COVID-19: ਭਾਰਤ 'ਚ 28 ਹਜ਼ਾਰ ਮੌਤਾਂ; ਸਪੇਨ ਨੂੰ ਵੀ ਪਿੱਛੇ ਛੱਡ ਦੁਨੀਆ 'ਚ ਪਹੁੰਚਿਆ 7ਵੇਂ ਨੰਬਰ ਤੇ

  • Share this:
    ਭਾਰਤ 'ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਹੁਣ ਤੱਕ ਦੇਸ਼ ਚ ਇਸ ਮਹਾਂਮਾਰੀ ਕਰ ਕੇ 28 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਜੁਲਾਈ ਦੇ ਮਹੀਨੇ ਵਿੱਚ ਹੀ 11 ਹਜ਼ਾਰ ਤੋਂ ਜ਼ਿਆਦਾ ਭਾਰਤੀ ਜਾਨ ਗਵਾ ਚੁੱਕੇ ਹਨ। ਭਾਰਤ ਹੁਣ ਸਭ ਤੋਂ ਜ਼ਿਆਦਾ ਮੌਤਾਂ ਦੇ ਅੰਕੜਿਆਂ ਮੁਤਾਬਿਕ ਸਪੇਨ ਨੂੰ ਪਿੱਛੇ ਛੱਡ ਕੇ 7ਵੇਂ ਨੰਬਰ ਤੇ ਪਹੁੰਚ ਚੁੱਕਿਆ ਹੈ। ਸਭ ਤੋਂ ਜ਼ਿਆਦਾ ਕੇਸਾਂ ਦੇ ਮਾਮਲੇ ਵਿੱਚ ਭਾਰਤ ਤੀਜੇ ਨੰਬਰ ਤੇ ਹੈ।

    ਦੁਨੀਆ ਚ ਹੁਣ ਤੱਕ ਕੋਰੋਨਾ ਦੇ 1.49 ਕਰੋੜ ਕੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ ਤਕਰੀਬਨ ਅੱਧੇ ਕੇਸ ਸਿਰਫ਼ ਅਮਰੀਕਾ, ਬਰਾਜ਼ੀਲ, ਤੇ ਭਾਰਤ ਵਿੱਚ ਹਨ। ਵਰਲਡੋਮੀਟਰ ਮੁਤਾਬਿਕ ਮੰਗਲਵਾਰ ਸ਼ਾਮ ਤੱਕ (America) ਵਿੱਚ 40 ਲੱਖ ਕੇਸ ਸਨ। ਬਰਾਜ਼ੀਲ ਵਿੱਚ 21.22 ਲੱਖ ਤੇ ਭਾਰਤ ਵਿੱਚ 11.75 ਲੱਖ ਕੇਸ ਸਾਹਮਣੇ ਆ ਚੁੱਕੇ ਹਨ। ਰੂਸ ਵਿੱਚ 7.83 ਲੱਖ ਤੇ ਦੱਖਣ ਅਫ਼ਰੀਕਾ ਵਿੱਚ 3.73 ਲੱਖ ਕੇਸ ਹਨ।

    ਭਾਰਤ ਵਿੱਚ 28.70 ਹਜ਼ਾਰ ਮੌਤਾਂ
    ਭਾਰਤ ਵਿੱਚ ਕੋਰੋਨਾ ਕਾਰਨ ਮੌਤਾਂ ਦਾ ਅੰਕੜਾ 28 ਹਜ਼ਾਰ ਪਾਰ ਕਰ ਗਿਆ। ਐਨਾ ਹੀ ਨਹੀਂ, ਭਾਰਤ ਨੇ ਮੌਤਾਂ ਦੇ ਮਾਮਲੇ ਵਿੱਚ ਸਪੇਨ ਨੂੰ ਪਿੱਛੇ ਛੱਡ ਦਿੱਤਾ ਹੈ। ਸਪੇਨ ਵਿੱਚ ਹੁਣ ਤੱਕ ਕੋਰੋਨਾ ਕਰ ਕੇ 28,422 ਲੋਕ ਮਾਰੇ ਗਏ। ਕੋਵਿਡ19ਇੰਡੀਆ ਮੁਤਾਬਿਕ ਮੰਗਲਵਾਰ ਰਾਤ 9 ਵਜੇ ਤੱਕ ਮਰਨ ਵਾਲਿਆਂ ਦੀ ਗਿਣਤੀ 28,700 ਨੂੰ ਪਾਰ ਕਰ ਗਈ ਸੀ। ਮੰਗਲਵਾਰ ਨੂੰ ਦੇਸ਼ ਵਿੱਚ ਸਭ ਤੋਂ ਜ਼ਿਆਦਾ 640 ਮੌਤਾਂ ਹੋਈਆਂ।
    Published by:Anuradha Shukla
    First published:
    Advertisement
    Advertisement