Home /News /coronavirus-latest-news /

COVID-19- ਭਾਰਤੀ ਹਾਕੀ ਟੀਮ ਦੇ ਕਪਤਾਨ ਸਣੇ ਚਾਰ ਖਿਡਾਰੀ ਕੋਰੋਨਾ ਪਾਜੀਟਿਵ

COVID-19- ਭਾਰਤੀ ਹਾਕੀ ਟੀਮ ਦੇ ਕਪਤਾਨ ਸਣੇ ਚਾਰ ਖਿਡਾਰੀ ਕੋਰੋਨਾ ਪਾਜੀਟਿਵ

ਭਾਰਤੀ ਹਾਕੀ ਟੀਮ ਦੇ ਕਪਤਾਨ ਸਣੇ ਚਾਰ ਖਿਡਾਰੀਆਂ ਦੀ ਬੰਗਲੁਰੂ ਵਿਚ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਰਾਸ਼ਟਰੀ ਖੇਡ ਐਕਸੀਲੈਂਸ ਸੈਂਟਰ ਵਿਖੇ ਨੈਸ਼ਨਲ ਹਾਕੀ ਕੈਂਪ ਵਿਚ ਕੋਰੋਨਾ ਟੈਸਟ  ਕੀਤੇ ਜਾਣ ਤੋਂ ਬਾਅਦ ਰਿਪੋਰਟ ਪਾਜੀਟਿਵ ਆਈ ਹੈ।

  • Share this:

ਭਾਰਤੀ ਹਾਕੀ ਟੀਮ ਦੇ ਕਪਤਾਨ ਸਣੇ ਚਾਰ ਖਿਡਾਰੀਆਂ ਦੀ ਬੰਗਲੁਰੂ ਵਿਚ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਰਾਸ਼ਟਰੀ ਖੇਡ ਐਕਸੀਲੈਂਸ ਸੈਂਟਰ ਵਿਖੇ ਨੈਸ਼ਨਲ ਹਾਕੀ ਕੈਂਪ ਵਿਚ ਕੋਰੋਨਾ ਟੈਸਟ  ਕੀਤੇ ਜਾਣ ਤੋਂ ਬਾਅਦ ਰਿਪੋਰਟ ਪਾਜੀਟਿਵ ਆਈ ਹੈ। ਭਾਰਤੀ ਹਾਕੀ ਟੀਮ ਤੱਕ ਵੀ ਕਰੋਨਾ ਨੇ ਦਸਤਕ ਦੇ ਦਿੱਤੀ ਹੈ। ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸਮੇਤ ਤਿੰਨ ਖਿਡਾਰੀਆਂ ਨੂੰ ਕੋਰੋਨਾ ਹੋਇਆ ਹੈ।

ਦੱਸਣਯੋਗ ਹੈ ਕਿ ਭਾਰਤੀ ਹਾਕੀ ਟੀਮ 1 ਮਹੀਨੇ ਦੇ ਕੋਚਿੰਗ ਕੈਂਪ ਲਈ ਬੰਗਲੌਰ ਅਥਾਰਟੀ ਆਫ ਸਪੋਰਟਸ ਅਥਾਰਟੀ ਆਫ ਇੰਡੀਆ ਪਹੁੰਚੀ ਸੀ। ਕੈਂਪ ਤੋਂ ਪਹਿਲਾਂ ਇਨ੍ਹਾਂ ਖਿਡਾਰੀਆਂ ਦੀ ਜਾਂਚ ਕੀਤੀ ਗਈ ਤਾਂ ਇਨ੍ਹਾਂ ਖਿਡਾਰੀਆਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ। ਪੰਜਾਬ ਦੇ ਜਲੰਧਰ ਨੇੜੇ ਰਹਿਣ ਵਾਲੇ ਮਨਪ੍ਰੀਤ ਸਿੰਘ ਤੋਂ ਇਲਾਵਾ ਜਸਕਰਨ ਸਿੰਘ, ਵਰੁਣ ਕੁਮਾਰ ਅਤੇ ਸੁਰਿੰਦਰ ਕੁਮਾਰ ਕੋਰੋਨਾ ਟੈਸਟ ਵਿੱਚ ਸਕਾਰਾਤਮਕ ਪਾਏ ਗਏ ਹਨ।

ਕੋਰੋਨਾ ਟੈਸਟ ਪਾਜੀਟਿਵ ਆਉਣ ਬਾਅਦ ਮਨਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ। ਮੈਂ ਸਾਈ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਖਿਡਾਰੀਆਂ ਨੂੰ ਵਧੀਆ ਢੰਗ ਨਾਲ ਸੰਭਾਲਿਆ। ਮਨਪ੍ਰੀਤ ਤੋਂ ਇਲਾਵਾ ਹੋਰ ਖਿਡਾਰੀਆਂ ਨੂੰ ਵੀ ਅਲੱਗ ਕਰ ਦਿੱਤਾ ਗਿਆ ਹੈ। ਮਨਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਹੁਣ ਠੀਕ ਹਾਂ ਅਤੇ ਮੈਂ ਚੌਕਸ ਰਹਾਂਗਾ। ਮੈਨੂੰ ਉਮੀਦ ਹੈ ਕਿ ਮੈਂ ਜਲਦੀ ਠੀਕ ਹੋ ਜਾਵੇਗਾ ਅਤੇ ਮੈਦਾਨ ਵਿਚ ਵਾਪਸ ਆਵਾਂਗਾ। ਸਾਨੂੰ ਕਰੋਨਾ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਬੱਸ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਲੋੜ ਹੈ।

Published by:Ashish Sharma
First published:

Tags: Coronavirus, COVID-19, Indian Hockey Team, Punjab, Sports