Home /News /coronavirus-latest-news /

ਪੰਜਾਬ 'ਚ ਕੋਰੋਨਾ ਨੇ 24 ਘੰਟੇ 'ਚ ਨਿਗਲੀਆਂ 45 ਜਾਨਾਂ, ਹੁਣ ਤੱਕ 1036 ਮੌਤਾਂ

ਪੰਜਾਬ 'ਚ ਕੋਰੋਨਾ ਨੇ 24 ਘੰਟੇ 'ਚ ਨਿਗਲੀਆਂ 45 ਜਾਨਾਂ, ਹੁਣ ਤੱਕ 1036 ਮੌਤਾਂ

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 360,ਪਟਿਆਲਾ 170 ਤੇ ਮੁਹਾਲੀ ਤੋਂ 164 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 360,ਪਟਿਆਲਾ 170 ਤੇ ਮੁਹਾਲੀ ਤੋਂ 164 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 360,ਪਟਿਆਲਾ 170 ਤੇ ਮੁਹਾਲੀ ਤੋਂ 164 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ

  • Share this:

ਅੱਜ ਪੰਜਾਬ 'ਚ 1320 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 40643 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 24302 ਮਰੀਜ਼ ਠੀਕ ਹੋ ਚੁੱਕੇ, ਬਾਕੀ 15305 ਮਰੀਜ ਇਲਾਜ਼ ਅਧੀਨ ਹਨ। ਪੀੜਤ 336 ਮਰੀਜ਼ ਆਕਸੀਜਨ ਅਤੇ 49 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 360,ਪਟਿਆਲਾ 170 ਤੇ ਮੁਹਾਲੀ ਤੋਂ 164 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ।  ਹੁਣ ਤੱਕ 1036 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 45 ਮੌਤਾਂ 'ਚ 15 ਲੁਧਿਆਣਾ, 8 ਜਲੰਧਰ, 5 ਸੰਗਰੂਰ, 2 ਅੰਮ੍ਰਿਤਸਰ,  1 ਬਠਿੰਡਾ, 1 ਫਰੀਦਕੋਟ, 2 ਫਤਿਹਗੜ੍ਹ ਸਾਹਿਬ, 2 ਫਿਰੋਜ਼ਪੁਰ, 1 ਗੁਰਦਾਸਪੁਰ, 1 ਮਾਨਸਾ, 3 ਮੋਹਾਲੀ,  1 ਨਵਾਂ ਸ਼ਹਿਰ, 1 ਰੋਪੜ, 1 ਮੋਗਾ ਤੇ 1 ਤਰਨਤਾਰਨ ਤੋਂ ਰਿਪੋਰਟ ਹੋਈਆਂ ਹਨ।

ਭਾਰਤ 'ਚ ਹੁਣ ਤੱਕ 30 ਲੱਖ, 1 ਹਜ਼ਾਰ, 379 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 22 ਲੱਖ, 43 ਹਜ਼ਾਰ, 427 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 56194 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ 'ਚ 2 ਕਰੋੜ, 31 ਲੱਖ, 84 ਹਜ਼ਾਰ, 478 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 1 ਕਰੋੜ, 57 ਲੱਖ, 59 ਹਜ਼ਾਰ, 586 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 8 ਲੱਖ, 4 ਹਜ਼ਾਰ, 265 ਲੋਕਾਂ ਦੀ ਜਾਨ ਜਾ ਚੁੱਕੀ ਹੈ।

Published by:Ashish Sharma
First published:

Tags: Coronavirus, COVID-19, Punjab