ ਮੌਤ ਸ਼ਰਾਬ ਦੀ ਥਾਂ ਆਫ਼ਟਰ ਸ਼ੇਵ ਲੋਸ਼ਨ ਪੀਣ ਕਰਕੇ ਹੋਈ। ਕੋਲੰਮ ਦੇ ਮੁਰਲੀਧਰਨ ਆਚਾਰੀ ਦੀ ਮੌਤ ਕਾਰਡੀਏਕ ਅਰੈਸਟ ਕਰਕੇ ਹੋਈ ਜਦੋਂ ਉਸ ਨੂੰ ਸ਼ਰਾਬ ਨਹੀਂ ਮਿਲੀ।
ਇੱਕ 46 ਸਾਲਾ ਸ਼ਖ਼ਸ ਨੇ ਇਮਾਰਤ ਦੀ ਛੱਤ ਤੋਂ ਛਾਲ਼ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Alcohol, China coronavirus, Lockdown, Suicides