ਕੋਰੋਨਾ ਦੀ ਜਾਂਚ ਕਰਨ ਗਈ ਡਾਕਟਰਾਂ ਦੀ ਟੀਮ ਉਤੇ ਇੰਦੌਰ ਦੇ ਟਾਟਪੱਟੀ ਬਾਖਲ ਇਲਾਕੇ ਵਿਚ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਇਨ੍ਹਾਂ ਵਿਚ ਦੋ ਔਰਤ ਡਾਕਟਰ ਡਾ. ਜਾਕੀਆ ਸਈਅਦ ਅਤੇ ਦੂਜੀ ਡਾ. ਤ੍ਰਿਪਤੀ ਕਟਦਰ। ਇਨ੍ਹਾਂ ਦੋਵਾਂ ਡਾਕਟਰਾਂ ਨੇ ਹਮਲੇ ਤੋਂ ਬਾਅਦ ਵੀ ਹਿੰਮਤ ਨਹੀਂ ਹਾਰੀ ਅਤੇ ਨਾ ਹੀ ਫਰਜ ਤੋਂ ਪਿੱਛੇ ਹੱਟੀਆਂ। ਦੋਵੇਂ ਡਾਕਟਰ ਹੁਣ ਵੀ ਕੋਰੋਨਾ ਨਾਲ ਜੂਝ ਰਹੀ ਜਨਤਾ ਦੀ ਮਦਦ ਲਈ ਕੰਮ ਕਰ ਰਹੀਆਂ ਹਨ।
ਜਾਣਕਾਰੀ ਅਨੁਸਾਰ ਡਾ. ਜਾਕੀਆ ਸਈਅਦ ਪਲਾਸੀਆ ਪੀਐਸੀ ਦੀ ਇੰਚਾਰਚ ਹੈ। ਉਨ੍ਹਾਂ ਨੂੰ ਬੈਸਟ ਪੀਐਚਸੀ ਦਾ ਐਵਾਰਡ ਵੀ ਮਿਲ ਚੁੱਕਾ ਹੈ। ਡਾ: ਤ੍ਰਿਪਤੀ ਕਸ਼ਿਪਰਾ ਪੀਐਚਸੀ ਵਿੱਚ ਤਾਇਨਾਤ ਹੈ ਅਤੇ ਕੋਰੋਨਾ ਕਾਮਬੇਟ ਟੀਮ ਦੀ ਮੈਂਬਰ ਹੈ। ਉਹ ਐਨਆਰਐਚਐਮ ਦੇ ਅਧੀਨ ਇੱਕ ਪੋਸਟ ਹੋਮਿਓਪੈਥਿਕ ਡਾਕਟਰ ਹੈ।
ਡਾ. ਜਾਕੀਆ ਦਾ ਕਹਿਣਾ ਹੈ ਕਿ ਉਸ ਨੂੰ ਅਜਿਹੇ ਹਮਲਿਆਂ ਦਾ ਡਰ ਨਹੀਂ ਹੈ ਅਤੇ ਨਾ ਹੀ ਡਰਣ ਵਾਲੀ ਹੈ। ਉਨ੍ਹਾਂ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਘਰ ਵਿਚ ਰਹਿਣ ਦੀ ਅਪੀਲ ਕੀਤੀ ਹੈ। ਡਾ. ਤ੍ਰਿਪਤੀ ਨੇ ਕਿਹਾ ਕਿ ਸਾਡਾ ਕੰਮ ਇਸ ਮੁਸ਼ਕਲ ਘੜੀ ਵਿਚ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰਨਾ ਹੈ, ਜਿਸ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ। ਵੀਰਵਾਰ ਨੂੰ ਡਾ. ਤ੍ਰਿਪਤੀ ਅਤੇ ਡਾ. ਜਾਕੀਆ ਫਿਰ ਟਾਟਪੱਟੀ ਬਾਖਲ ਇਲਾਕੇ ਵਿਚ ਪਹੁੰਚੀ। ਇਸ ਦੌਰਾਨ ਉਨ੍ਹਾਂ ਕੋਲ ਕੋਰੋਨਾ ਟੈਸਟ ਕਿੱਟ ਵੀ ਸੀ। ਡਾ. ਤ੍ਰਿਪਤੀ ਨੇ ਦੱਸਿਆ ਕਿ ਇਸ ਦੌਰਾਨ ਸਥਾਨਕ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਭੀੜ ਵੱਲੋਂ ਕੀਤੇ ਵਿਵਹਾਰ ਲਈ ਸਾਰਿਆਂ ਨੇ ਉਨ੍ਹਾਂ ਤੋਂ ਮੁਆਫੀ ਵੀ ਮੰਗੀ।
ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਵੀਰਵਾਰ ਨੂੰ ਟਾਟਪੱਟੀ ਬਾਖਲ ਪਹੁੰਚੀ। ਇਸ ਦੌਰਾਨ ਉਨ੍ਹਾਂ ਨਾਲ ਧਰਮ ਗੁਰੂ ਵੀ ਮੌਜੂਦ ਸਨ। ਪ੍ਰਸ਼ਾਸਨ ਅਤੇ ਪੁਲਿਸ ਨੇ ਲੋਕਾਂ ਨੂੰ ਸਮਝਾਇਆ ਅਤੇ ਸਹਿਯੋਗ ਦੀ ਅਪੀਲ ਕੀਤੀ। ਇਸ ‘ਤੇ ਸਥਾਨਕ ਲੋਕਾਂ ਨੇ ਇਸ ਘਟਨਾ ਲਈ ਮੁਆਫੀ ਮੰਗੀ ਅਤੇ ਪ੍ਰਸ਼ਾਸਨ ਦਾ ਸਮਰਥਨ ਕਰਨ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਪੁਲਿਸ ਨੇ ਹੁਣ ਤੱਕ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਲਾਕੇ ਵਿਚ ਰਾਸੁਕਾ ਲਗਾ ਦਿੱਤੀ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: COVID-19, Doctor, Lockdown, Madhya Pradesh