Coronavirus update: ਪੰਜਾਬ 'ਚ ਅੱਜ 1588 ਨਵੇਂ ਕੋਰੋਨਾ ਮਰੀਜ਼, 54 ਮੌਤਾਂ, 68 ਗੰਭੀਰ

News18 Punjabi | News18 Punjab
Updated: September 26, 2020, 8:12 PM IST
share image
Coronavirus update: ਪੰਜਾਬ 'ਚ ਅੱਜ 1588 ਨਵੇਂ ਕੋਰੋਨਾ ਮਰੀਜ਼, 54 ਮੌਤਾਂ, 68 ਗੰਭੀਰ
ਅੱਜ ਪੰਜਾਬ 'ਚ 1588 ਨਵੇਂ ਮਰੀਜ਼ ਰਿਪੋਰਟ

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਜਲੰਧਰ ਤੋਂ 195, ਲੁਧਿਆਣਾ ਤੋਂ 172, ਪਟਿਆਲਾ ਤੋਂ 172,  ਮੋਹਾਲੀ ਤੋਂ 153 ਗੁਰਦਾਸਪੁਰ 147 ਤੇ ਅੰਮ੍ਰਿਤਸਰ ਤੋਂ 132 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ

  • Share this:
  • Facebook share img
  • Twitter share img
  • Linkedin share img
ਅੱਜ ਪੰਜਾਬ 'ਚ 1588 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 108684  ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 86013 ਮਰੀਜ਼ ਠੀਕ ਹੋ ਚੁੱਕੇ, ਬਾਕੀ 19483 ਮਰੀਜ ਇਲਾਜ਼ ਅਧੀਨ ਹਨ। ਅੱਜ 1988 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 422 ਮਰੀਜ਼ ਆਕਸੀਜਨ ਅਤੇ 68 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਜਲੰਧਰ ਤੋਂ 195, ਲੁਧਿਆਣਾ ਤੋਂ 172, ਪਟਿਆਲਾ ਤੋਂ 172,  ਮੋਹਾਲੀ ਤੋਂ 153 ਗੁਰਦਾਸਪੁਰ 147 ਤੇ ਅੰਮ੍ਰਿਤਸਰ ਤੋਂ 132 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 3188 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 54 ਮੌਤਾਂ 'ਚ 6 ਅੰਮ੍ਰਿਤਸਰ, 10 ਮੋਹਾਲੀ, 1 ਫਾਜ਼ਿਲਕਾ, 6 ਲੁਧਿਆਣਾ, 8 ਜਲੰਧਰ, 5 ਪਟਿਆਲਾ, 4 ਸੰਗਰੂਰ, 1 ਕਪੂਰਥਲਾ, 1 ਰੋਪੜ,  2 ਗੁਰਦਾਸਪੁਰ, 3 ਪਠਾਨਕੋਟ, 2 ਬਰਨਾਲਾ, 1 ਫਰੀਦਕੋਟ, 1 ਫਿਰੋਜ਼ਪੁਰ, 1 ਮੋਗਾ, 1 ਮਾਨਸਾ, 1 ਮੁਕਤਸਰ ਤੋਂ ਰਿਪੋਰਟ ਹੋਈਆਂ ਹਨ।
ਭਾਰਤ 'ਚ ਹੁਣ ਤੱਕ 59 ਲੱਖ, 15 ਹਜ਼ਾਰ, 753 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 48 ਲੱਖ , 52 ਹਜ਼ਾਰ, 313 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 93461 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ 'ਚ 3 ਕਰੋੜ, 28 ਲੱਖ, 20 ਹਜ਼ਾਰ, 447 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 2 ਕਰੋੜ, 42 ਲੱਖ, 8 ਹਜ਼ਾਰ, 886 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 9 ਲੱਖ, 94 ਹਜ਼ਾਰ, 483 ਲੋਕਾਂ ਦੀ ਜਾਨ ਜਾ ਚੁੱਕੀ ਹੈ।
Published by: Ashish Sharma
First published: September 26, 2020, 8:12 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading