ਕੋਰੋਨਾ ਦੇ ਮਰੀਜਾਂ ਦਾ ਇਲਾਜ ਕਰ ਰਿਹਾ ਭਾਰਤੀ ਮੂਲ ਦਾ ਡਾਕਟਰ ਯੂਕੇ ਦੇ ਹੋਟਲ ਵਿਚ ਮ੍ਰਿਤਕ ਮਿਲਿਆ

News18 Punjabi | News18 Punjab
Updated: May 30, 2020, 5:14 PM IST
share image
ਕੋਰੋਨਾ ਦੇ ਮਰੀਜਾਂ ਦਾ ਇਲਾਜ ਕਰ ਰਿਹਾ ਭਾਰਤੀ ਮੂਲ ਦਾ ਡਾਕਟਰ ਯੂਕੇ ਦੇ ਹੋਟਲ ਵਿਚ ਮ੍ਰਿਤਕ ਮਿਲਿਆ
ਕੋਰੋਨਾ ਦੇ ਮਰੀਜਾਂ ਦਾ ਇਲਾਜ ਕਰ ਰਿਹਾ ਭਾਰਤੀ ਮੂਲ ਦਾ ਡਾਕਟਰ ਯੂਕੇ ਦੇ ਹੋਟਲ ਵਿਚ ਮ੍ਰਿਤਕ ਮਿਲਿਆ

  • Share this:
  • Facebook share img
  • Twitter share img
  • Linkedin share img
ਬ੍ਰਿਟੇਨ ਦੇ ਇਕ ਹਸਪਤਾਲ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲਾ ਇਕ ਭਾਰਤੀ ਮੂਲ ਦਾ ਡਾਕਟਰ ਹੋਟਲ ਵਿਚ ਮ੍ਰਿਤਕ ਮਿਲਿਆ ਹੈ। ਲੌਕਡਾਊਨ ਦੌਰਾਨ ਇਹ ਡਾਕਟਰ ਆਪਣੇ ਘਰ ਤੋਂ ਅਲੱਗ ਇਕ ਹੋਟਲ ਵਿਚ ਰਹਿ ਰਿਹਾ ਸੀ।

ਡਾ. ਰਾਜੇਸ਼ ਗੁਪਤਾ ਨਾਮ ਦਾ ਇੱਕ ਡਾਕਟਰ ਯੂਕੇ ਦੀ ਨੈਸ਼ਨਲ ਹੈਲਥ ਸਰਵਿਸ ਵਿੱਚ ਸੇਵਾ ਨਿਭਾ ਰਿਹਾ ਸੀ। ਉਹ ਦੱਖਣੀ ਪੂਰਬੀ ਇੰਗਲੈਂਡ ਦੇ ਬਰਕਸ਼ਾਇਰ ਦੇ ਵੈਕਸੈਮ ਹਸਪਤਾਲ ਵਿਚ ਨੌਕਰੀ ਕਰਦਾ ਸੀ। ਉਹ ਹੋਟਲ ਵਿਚ ਮ੍ਰਿਤਕ ਪਾਇਆ ਗਿਆ। ਉਸ ਦੀ ਮੌਤ ਦੇ ਕਾਰਨ ਅਜੇ ਸਾਹਮਣੇ ਨਹੀਂ ਆਏ ਹਨ।

ਐਨਐਚਐਸ ਫਾਉਂਡੇਸ਼ਨ ਟਰੱਸਟ ਦੀ ਤਰਫੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਸਾਨੂੰ ਦੁਖ ਨਾਲ ਕਹਿਣਾ ਪੈ ਰਿਹਾ ਹੈ ਕਿ ਅਸੀਂ ਆਪਣੇ ਇਕ ਸਾਥੀ ਡਾਕਟਰ ਰਾਜੇਸ਼ ਗੁਪਤਾ ਨੂੰ ਗੁਆ ਚੁੱਕੇ ਹਾਂ। ਇਸ ਸਬੰਧ ਵਿਚ ਇਕ ਬਿਆਨ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ।
ਐਨਐਚਐਸ ਟਰੱਸਟ ਨੇ ਦੱਸਿਆ ਹੈ ਕਿ ਡਾ. ਰਾਜੇਸ਼ ਗੁਪਤਾ ਵੈਕਸੈਮ ਹਸਪਤਾਲ ਵਿਚ ਸਲਾਹਕਾਰ ਵਜੋਂ ਸੇਵਾ ਨਿਭਾ ਰਿਹਾ ਸੀ। ਉਹ ਸੋਮਵਾਰ ਦੁਪਹਿਰ ਨੂੰ ਆਪਣੇ ਹੋਟਲ ਵਿੱਚ ਮ੍ਰਿਤਕ ਪਾਇਆ ਗਿਆ। ਉਹ ਆਪਣੇ ਪਰਿਵਾਰ ਨੂੰ ਕੋਰੋਨਾ ਦੇ ਸੰਕਰਮਣ ਤੋਂ ਬਚਾਉਣ ਲਈ ਹੋਟਲ ਵਿੱਚ ਵੱਖਰਾ ਰਿਹਾ ਸੀ। ਉਸ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਆਪਣੀਆਂ ਮਹੱਤਵਪੂਰਨ ਸੇਵਾਵਾਂ ਦਿੱਤੀਆਂ।

ਉਹ ਆਪਣੀ ਦਿਆਲਤਾ ਅਤੇ ਨਿਮਰਤਾ ਲਈ ਜਾਣਿਆ ਜਾਂਦਾ ਸੀ। ਉਸ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਹਨ ਅਤੇ ਬਹੁਤ ਸਾਰੇ ਪ੍ਰਕਾਸ਼ਨਾਂ ਲਈ ਕੰਮ ਕੀਤਾ ਹੈ। ਡਾ. ਰਾਜੇਸ਼ ਗੁਪਤਾ ਨੇ ਜੰਮੂ ਤੋਂ ਪੜ੍ਹਾਈ ਕੀਤੀ। ਉਹ ਆਪਣੇ ਪਿੱਛੇ ਪਤਨੀ ਅਤੇ ਇੱਕ ਜਵਾਨ ਬੇਟਾ ਛੱਡ ਗਿਆ ਹੈ।
First published: May 30, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading