LOCKDOWN ਦਾ ਫਾਇਦਾ ਚੁੱਕ ਕੇ ਦੁਕਾਨ ‘ਚੋਂ ਸਾਰੀ ਮਹਿੰਗੀ ਸ਼ਰਾਬ ਪੀ ਗਿਆ ਸ਼ਖਸ

News18 Punjabi | News18 Punjab
Updated: April 17, 2020, 4:27 PM IST
share image
LOCKDOWN ਦਾ ਫਾਇਦਾ ਚੁੱਕ ਕੇ ਦੁਕਾਨ ‘ਚੋਂ ਸਾਰੀ ਮਹਿੰਗੀ ਸ਼ਰਾਬ ਪੀ ਗਿਆ ਸ਼ਖਸ
LOCKDOWN ਦਾ ਫਾਇਦਾ ਚੁੱਕ ਕੇ ਦੁਕਾਨ ‘ਚੋਂ ਸਾਰੀ ਮਹਿੰਗੀ ਸ਼ਰਾਬ ਪੀ ਗਿਆ ਸ਼ਖਸ,

ਸ਼ਰਾਬ ਦੀ ਦੁਕਾਨ ਦੀ ਛੱਤ ਰਾਹੀਂ ਇਕ ਸ਼ਖਸ ਅੰਦਰ ਦਾਖਲ ਹੋ ਗਿਆ ਅਤੇ ਸ਼ਰਾਬ ਪੀਣ ਤੋਂ ਬਾਅਦ ਉਥੇ ਹੀ ਸੋਂ ਗਿਆ।

  • Share this:
  • Facebook share img
  • Twitter share img
  • Linkedin share img
ਪੂਰੇ ਦੇਸ਼ ਵਿਚ ਲਾਕਡਾਊਨ ਦੇ ਚਲਦਿਆਂ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀ ਚੀਜਾਂ ਬੰਦ ਹਨ। ਪਰ ਸ਼ਰਾਰਤੀ ਅਨਸਰ ਅਜਿਹੇ ਵਿਚ ਵੀ ਆਪਣੀ ਹਰਕਤਾਂ ਤੋਂ ਬਾਜ ਨਹੀਂ ਆਉਂਦੇ। ਕਰਨਾਟਕਾ ਦੇ ਹਸਾਨ ਵਿਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਅੰਗਰੇਜ਼ੀ ਅਖਬਾਰ ਦਿ ਟਾਈਮਜ ਆਫ ਇੰਡੀਆ ਦੇ ਅਨੁਸਾਰ ਸ਼ਰਾਬ ਦੀ ਦੁਕਾਨ ਦੀ ਛੱਤ ਰਾਹੀਂ ਇਕ ਸ਼ਖਸ ਅੰਦਰ ਦਾਖਲ ਹੋ ਗਿਆ ਅਤੇ ਸ਼ਰਾਬ ਪੀਣ ਤੋਂ ਬਾਅਦ ਉਥੇ ਹੀ ਸੋਂ ਗਿਆ।

ਇਸ ਤਰ੍ਹਾਂ ਦਾਖਲ ਹੋਇਆ

ਪੁਲਿਸ ਅਨੁਸਾਰ ਰੋਹਿਤ ਨਾਮ ਦਾ ਇਹ ਵਿਅਕਤੀ ਇਸ ਬਾਰ ਦਾ ਨਿਯਮਤ ਗਾਹਕ ਸੀ। ਨੇੜੇ ਦੀ ਕੰਧ ਤੋੜਨ ਤੋਂ ਬਾਅਦ, ਉਸਨੇ ਪਹਿਲਾਂ ਬਾਰ ਦੀ ਛੱਤ ਤੋੜ ਦਿੱਤੀ ਅਤੇ ਫਿਰ ਅੰਦਰ ਦਾਖਲ ਹੋ ਗਿਆ। ਉਥੇ ਸ਼ਰਾਬ ਦਾ ਭੰਡਾਰ ਭਰਿਆ ਪਿਆ ਸੀ। ਅਜਿਹੀ ਸਥਿਤੀ ਵਿਚ, ਉਸਨੇ ਉਥੇ ਪੀਣ ਦਾ ਫੈਸਲਾ ਕੀਤਾ ਅਤੇ ਸਾਰੀ ਰਾਤ ਪੀਂਦਾ ਰਿਹਾ। ਦੁਕਾਨ ਦੇ ਬਾਹਰ ਇਕ ਗਾਰਡ ਵੀ ਖੜ੍ਹਾ ਸੀ, ਪਰ ਉਸ ਨੂੰ ਕੋਈ ਖਬਰ ਨਾ ਲੱਗੀ। ਬਾਅਦ ਵਿਚ ਗਾਰਡ ਨੇ ਰੋਹਿਤ ਨਾਮ ਦੇ ਉਸ ਵਿਅਕਤੀ ਦੇ ਬਾਹਰ ਸਲਿੱਪਰ ਵੇਖਿਆ। ਇਸ ਤੋਂ ਬਾਅਦ ਉਸਨੇ ਤੁਰੰਤ ਪੁਲਿਸ ਨੂੰ ਬੁਲਾਇਆ। ਜਦੋਂ ਪੁਲਿਸ ਉਥੇ ਅੰਦਰ ਦਾਖਲ ਹੋਈ ਤਾਂ ਉਹ ਨਸ਼ੇ ਵਿਚ ਟੱਲੀ ਪਿਆ ਸੀ। 
First published: April 17, 2020, 4:27 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading