Home /News /coronavirus-latest-news /

ਅੰਮ੍ਰਿਤਸਰ 'ਚ ਖੁੱਲਿਆ ਦੇਸ਼ ਦਾ ਪਹਿਲਾ ਐਂਟੀ ਕੋਵਿਡ ਸਟੋਰ, ਮਿਲੇਗਾ ਹਰ ਲੋੜੀਂਦਾ ਸਮਾਨ

ਅੰਮ੍ਰਿਤਸਰ 'ਚ ਖੁੱਲਿਆ ਦੇਸ਼ ਦਾ ਪਹਿਲਾ ਐਂਟੀ ਕੋਵਿਡ ਸਟੋਰ, ਮਿਲੇਗਾ ਹਰ ਲੋੜੀਂਦਾ ਸਮਾਨ

 ਅੰਮ੍ਰਿਤਸਰ 'ਚ ਖੁੱਲਿਆ ਦੇਸ਼ ਦਾ ਪਹਿਲਾ ਐਂਟੀ ਕੋਵਿਡ ਸਟੋਰ (file photo)

ਅੰਮ੍ਰਿਤਸਰ 'ਚ ਖੁੱਲਿਆ ਦੇਸ਼ ਦਾ ਪਹਿਲਾ ਐਂਟੀ ਕੋਵਿਡ ਸਟੋਰ (file photo)

ਅੰਮ੍ਰਿਤਸਰ ਵਿੱਚ ਭਾਰਤ ਦਾ ਪਹਿਲਾ ਅਜਿਹਾ ਸ਼ੋਅਰੂਮ ਖੁੱਲਾ ਹੈ, ਜਿਥੇ ਸਿਰਫ ਅਤੇ ਸਿਰਫ ਕੋਰੋਨਾ ਤੋਂ ਬਚਾਉਣ ਵਾਲਾ ਸਮਾਨ ਮਿਲਦਾ ਹੈ। ਇਸ ਸਟੋਰ ਨੂੰ ਕੋਵਿਡ ਐਸ਼ੇਂਸ਼ੀਅਲ ਸ਼ੋਅਰੂਮ ਦਾ ਨਾਮ ਦਿੱਤਾ ਗਿਆ ਹੈ।

  • Share this:

ਅੰਮ੍ਰਿਤਸਰ ਵਿਚ ਦੇਸ਼ ਦਾ ਪਹਿਲਾ ਅਜਿਹਾ ਸ਼ੋਅਰੂਮ ਖੁੱਲਿਆ ਹੈ,  ਜਿਥੇ ਸਿਰਫ ਕੋਰੋਨਾ ਤੋਂ ਬਚਾਉਣ ਵਾਲਾ ਹੀ ਸਮਾਨ ਮਿਲੇਗਾ।  ਇਸ ਸਟੋਰ ਨੂੰ ਕੋਵਿਡ ਐਸੇਂਸ਼ੀਅਲ ਸ਼ੋਅਰੂਮ (Covid Essential Showroom) ਦਾ ਨਾਮ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਵਿਕਰਾਂਤ ਕਪੂਰ ਨੇ ਕੋਵਿਡ-19 ਐਸੇਂਸ਼ੀਅਲ  ਸ਼ੋਅ ਰੂਮ ਖੋਲਿਆ ਹੈ। ਸ਼ੋਅਰੂਮ ਦੇ ਮਾਲਕ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਵਿੱਚ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਮਿਲਣ ਵਾਲਾ ਸਮਾਨ ਲੈਣ ਲਈ ਬਹੁਤ ਪੈਸਾ ਖਰਚ ਕਰਨਾ ਪੈ ਰਿਹਾ ਸੀ। ਇਸ ਨਾਲ ਉਨ੍ਹਾਂ ਦਾ ਸਮਾਂ ਵੀ ਖਰਾਬ ਹੋ ਰਿਹਾ ਸੀ।

ਇਸ ਸਟੋਰ ਵਿਚ ਰਖੜੀ ਲਈ ਵਿਸ਼ੇਸ਼ ਤੋਹਫ਼ੇ ਤਿਆਰ ਕੀਤੇ ਗਏ ਹਨ। ਰਖੜੀ ਸਬੰਧੀ ਉਹੀ ਗਿਫਟ ਪੈਕ ਵੀ ਰੱਖੇ ਹਨ, ਜੋ ਭੈਣ ਅਤੇ ਭਰਾ ਦੋਵਾਂ ਨੂੰ ਕੋਰੋਨਾ ਤੋਂ ਬਚਾਏਗਾ। ਇਹਨਾਂ ਗਿਫ਼ਟ ਪੈਕਸ ਵਿੱਚ ਮਾਸਕ, ਸੈਨੇਟਾਈਜ਼ਰ ਤੋਂ ਇਲਾਵਾ ਉਹ ਚੀਜ਼ਾਂ ਰੱਖੀਆਂ ਗਈਆਂ ਹਨ ਜੋ ਕਿ ਹਰ ਰੋਜ਼ ਸਾਡੀ ਵਰਤੋਂ ਵਿੱਚ ਆਉਣ ਨਾਲ ਸਾਨੂੰ ਕੋਰੋਨਾ ਤੋਂ ਬਚਾ ਸਕਦੀਆਂ ਹਨ।  ਇਸ ਤੋਂ ਇਲਾਵਾ ਬਹੁਤ ਸਾਰੇ ਅਜਿਹੇ ਉਪਕਰਣ ਹਨ ਜੋ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੇ ਸਮਾਨ ਨੂੰ ਰੋਗਾਣੂ-ਮੁਕਤ ਕਰਨ ਵਿਚ ਸਹਾਇਤਾ ਕਰਨਗੇ।

 ਵਿਕਰਾਂਤ ਕਪੂਰ ਪਹਿਲਾਂ ਕਈ ਸਕੂਲ ਚਲਾ ਰਹੇ ਹਨ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਚੱਲੀਦਿਆਂ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਮਿਲਣ ਵਾਲੀ ਸਮੱਗਰੀ ਲੈਣ ਲਈ ਕਈ ਥਾਵਾਂ ਤੇ ਜਾਣਾ ਪੈਂਦਾ ਸੀ ਜਿਸ ਨਾਲ ਪੈਸੇ ਅਤੇ ਸਮੇਂ ਦੀ ਵੀ ਬਰਬਾਦੀ ਹੁੰਦੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਕੰਮ ਬਾਰੇ ਸਟਡੀ ਕੀਤੀ ਅਤੇ ਦੇਸ਼ ਦੇ ਕਈ ਐਸੇ ਲੋਕਾਂ ਨਾਲ ਸੰਪਰਕ ਕੀਤਾ ਜੋ ਕਿ ਕੋਵਿਡ ਤੋਂ ਬਚਣ ਲਈ ਸਮੱਗਰੀ ਤਿਆਰ ਕਰਦੇ ਸਨ। ਫਿਰ ਵਿਕਰਾਂਤ ਨੇ ਆਪਣੇ ਸਕੂਲ ਦੇ ਬਾਹਰ ਹੀ ਇੱਕ ਸ਼ੋਰੂਮ ਤਿਆਰ ਕਰਵਾ ਕੇ ਇਸ ਵਿੱਚ ਸਾਰਾ ਉਹ ਹੀ ਸਮਾਨ ਰੱਖਿਆ ਜਿਸਨੂੰ ਕੋਰੋਨਾ ਤੋਂ ਬਚਣ ਲਈ ਵਰਤਿਆ ਜਾਂਦਾ ਹੈ। 

ਦਰਅਸਲ ਇਸ ਸਟੋਰ ਦੇ ਮਾਲਕ ਵਿਕਰਾਂਤ ਕਪੂਰ ਆਪਣੇ ਬਹੁਤ ਸਾਰੇ ਸਕੂਲ ਚਲਾਉਂਦੇ ਹਨ। ਜਦੋਂ ਉਨ੍ਹਾਂ ਕੋਰੋਨਾ ਸੰਕਟ ਵਿੱਚ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਵੇਖਿਆ ਤਾਂ ਉਸਨੇ ਇੱਕ ਸਟੋਰ ਖੋਲ੍ਹਣ ਦਾ ਫੈਸਲਾ ਕੀਤਾ, ਜਿੱਥੇ ਇੱਕ ਅਜਿਹੀ ਛੱਤ ਹੇਠ ਅਜਿਹਾ ਸਮਾਨ ਮਿਲ ਜਾਵੇ ਜੋ ਸਾਨੂੰ ਕੋਰੋਨਾ ਤੋਂ ਬਚਾ ਸਕਦਾ ਹੈ। ਵਿਕਰਾਂਤ ਨੂੰ ਵੀ ਇਸ ਲਈ ਸਖਤ ਮਿਹਨਤ ਕਰਨੀ ਪਈ। ਲੋਕਾਂ ਨੂੰ ਸਸਤਾ ਸਮਾਨ ਦੇਣ ਲਈ ਵਿਕਰਾਂਤ ਨੇ ਸਮਾਨ ਨਿਰਮਾਤਾ ਤੋਂ ਸਿੱਧੇ ਤੌਰ 'ਤੇ ਸਮਾਨ ਖਰੀਦਿਆ ਤਾਂ ਜੋ ਮਿੱਡਲ ਆਦਮੀ ਨੂੰ ਹੋਣ ਵਾਲੇ ਖਰਚਿਆਂ ਤੋਂ ਬਚਿਆ ਜਾ ਸਕੇ ਅਤੇ ਉਹੀ ਖਰਚਿਆਂ ਨੂੰ ਬਚਾ ਕੇ ਲੋਕਾਂ ਨੂੰ ਸਮਾਨ ਸਸਤਾ ਵੇਚਿਆ ਜਾ ਸਕੇ। ਇਸ ਸ਼ੋਅਰੂਮ ਵਿਚ ਮੁਫਤ ਹੋਮ ਡਿਲਿਵਰੀ ਸੇਵਾ ਵੀ ਪ੍ਰਦਾਨ ਕੀਤੀ ਗਈ ਹੈ, ਉਹ ਲੋਕ ਜੋ ਕੋਰੋਨਾ ਤੋਂ ਡਰਦੇ ਘਰਾਂ ਤੋਂ ਬਾਹਰ ਨਹੀਂ ਆ ਰਹੇ ਹਨ। ਸ਼ੋਅਰੂਮ ਦੇ ਕਾਮੇ ਪੂਰੀ ਸਾਵਧਾਨੀ ਨਾਲ ਲੋਕਾਂ ਨੂੰ ਚੀਜ਼ਾਂ ਪ੍ਰਦਾਨ ਕਰ ਰਹੇ ਹਨ।

Published by:Ashish Sharma
First published:

Tags: Amritsar, Coronavirus, COVID-19