ਮਜੀਠੀਆ ਨੇ ਰੰਧਾਵਾ 'ਤੇ ਸੁੱਟਿਆ ਬੀਮਾ 'ਬੰਬ'

News18 Punjabi | News18 Punjab
Updated: June 30, 2020, 8:10 PM IST
share image
ਮਜੀਠੀਆ ਨੇ ਰੰਧਾਵਾ 'ਤੇ ਸੁੱਟਿਆ ਬੀਮਾ 'ਬੰਬ'
ਮਜੀਠੀਆ ਨੇ ਰੰਧਾਵਾ 'ਤੇ ਸੁੱਟਿਆ ਬੀਮਾ 'ਬੰਬ'

  • Share this:
  • Facebook share img
  • Twitter share img
  • Linkedin share img
ਸਾਬਕਾ ਮੰਤਰੀ ਬਿਕਰਮ  ਮਜੀਠੀਆ ਇੱਕ ਵਾਰ ਫਿਰ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਘੇਰਦੇ ਨਜਰ ਆਏ, ਮਜੀਠੀਆ ਨੇ ਰੰਧਾਵਾ ਤੇ ਬੀਮਾ ਘੁਟਾਲੇ ਦੇ ਵੱਡੇ ਇਲਜ਼ਾਮ ਲਗਾਉਂਦਿਆਂ ਮੁੱਖ ਮੰਤਰੀ ਤੋਂ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ।

ਮਜੀਠੀਆ ਨੇ ਕਿਹਾ ਕਿ ਸਹਿਕਾਰਤਾ ਵਿਭਾਗ ਦੇ ਮੁਲਾਜ਼ਮਾਂ ਲਈ ਕੋਰੋਨਾ ਨਾਲ ਮੌਤ ਹੋਣ 'ਤੇ ਬੀਮੇ ਦੀ ਰਾਸ਼ੀ ਦੁਆਉਣ ਵਾਸਤੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਇਕ ਅਣਜਾਣ ਕੰਪਨੀ ਨੂੰ ਟੈਂਡਰ ਅਲਾਟ ਕਰ ਦਿੱਤਾ ਗਿਆ, ਜਦਕਿ ਇਹ ਟੈਂਡਰ ਸਿਰਫ ਇਸ ਇਕੱਲੀ ਕੰਪਨੀ ਨੇ ਹੀ ਭਰਿਆ ਸੀ। ਇਲਜ਼ਾਮ ਹਨ ਕਿ ਸਾਰੇ ਨਿਯਮ ਦਰਕਿਨਾਰ ਕਰ ਕੇ ਟੈਂਡਰ ਅਲਾਟ ਕਰ ਦਿੱਤਾ।

ਮੰਤਰੀ ਦੀ ਇਸ ਕਾਰਵਾਈ ਨਾਲ ਪੰਜਾਬ ਸਰਕਾਰ ਦੇ ਆਮ ਵਿੱਤੀ ਨਿਯਮ 2017 ਦੀ ਵੀ ਉਲੰਘਣਾ ਹੋਈ ਹੈ ਜਦ ਕਿ ਨਿਯਮਾਂ ਅਨੁਸਾਰ ਇਕ ਹੀ ਸਰੋਤ  ਤੋਂ ਖਰੀਦ ਤਾਂ ਹੀ ਕੀਤੀ ਜਾ ਸਕਦੀ ਹੈ ਜੇਕਰ ਸਿਰਫ ਉਹ ਵਿਸ਼ੇਸ਼ ਫਰਮ ਹੀ ਸੇਵਾਵਾਂ ਦੇਣ ਦੇ ਸਮਰਥ ਹੋਵੇ।
ਮਜੀਠੀਆ ਮੁਤਾਬਕ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਤੱਥ ਨੂੰ ਵੀ ਅਣਡਿੱਠ ਕੀਤਾ ਕਿ ਕੇਂਦਰ ਸਰਕਾਰ ਤੇ ਰਾਜ ਸਰਕਾਰ ਨੇ ਮਹਾਂਮਾਰੀ ਦੌਰਾਨ ਫਰੰਟ ਲਾਈਨ 'ਤੇ ਡਿਊਟੀ ਦੇਣ ਵਾਲੇ ਮੁਲਾਜ਼ਮ ਦੀ ਮੌਤ ਹੋਣ ਦੀ ਸੂਰਤ ਵਿਚ ਪਰਿਵਾਰ ਲਈ ਮੁਆਵਜ਼ਾ ਅਦਾ ਕਰਨ ਵਾਸਤੇ ਦਿਸ਼ਾ ਨਿਰਦੇਸ਼ ਤੈਅ ਕੀਤੇ ਹੋਏ ਹਨ। ਉਹਨਾਂ ਕਿਹਾ ਕਿ  ਗੋ ਡਿਜ਼ਿਟ ਨਾਂ ਦੀ ਕੰਪਨੀ ਨੂੰ ਠੇਕਾ ਦੇਣ ਤੋਂ ਤਿੰਨ ਦਿਨ ਪਹਿਲਾਂ 8 ਮਈ ਨੂੰ ਰਾਜ ਸਰਕਾਰ ਨੇ ਇਸ ਸਬੰਧ ਵਿਚ ਇਕ ਪੱਤਰ ਜਾਰੀ ਕੀਤਾ ਸੀ।

ਇਸ ਦੌਰਾਨ ਬਿਕਰਮ ਮਜੀਠੀਆ ਨੇ ਕਿਹਾ  ਕਿ ਸਹਿਕਾਰਤਾ ਮੰਤਰੀ ਨੇ 11 ਮਈ ਆਪਣੇ ਵਿਭਾਗ ਦੇ ਮੁਲਾਜ਼ਮ ਦੀ ਕੋਰੋਨਾ ਨਾਲ ਮੌਤ ਹੋਣ ਦੀ ਸੂਰਤ ਵਿਚ ਮੁਆਵਜ਼ਾ ਦੇਣ ਲਈ ਟੈਂਡਰ ਭਰਨ ਵਾਲੀ ਇਕਲੌਤੀ ਕੰਪਨੀ ਜੋ ਅਣਜਾਣ ਗੋ ਡਿਜ਼ਿਟ ਇੰਸ਼ਿਓਰੰਸ ਕੰਪਨੀ ਹੈ, ਨੂੰ ਠੇਕਾ ਦੇ ਦਿੱਤਾ।

ਉਹਨਾਂ ਕਿਹਾ ਕਿ ਅਕਾਲੀ ਦਲ ਮੰਗ ਕਰਦਾ ਹੈ ਕਿ ਇਹ ਟੈਂਡਰ ਤੁਰੰਤ ਰੱਦ ਕੀਤਾ ਜਾਵੇ ਅਤੇ ਇਸ ਮਾਮਲੇ ਵਿਚ ਫੌਜਦਾਰੀ ਕੇਸ ਦਰਜ ਕੀਤਾ ਜਾਵੇ ਤੇ ਰਾਜ  ਸਰਕਾਰ ਦੇ ਖਜ਼ਾਨੇ ਨੂੰ ਪਏ  ਘਾਟੇ ਨੂੰ ਸਹਿਕਾਰਤਾ ਮੰਤਰੀ ਤੋਂ ਵਸੂਲਿਆ ਜਾਵੇ।
First published: June 30, 2020, 8:10 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading