ਭਾਰਤ ਤੇ ਚੀਨ ਵਿਚ ਗੱਲਬਾਤ ਸਫਲ ਰਹੀ, ਦੋਵਾਂ ਦੇਸ਼ਾਂ ਦੀਆਂ ਫੌਜਾਂ ਪਿੱਛੇ ਹਟਣਗੀਆਂ: ਸੂਤਰ

News18 Punjabi | News18 Punjab
Updated: June 23, 2020, 4:59 PM IST
share image
ਭਾਰਤ ਤੇ ਚੀਨ ਵਿਚ ਗੱਲਬਾਤ ਸਫਲ ਰਹੀ, ਦੋਵਾਂ ਦੇਸ਼ਾਂ ਦੀਆਂ ਫੌਜਾਂ ਪਿੱਛੇ ਹਟਣਗੀਆਂ: ਸੂਤਰ
ਭਾਰਤ ਤੇ ਚੀਨ ਵਿਚ ਗੱਲਬਾਤ ਸਫਲ ਰਹੀ, ਦੋਵਾਂ ਦੇਸ਼ਾਂ ਦੀਆਂ ਫੌਜਾਂ ਪਿੱਛੇ ਹਟਣਗੀਆਂ: ਸੂਤਰ

  • Share this:
  • Facebook share img
  • Twitter share img
  • Linkedin share img
ਭਾਰਤ-ਚੀਨ ਵਿਚ 22 ਜੂਨ ਨੂੰ ਲੈਫਟੀਨੈਂਟ ਪੱਧਰ 'ਤੇ ਦੀ ਗੱਲਬਾਤ ਸਫਲ ਰਹੀ ਹੈ। ਭਾਰਤੀ ਸੈਨਾ ਦੇ ਸੂਤਰਾਂ ਨੇ ਦੱਸਿਆ ਹੈ ਕਿ ਇਸ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਵਿਚ ਆਪਣੀਆਂ ਫੌਜਾਂ ਵਾਪਸ ਬੁਲਾਉਣ ਲਈ ਆਪਸੀ ਸਹਿਮਤੀ ਬਣ ਗਈ ਹੈ। ਸੈਨਾ ਨੇ ਕਿਹਾ ਕਿ ਇਹ ਗੱਲਬਾਤ ਬਹੁਤ ਸਕਾਰਾਤਮਕ ਅਤੇ ਬਿਹਤਰ ਵਾਤਾਵਰਣ ਵਿੱਚ ਹੋਈ।

ਸੈਨਾ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਕੋਰ ਕਮਾਂਡਰ ਪੱਧਰ ‘ਤੇ ਗੱਲਬਾਤ ਤੋਂ ਬਾਅਦ ਲੱਦਾਖ ਦੀ ਗਲਵਾਨ ਘਾਟੀ ਵਿੱਚ ਇੱਕ ਸਹਿਮਤੀ ਬਣ ਗਈ ਹੈ। ਵਿਵਾਦਿਤ ਧਰਤੀ ਤੋਂ ਦੋਵਾਂ ਦੇਸ਼ਾਂ ਦੀ ਫੌਜ ਵਾਪਸ ਬੁਲਾਉਣ ਦੀ ਰੂਪ-ਰੇਖਾ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਦੋਵੇਂ ਸੈਨਾ ਪੂਰਬੀ ਲੱਦਾਖ ਦੇ ਝੜਪ ਵਾਲੇ ਖੇਤਰ ਤੋਂ ਪਿੱਛੇ ਹਟ ਜਾਣਗੀਆਂ।

ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ
ਇਹ ਮੁਲਾਕਾਤ ਪੂਰਬੀ ਲੱਦਾਖ ਦੇ ਚੁਸ਼ੂਲ ਸੈਕਟਰ ਦੇ ਚੀਨੀ ਹਿੱਸੇ ਵਿੱਚ ਸਥਿਤ ਮੋਲਡੋ ਵਿੱਚ ਸੋਮਵਾਰ ਨੂੰ ਦੁਪਹਿਰ ਸਾਢੇ 11 ਵਜੇ ਸ਼ੁਰੂ ਹੋਈ। ਇਹ ਮੁਲਾਕਾਤ 12 ਘੰਟੇ ਚੱਲੀ। ਇਸ ਵਿਚ ਦੋਵਾਂ ਦੇਸਾਂ ਦੀ ਚੋਟੀ ਦੀ ਫੌਜੀ ਲੀਡਰਸ਼ਿਪ ਨੇ ਪੂਰਬੀ ਲੱਦਾਖ ਦੀ ਸਥਿਤੀ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ। ਭਾਰਤੀ ਪੱਖ ਦੀ ਅਗਵਾਈ 14ਵੇਂ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਕਰ ਰਹੇ ਸਨ।
First published: June 23, 2020, 1:08 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading