12 ਅਗਸਤ ਤੱਕ ਕਿਹੜੀ ਟ੍ਰੇਨ ਹੋਈ ਰੱਦ ਤੇ ਕਿਵੇਂ ਮਿਲੇਗਾ ਰਿਫੰਡ

News18 Punjabi | News18 Punjab
Updated: June 26, 2020, 2:36 PM IST
share image
12 ਅਗਸਤ ਤੱਕ ਕਿਹੜੀ ਟ੍ਰੇਨ ਹੋਈ ਰੱਦ ਤੇ ਕਿਵੇਂ ਮਿਲੇਗਾ ਰਿਫੰਡ
12 ਅਗਸਤ ਤੱਕ ਕਿਹੜੀ ਟ੍ਰੇਨ ਹੋਈ ਰੱਦ ਤੇ ਕਿਵੇਂ ਮਿਲੇਗਾ ਰਿਫੰਡ

  • Share this:
  • Facebook share img
  • Twitter share img
  • Linkedin share img
ਦੇਸ਼ ਵਿੱਚ ਤੇਜ਼ੀ ਨਾਲ ਵਧਦੇ ਕੋਰੋਨਾ ਵਾਇਰਸ (Coronavirus) ਦੇ ਮਾਮਲਿਆਂ ਨੂੰ ਵੇਖਦੇ ਹੋਏ 12 ਅਗਸਤ ਤੱਕ ਸਾਰੇ ਰੇਲ ਸੇਵਾਵਾਂ (Train Services) ਨੂੰ ਬੰਦ ਕਰ ਦਿੱਤਾ ਗਿਆ ਹੈ। ਭਾਰਤੀ ਰੇਲਵੇ (Indian Railways) ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਆਦੇਸ਼ ਵਿੱਚ ਕਿਹਾ ਗਿਆ ਕਿ ਸਾਰੇ ਇੱਕੋ ਜਿਹੇ ਪੈਸੇਂਜਰ ਸਰਵਿਸ ਟਰੇਨਾਂ ਜਿਸ ਵਿੱਚ ਮੇਲ ਅਤੇ ਐਕਸਪ੍ਰੇਸ ਟਰੇਨਾਂ ਸ਼ਾਮਿਲ ਹਨ। ਉਹ 12 ਅਗਸਤ ਤੱਕ ਬੰਦ ਕੀਤੀ ਜਾ ਰਹੀ ਹੈ। ਨਵੇਂ ਆਦੇਸ਼ ਵਿਚ ਇਹ ਸਾਫ਼ ਹੋ ਗਿਆ ਹੈ ਕਿ 12 ਅਗਸਤ ਤੱਕ ਹੁਣ ਕੇਵਲ ਸਪੈਸ਼ਲ ਟਰੇਨਾਂ ਹੀ ਚਲਾਈ ਜਾ ਸਕਣਗੀਆਂ।

12 ਅਗਸਤ ਤੱਕ ਕਿਹੜੀਆਂ ਟਰੇਨਾਂ ਨੂੰ ਚਲਾਉਣ ਉੱਤੇ ਲੱਗੀ ਰੋਕ
12 ਅਗਸਤ ਤੱਕ ਸਾਰੀਆਂ ਟ੍ਰੇਨਾਂ ਨੂੰ ਚਲਾਉਣ ਉੱਤੇ ਰੋਕ ਲੱਗੀ ਹੈ ਭਾਵੇਂ ਉਹ ਮੇਲ, ਐਕਸਪ੍ਰੈਸ, ਪੈਸੇਂਜਰ ਟ੍ਰੇਨ, ਲੋਕਲ ਟਰੇਨ ਅਤੇ EMU ਟਰੇਨਾਂ ਵੀ ਨਹੀਂ ਚਲਾਈਆਂ ਜਾਣਗੀਆਂ।
ਇਸ ਦੌਰਾਨ ਕਿਹੜੀਆਂ ਟ੍ਰੇਨਾਂ ਤੇ ਸਫ਼ਰ ਕਰ ਸਕਦੇ ਹੋ
ਰੇਲਵੇ ਨੇ ਦੱਸਿਆ ਕਿ ਇਸ ਦੌਰਾਨ ਸਿਰਫ਼ ਸਪੈਸ਼ਲ ਟ੍ਰੇਨਾਂ ਨੂੰ ਹੀ ਚਲਾਉਣ ਦੀ ਆਗਿਆ ਦਿੱਤੀ ਗਈ ਹੈ। ਲੌਕਡਾਉਨ ਦੌਰਾਨ 12 ਮਈ ਨੂੰ ਰੇਲਵੇ ਨੇ 15 ਜੋੜੀਆਂ ਰਾਜਧਾਨੀ ਐਕਸਪ੍ਰੇਸ ਸਪੈਸ਼ਲ ਟ੍ਰੇਨ ਚਲਾਉਣ ਦਾ ਫ਼ੈਸਲਾ ਲਿਆ ਸੀ ਜੋ ਹੁਣੇ ਵੀ ਚੱਲ ਰਹਿਆਂ ਹਨ। ਇਸ ਦੌਰਾਨ ਵੀ 100 ਟਰੇਨਾਂ ਚਲੱਦੀਆ ਰਹਿਣਗੀਆਂ।

ਟਿਕਟ ਦਾ ਪੈਸਾ ਕਿਵੇਂ ਹੋਵੇਗਾ ਰਿਫੰਡ
ਟਿਕਟ ਰੱਦ ਹੋਣ ਬਾਰੇ ਰੇਲਵੇ ਨੇ ਕਿਹਾ ਹੈ ਕਿ 30 ਜੂਨ 2020 ਤੱਕ ਬੁੱਕ ਟਰੇਨਾਂ ਦੀ ਟਿਕਟਾਂ ਦਾ ਫੁੱਲ ਰਿਫੰਡ ਵਾਪਸ ਮਿਲੇਗਾ। ਉੱਥੇ ਹੀ 1-7-20 ਤੋਂ 12-08-2020 ਤੱਕ ਰੱਦ ਹੋਈਆ ਟਿਕਟਾਂ ਦਾ ਫੁੱਲ ਰਿਫੰਡ ਮਿਲੇਗਾ।

ਸਪੈਸ਼ਲ ਟ੍ਰੇਨਾਂ ਨੂੰ ਲੈ ਕੇ ਕੀ ਹੈ ਆਦੇਸ਼
ਰੇਲਵੇ ਵੱਲੋਂ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ 12 ਅਗਸਤ ਤੱਕ ਸਾਰੇ ਇੱਕੋ ਜਿਹੇ ਰੇਲ ਸੇਵਾਵਾਂ ਉੱਤੇ ਰੋਕ ਰਹੇਗੀ। ਇਸ ਦੌਰਾਨ ਸਪੈਸ਼ਲ ਟ੍ਰੇਨਾਂ ਹੀ ਚੱਲਦੀਆਂ ਰਹਿਣਗੀਆਂ। ਪਹਿਲਾ ਟ੍ਰੇਨਾਂ 30 ਜੂਨ ਤੱਕ ਬੰਦ ਸਨ ਹੁਣ ਰੇਲ ਸੇਵਾ 12 ਅਗਸਤ ਤੱਕ ਬੰਦ ਰਹੇਗੀ। ਜ਼ਿਕਰਯੋਗ ਹੈ ਕਿ 12 ਮਈ 2020 ਤੋਂ 15 ਰਾਜਧਾਨੀ ਟ੍ਰੇਨਾਂ ਚਲਾਈਆਂ ਗਈਆਂ ਸਨ।
First published: June 26, 2020, 2:36 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading