ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ 14ਵੀਂ ਕਨਵੋਕੇਸ਼ਨ ਮੁਲਤਵੀ

ਇਸ ਕਨਵੋਕੇਸ਼ਨ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨੀ ਸੀ। ਕਨਵੋਕੇਸ਼ਨ ਸਬੰਧੀ ਨਵੀ ਤਰੀਕ ਭਵਿੱਖ ਵਿੱਚ ਜਾਰੀ ਕਰਨ ਦੀ ਗੱਲ ਯੂਨੀਵਰਸਿਟੀ ਵੱਲੋਂ ਕਹੀ ਗਈ ਹੈ।

 • Share this:

  8 ਜਨਵਰੀ ਨੂੰ ਕਰਵਾਈ ਜਾਣੀ ਸੀ ਕਨਵੋਕੈਸ਼ਨ, ਕੋਵਿਡ ਨਿਯਮਾਂ ਤਹਿਤ ਫੈਸਲਾ


  ਦੇਸ਼ ਦੁਨੀਆ ਵਿੱਚ ਇੱਕ ਵਾਰ ਫ਼ਿਰ ਤੋਂ ਕੋਰੋਨਾ ਦਾ ਕਹਿਰ ਦਿਖਾਈ ਦੇਣ ਲੱਗ ਪਿਆ ਹੈ। ਜ਼ਿੰਦਗੀ ਦੀ ਰਫ਼ਤਾਰ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਰੁਕਦੀ ਹੋਈ ਨਜ਼ਰ ਆ ਰਹੀ ਹੈ। ਭਾਰਤ ਦੇ ਕਈ ਸੂਬਿਆਂ ਵਿੱਚ ਲੌਕਡਾਊਨ ਤੇ ਨਾਈਟ ਕਰਫ਼ਿਊ ਦਾ ਸਿਲਸਿਲਾ ਫ਼ਿਰ ਤੋਂ ਚੱਲ ਪਿਆ ਹੈ। ਕੋਰੋਨਾ ਤੇ ਓਮੀਕਰੋਨ ਦੇ ਵਧ ਰਹੇ ਕੇਸਾਂ ਨੇ ਜ਼ਿੰਦਗੀ ਦੀ ਰਫ਼ਤਾਰ ਹੌਲੀ ਕਰ ਦਿਤੀ ਹੈ।

  ਹਾਲੇ ਕੁੱਝ ਸਮੇਂ ਪਹਿਲਾਂ ਹੀ ਸਰਕਾਰਾਂ ਨੇ ਸਕੂਲ ਤੇ ਕਾਲਜ ਖੋਲ੍ਹਣ ਦੇ ਨਿਰਦੇਸ਼ ਜਾਰੀ ਕੀਤੇ ਸੀ। ਉੱਥੇ ਹੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਫ਼ਿਰ ਤੋਂ ਸਕੂਲ ਕਾਲਜ ਬੰਦ ਕਰਨ ਦੀ ਨੋਬਤ ਆ ਪਹੁੰਚੀ ਹੈ।

  ਕਪੂਰਥਲਾ `ਚ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਕੋਰੋਨਾ ਦੇ ਵਧ ਰਹੇ ਕੇਸਾਂ ਤੇ ਕੋਰੋਨਾ ਨੂੰ ਲੈਕੇ ਸਰਕਾਰੀ ਗਾਈਡਲਾਈਨਜ਼ ਜਾਰੀ ਹੋਣ ਤੋਂ ਬਾਅਦ ਆਪਣਾ ਡਿਗਰੀ ਵੰਡ ਸਮਾਰੋਹ ਰੱਦ ਕਰ ਦਿਤਾ ਹੈ। ਦਸ ਦਈਏ ਕਿ ਯੂਨੀਵਰਸਿਟੀ ਵਿੱਚ ਡਿਗਰੀ ਵੰਡ ਸਮਾਰੋਹ 8 ਜਨਵਰੀ ਨੂੰ ਕਰਾਇਆ ਜਾਣਾ ਸੀ।

  ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਵਲੋਂ ਆਪਣੀ 14ਵੀਂ ਕਨਵੋਕੇਸ਼ਨ ਮੁਲਤਵੀ ਦਿੱਤੀ ਗਈ ਹੈ। ਯੂਨੀਵਰਸਿਟੀ ਵਲੋਂ ਇਹ ਕਨਵੋਕੇਸ਼ਨ 8 ਜਨਵਰੀ 2022 ਦਿਨ ਸ਼ਨੀਵਾਰ ਨੂੰ ਕਰਵਾਈ ਜਾਣੀ ਸੀ।

  ਯੂਨੀਵਰਸਿਟੀ ਵਲੋਂ ਜਾਰੀ ਸੂਚਨਾ ਮੁਤਾਬਿਕ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਸਬੰਧੀ ਹਾਲ ਹੀ ਵਿੱਚ ਜਾਰੀ ਕੀਤੀਆ ਗਈਆ ਹਿਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।

  ਜਿਕਰਯੋਗ ਹੈ ਕਿ ਇਸ ਕਨਵੋਕੇਸ਼ਨ ਵਿੱਚ ਪੰਜਾਬ ਦੇ ਮਾਣਯੋਗ ਰਾਜਪਾਲ ਸ਼੍ਰੀ ਬਨਵਾਰੀ ਲਾਲ ਪ੍ਰੋਹਿਤ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਾ ਸੀ। ਕਨਵੋਕੇਸ਼ਨ ਸਬੰਧੀ ਨਵੀ ਤਰੀਕ ਭਵਿੱਖ ਵਿੱਚ ਜਾਰੀ ਕੀਤੀ ਜਾਵੇਗੀ।
  Published by:Amelia Punjabi
  First published: