IIT ਦਿੱਲੀ ਨੇ ਘੱਟ ਲਾਗਤ ਵਾਲੀ Covid -19 ਟੈੱਸਟ ਕਿੱਟ ਕੀਤੀ ਤਿਆਰ

News18 Punjabi | News18 Punjab
Updated: July 15, 2020, 5:48 PM IST
share image
IIT ਦਿੱਲੀ ਨੇ ਘੱਟ ਲਾਗਤ ਵਾਲੀ Covid -19 ਟੈੱਸਟ ਕਿੱਟ ਕੀਤੀ ਤਿਆਰ
ਦਵਾਈ ਨਾ ਮਿਲੀ ਤਾਂ ਭਾਰਤ 'ਚ 2021 'ਚ ਰੋਜ਼ਾਨਾ ਆ ਸਕਦੇ ਹਨ 2.87 ਲੱਖ ਕੋਰੋਨਾ ਕੇਸ: ਸਟੱਡੀ

  • Share this:
  • Facebook share img
  • Twitter share img
  • Linkedin share img
Low Cost Covid - 19 Test Kit: ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਦਿੱਲੀ ਦੇ ਭਾਰਤੀ ਤਕਨੀਕੀ ਸੰਸਥਾਨ (IIT Delhi) ਦੁਆਰਾ ਵਿਕਸਿਤ ਕੀਤੀ ਗਈ ਘੱਟ ਲਾਗਤ ਵਾਲੀ COVID - 19 ਜਾਂਚ ਕਿੱਟ ਦਾ ਬੁੱਧਵਾਰ ਨੂੰ ਆਨਲਾਈਨ ਮਾਧਿਅਮ ਦੁਆਰਾ ਉਦਘਾਟਨ ਕੀਤਾ। ਇਸ ਮੌਕੇ ਤੇ ਨਿਸ਼ੰਕ ਨੇ ਕਿਹਾ ਹੈ ਕਿ ਜਦੋਂ ਦੁਨੀਆ ਵਿੱਚ ਕੋਵਿਡ - 19 ਮਹਾਂਮਾਰੀ ਅਚਾਨਕ ਆਈ ਉਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਨੇ ਕਈ ਫ਼ੈਸਲੇ ਕੀਤੇ ਅਤੇ ਇਸ ਨੂੰ ਰੋਕਣ ਲਈ ਕਦਮ ਚੁੱਕੇ। ਪ੍ਰਧਾਨ ਮੰਤਰੀ ਨੇ ਉਦੋਂ ਕਿਹਾ ਸੀ ਕਿ ਸਾਡੇ ਨੌਜਵਾਨ ਸੰਕਟ ਦੀ ਇਸ ਘੜੀ ਵਿੱਚ ਕੀ ਕਰ ਸਕਦੇ ਹਨ? ਪ੍ਰਧਾਨ ਮੰਤਰੀ ਦੇ ਸ਼ਬਦਾਂ ਨੂੰ ਤਮਾਮ ਆਈ ਆਈ ਟੀ ਨੇ ਚੁਨੌਤੀ ਮੰਨ ਕੇ ਸਵੀਕਾਰ ਕੀਤਾ ਸੀ ਅਤੇ ਘੱਟ ਸਮਾਂ ਵਿੱਚ ਸੰਕਲਪ ਦੇ ਨਾਲ ਇਸ ਉੱਤੇ ਕਦਮ ਵਧਾਇਆ।
ਉਨ੍ਹਾਂ ਨੇ ਕਿਹਾ ਕਿ ਆਈ ਆਈ ਟੀ ਦਿੱਲੀ ਨੇ ਜੋ ਕਿੱਟ ਤਿਆਰ ਕੀਤੀ ਹੈ। ਇਸ ਨਾਲ ਕੇਵਲ ਭਾਰਤ ਨੂੰ ਹੀ ਨਹੀਂ ਸਗੋਂ ਪੂਰੀ ਮਾਨਵਤਾ ਨੂੰ ਫ਼ਾਇਦਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਕਿੱਟ ਕਾਫ਼ੀ ਸਸਤੀ ਹੈ ਅਤੇ ਆਤਮਨਿਰਭਰ ਭਾਰਤ ਦੀ ਦਿਸ਼ਾ ਵਿੱਚ ਅਹਿਮ ਕਦਮ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਕਿੱਟ 650 ਰੁਪਏ ਵਿੱਚ ਉਪਲਬਧ ਹੋਵੇਗੀ। ਆਈ ਆਈ ਟੀ ਦਿੱਲੀ ਕੋਵਿਡ-19 ਜਾਂਚ ਦੀ ਇਹ ਪੱਧਤੀ ਵਿਕਸਿਤ ਕਰਨ ਵਾਲਾ ਪਹਿਲਾ ਸਿੱਖਿਅਕ ਸੰਸਥਾਨ ਬਣ ਗਿਆ ਹੈ। ਇਸ ਕਿੱਟ ਦਾ ਨਾਮ ‘ਕੋਰੋਸਯੋਰ ਆਈ ਟੀ ਪੀ ਸੀਆਰ ਟੈੱਸਟ ਕਿੱਟ’ ਰੱਖਿਆ ਗਿਆ ਹੈ। ਆਈ ਆਈ ਟੀ ਦਿੱਲੀ ਦੇ ਨਿਰਦੇਸ਼ਕ ਪ੍ਰੋ ਵੀ ਰਾਮ ਗੋਪਾਲ ਰਾਵ ਨੇ ਕਿਹਾ ਹੈ ਕਿ ਇਹ ਦੇਸ਼ ਵਿੱਚ ਪੈਮਾਨੇ ਅਤੇ ਲਾਗਤ ਦੋਨਾਂ ਦੇ ਸੰਦਰਭ ਵਿੱਚ COVID -19 ਜਾਂਚ ਦੇ ਪ੍ਰਤੀਮਾਨ ਨੂੰ ਬਦਲ ਦੇਵੇਗਾ। ਘੱਟ ਲਾਗਤ ਨਾਲ ਟੈੱਸਟ ਕੀਤਾ ਜਾਵੇਗਾ। ਇਸ ਨਾਲ ਟੈੱਸਟ ਕਰਨ ਦੀ ਰਫ਼ਤਾਰ ਵਿਚ ਵਾਧਾ ਹੋਵੇਗਾ।
Published by: Anuradha Shukla
First published: July 15, 2020, 5:46 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading