ਪਾਕਿਸਤਾਨ ਵਿੱਚ ਮਹਿੰਗਾਈ ਨੇ ਤੋੜੇ ਸਾਰੇ ਰਿਕਾਰਡ! ਇੱਕ ਦਿਨ ਵਿੱਚ 26 ਰੁਪਏ ਵਧਿਆ ਪੈਟਰੋਲ

 • Share this:
  ਪਾਕਿਸਤਾਨ ਵਿੱਚ ਬੇਲਗਾਮ ਮਹਿੰਗਾਈ (Pakistan Inflation Rate 2020) ਨੇ ਆਮ ਆਦਮੀ ਦੀ ਕਮਰ ਤੋੜ ਕਰ ਰੱਖ ਦਿੱਤੀ ਹੈ।ਪੈਟਰੋਲ ਦੇ ਕੀਮਤ ਵੱਧਣ ਨਾਲ ਖਾਣ-ਪੀਣ ਦੀਆਂ ਚੀਜਾਂ ਦੀਆਂ ਕੀਮਤਾਂ ਸੱਤਵੇਂ ਅਸਮਾਨ ਉੱਤੇ ਪਹੁੰਚ ਗਈ ਹੈ। ਪਾਕਿਸਤਾਨੀ ਅਖਬਾਰ ਡਾਨ ਦੇ ਮੁਤਾਬਿਕ ਪੈਟਰੋਲ ਦੀ ਮੌਜੂਦਾ ਕੀਮਤ ਵਿੱਚ ਇੱਕ ਹੀ ਵਾਰ ਵਿੱਚ 25.58 ਰੁਪਏ( ਪਾਕਿਸਤਾਨੀ ਰੁਪਿਆ) ਦੀ ਭਾਰੀ ਵਾਧਾ ਕਰ ਦਿੱਤੀ ਗਈ ਹੈ। ਹੁਣ ਉੱਥੇ ਪੈਟਰੋਲ ਦੀ ਕੀਮਤ100.10 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।ਇਸ ਤੋਂ ਪਹਿਲਾਂ ਪੈਟਰੋਲ ਦਾ ਮੁੱਲ 74.52 ਰੁਪਏ ਪ੍ਰਤੀ ਲੀਟਰ ਸੀ।ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਵਿੱਚ ਨਵੀਂ ਕੀਮਤਾਂ ਅਕਸਰ ਮਹੀਨੇ ਦੇ ਅੰਤਿਮ ਦਿਨ ਘੋਸ਼ਿਤ ਕੀਤੀਆ ਜਾਂਦੀਆਂ ਹਨ ਅਤੇ ਇਹ 12 ਵਜੇ ਦੇ ਬਾਅਦ ਲਾਗੂ ਹੁੰਦੀਆਂ ਹਨ।

  ਪਾਕਿਸਤਾਨ ਵਿੱਚ ਪੈਟਰੋਲ ਤੋਂ ਜ਼ਿਆਦਾ ਮਹਿੰਗਾ ਹੈ ਡੀਜ਼ਲ
  ਹਾਈ ਸਪੀਡ ਡੀਜਲ (HSD ) ਦੀ ਮੌਜੂਦਾ ਕੀਮਤ ਵਿੱਚ 21.31 ਰੁਪਏ ਦੀ ਵਾਧੇ ਦੇ ਬਾਅਦ ਲੋਕਾਂ ਨੂੰ 101.46 ਰੁਪਏ ਪ੍ਰਤੀ ਲਿਟਰ ਦੀ ਕੀਮਤ ਦੇਣੀ ਹੋਵੇਗੀ।ਲਾਈਟ ਡੀਜਲ ਦੀ ਕੀਮਤ ਵਿੱਚ 17.55 ਰੁਪਏ ਦਾ ਵਾਧਾ ਹੋਣ ਨਾਲ ਲੋਕਾਂ ਨੂੰ 55.98 ਰੁਪਏ ਪ੍ਰਤੀ ਲਿਟਰ ਦੀ ਕੀਮਤ ਦੇਣੀ ਹੋਵੇਗੀ।

  ਇਸ ਸਾਲ ਵਿੱਚ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪਾਕਿਸਤਾਨ ਵਿੱਚ ਮਹਿੰਗਾਈ
  ਸਾਲ 2020 ਵਿੱਚ ਪਾਕਿਸਤਾਨੀ ਰੁਪਏ ਵਿੱਚ ਦੁਨੀਆਭਰ ਦੇ ਹੋਰ ਦੇਸ਼ਾਂ ਦੀ ਸਭ ਤੋਂ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ ਹੈ। ਪਾਕਿਸਤਾਨੀ ਸਟੇਟ ਬੈਂਕ (SBP) ਨੇ ਦੱਸਿਆ ਕਿ ਅਸੀਂ ਵਿੱਤ ਸਾਲ 2020 ਵਿੱਚ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਮਹਿੰਗਾਈ ਵੇਖੀ ਹੈ।ਜਿਸਦੇ ਨਾਲ ਸਾਨੂੰ ਵਿਆਜ ਦਰ ਵਧਾਉਣ ਲਈ ਮਜਬੂਰ ਹੋਣਾ ਪਿਆ ਹੈ।
  ਬੈਂਕ ਦੀ ਅਪ੍ਰੈਲ ਮਹੀਨੇ ਲਈ ਜਾਰੀ ਮੁਦਰਾ ਸਫੀਤੀ ਰਿਪੋਰਟ ਦੇ ਅਨੁਸਾਰ , ਪਾਕਿਸਤਾਨ ਨੇ ਨਹੀਂ ਕੇਵਲ ਵਿਕਸਿਤ ਅਰਥ ਵਿਅਵਸਥਾ ਭਾਰਤ, ਚੀਨ, ਬੰਗਲਾਦੇਸ਼ ਅਤੇ ਨੇਪਾਲ ਵਰਗੀ ਉੱਭਰਦੀਆਂ ਦੀਆਂ ਅਰਥ ਵਿਸਵਥਾ ਦੀ ਤੁਲਨਾ ਵਿਚ ਪਾਕਿਸਤਾਨ ਵਿਚ ਮਹਿੰਗਾਈ ਜਿਆਦਾ ਵਧੀ ਹੈ।
  ਉਦਯੋਗ ਸੰਗਠਨਾਂ ਨੇ ਕਿਹਾ ਹੈ ਕਿ ਪਾਕਿਸਤਾਨੀ ਮਾਲੀ ਹਾਲਤ ਇਸ ਸਮੇਂ ਬੇਹੱਦ ਮੁਸ਼ਕਲਾਂ ਵਿੱਚ ਫਸੀ ਹੋਈ ਹੈ।ਮੌਜੂਦਾ ਸਮਾਂ ਵਿੱਚ ਤੁਰੰਤ 3-4 ਅਰਬ ਰੁਪਏ ਦੇ ਨਿਵੇਸ਼ ਦੀ ਜ਼ਰੂਰਤ ਹੈ।ਜਦੋਂ ਕਿ ਸਰਕਾਾਰ ਦੇ ਕੋਲ ਇੱਕ ਵੀ ਪੈਸਾ ਨਹੀਂ ਹੈ।
  Published by:Anuradha Shukla
  First published: