Home /News /coronavirus-latest-news /

ਲੌਕਡਾਉਨ ਦੌਰਾਨ ਵਧੇ ਘਰੇਲੂ ਕਲੇਸ਼ ਦੇ ਮਾਮਲੇ

ਲੌਕਡਾਉਨ ਦੌਰਾਨ ਵਧੇ ਘਰੇਲੂ ਕਲੇਸ਼ ਦੇ ਮਾਮਲੇ

ਲੌਕਡਾਉਨ ਦੌਰਾਨ ਵਧੇ ਘਰੇਲੂ ਕਲੇਸ਼ ਦੇ ਮਾਮਲੇ

ਲੌਕਡਾਉਨ ਦੌਰਾਨ ਵਧੇ ਘਰੇਲੂ ਕਲੇਸ਼ ਦੇ ਮਾਮਲੇ

 • Share this:
  ਨਰੇਸ਼ ਸੇਠੀ 

  ਫ਼ਰੀਦਕੋਟ: ਇੱਕ ਪਾਸੇ ਜਿੱਥੇ ਕੋਰੋਨਾ ਨੇ ਸਾਰੇ ਕੰਮਾਂ-ਕਾਜਾਂ ਉਤੇ ਮਾੜਾ ਅਸਰ ਪਾਇਆ ਹੈ, ਉਥੇ ਇਸੇ ਦਰਮਿਆਨ ਲੋਕਾਂ ਨੂੰ ਜ਼ਿਆਦਾ ਵਕਤ ਘਰ ਰਹਿ ਕੇ ਹੀ ਗੁਜ਼ਾਰਨਾ ਪਿਆ ਜਿਸ ਦੇ ਚਲਦੇ ਦੇਖਣ ਵਿੱਚ ਆਇਆ ਹੈ ਕਿ ਘਰੇਲੂ ਕਲੇਸ਼ ਦੇ ਮਾਮਲੇ ਵੀ ਕਾਫ਼ੀ ਵੱਧ ਗਏ ਹਨ ਜਿਸਦਾ ਜ਼ਿਆਦਾ ਕਾਰਨ ਆਰਥਿਕ ਤੰਗੀ ਅਤੇ ਕੰਮ ਧੰਦਾ ਠੱਪ ਹੋਣਾ ਮੰਨਿਆ ਜਾ ਰਿਹਾ ਹੈ। ਨਾਲ ਹੀ ਘਰ ਦੇ ਖਰਚੇ, ਬੱਚਿਆਂ ਦੀ ਪੜ੍ਹਾਈ , ਬਿਜਲੀ ਦੇ ਬਿਲ ਦੀ ਚਿੰਤਾ ਆਦਿ ਦੇ ਕਾਰਨ ਮਾਨਸਿਕ ਤੌਰ ਉਤੇ ਵੱਡੀ ਪਰੇਸ਼ਾਨੀ ਵੀ ਕਿਤੇ ਨਾ ਕਿਤੇ ਕਲੇਸ਼ ਦਾ ਕਾਰਨ ਬਣੀ ਅਤੇ ਇਸ ਦੇ ਚਲਦੇ ਥਾਣਿਆਂ ਵਿੱਚ ਘਰੇਲੂ ਕਲੇਸ਼ ਦੇ ਮਾਮਲੇ ਜ਼ਿਆਦਾ ਦਰਜ ਹੋਏ ਹਨ।

  ਜੇਕਰ ਗੱਲ ਕੀਤੀ ਜਾਵੇ ਫ਼ਰੀਦਕੋਟ ਜ਼ਿਲ੍ਹੇ ਦੀ, ਤਾਂ ਪਿਛਲੇ ਸਾਲ 2019 ਵਿੱਚ ਫ਼ਰੀਦਕੋਟ ਦੇ ਵੋਮੇਨ ਸੈਲ ਵਿੱਚ ਘਰੇਲੂ ਕਲੇਸ਼ ਦੇ ਮਾਮਲਿਆਂ ਦੇ ਨਿਪਟਾਰੇ ਲਈ 567 ਅਰਜੀਆਂ ਆਈਆ ਸਨ ਅਤੇ ਇਸ ਸਾਲ ਇੱਕ ਜਨਵਰੀ ਤੋਂ ਹੁਣ ਤੱਕ 460 ਅਰਜੀਆਂ ਨਿਪਟਾਰੇ ਲਈ ਆਈਆਂ ਹਨ ਜਿਸ ਵਿਚੋਂ ਲੌਕਡਾਊਨ ਦੇ ਤਿੰਨ ਮਹੀਨਿਆਂ ਵਿੱਚ ਹੀ 350 ਅਰਜੀਆਂ ਘਰੇਲੂ ਕਲੇਸ਼ ਨੂੰ ਲੈ ਕੇ ਮਸੂਲ ਹੋਈਆਂ ਹਨ ਜਿਨ੍ਹਾਂ ਵਿਚੋਂ ਜਿਆਦਾਤਰ ਪਤੀ ਪਤਨੀ ਦੇ ਝਗੜੇ ਨੂੰ ਲੈ ਕੇ ਸਨ ਜਿਨ੍ਹਾਂ ਦੀ ਕੌਂਸਲਿੰਗ ਕਰਕੇ ਕਰੀਬ 200 ਅਰਜੀਆਂ ਦਾ ਨਬੇੜਾ ਕੀਤਾ ਜਾ ਚੁੱਕਾ ਹੈ।

  ਹੁਣ ਲੌਕਡਾਊਨ ਖੁੱਲਣ ਦੇ ਬਾਅਦ ਫਿਰ ਤੋਂ ਘਰੇਲੂ ਕਲੇਸ਼ ਨੂੰ ਲੈ ਕੇ ਮਾਮਲਿਆਂ ਵਿੱਚ ਕਾਫ਼ੀ ਕਮੀ ਆਉਣੀ ਸ਼ੁਰੂ ਹੋ ਗਈ ਹੈ ਅਤੇ ਅਗਸਤ ਮਹੀਨੇ ਵਿੱਚ ਕੇਵਲ 67 ਅਰਜੀਆਂ ਹੀ ਆਈਆਂ ਹਨ ਜਿਸ ਦੇ ਚੱਲਦੇ ਇਹ ਗਰਾਫ ਹੇਠਾਂ ਆਇਆ ਹੈ।
  Published by:Gurwinder Singh
  First published:

  Tags: Coronavirus, Unlock 4

  ਅਗਲੀ ਖਬਰ