ਓਮੀਕਰੋਨ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ IRDA ਵੱਲੋਂ ਬੀਮਾ ਕੰਪਨੀਆਂ ਨੂੰ ਨਵੇਂ ਨਿਰਦੇਸ਼ ਜਾਰੀ

ਓਮੀਕਰੋਨ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ IRDA ਵੱਲੋਂ ਬੀਮਾ ਕੰਪਨੀਆਂ ਨੂੰ ਨਵੇਂ ਨਿਰਦੇਸ਼ ਜਾਰੀ

  • Share this:
ਕੋਵਿਡ -19 ਤੋਂ ਬਾਅਦ ਦੁਨੀਆਂ ਭਰ ਵਿਚ ਇਸਦੇ ਨਵੇਂ ਵੇਰੀਐਂਟ ਓਮੀਕਰੋਨ ਦਾ ਖਤਰਾ ਵਧਦਾ ਜਾ ਰਿਹਾ ਹੈ। ਭਾਰਤ ਵਿਚ ਵੀ ਓਮੀਕਰੋਨ ਵੇਰੀਐਂਟ ਤੋਂ ਪ੍ਰਭਾਵਿਤ ਹੋਣ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਮੱਦੇਨਜ਼ਰ ਬੀਮਾ ਰੈਗੂਲੇਟਰ IRDA ਨੇ ਬੀਮਾ ਕੰਪਨੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਕੋਵਿਡ-19 ਦੇ ਇਲਾਜ ਨੂੰ ਕਵਰ ਕਰਨ ਵਾਲੀ ਬੀਮਾ ਪਾਲਿਸੀ 'ਚ ਓਮੀਕਰੋਨ ਵੇਰੀਐਂਟ ਦੀ ਲਾਗ ਦੇ ਇਲਾਜ ਦੀ ਲਾਗਤ ਵੀ ਕਵਰ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ (IRDA) ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਹੈ ਕਿ ਸਾਰੀਆਂ ਆਮ ਅਤੇ ਸਿਹਤ ਬੀਮਾ ਕੰਪਨੀਆਂ ਦੁਆਰਾ ਜਾਰੀ ਕੀਤੀਆਂ ਗਈਆਂ ਸਿਹਤ ਬੀਮਾ ਪਾਲਿਸੀਆਂ, ਜੋ ਕੋਵਿਡ-19 ਦੇ ਇਲਾਜ ਦੀ ਲਾਗਤ ਨੂੰ ਕਵਰ ਕਰਦੀਆਂ ਹਨ, ਓਮੀਕਰੋਨ ਵੈਰੀਐਂਟ ਦੇ ਇਲਾਜ ਨੂੰ ਵੀ ਕਵਰ ਕਰਨਗੀਆਂ।

ਇਸਦੇ ਨਾਲ ਹੀ IRDA ਨੇ ਬੀਮਾ ਕੰਪਨੀਆਂ ਨੂੰ ਉਨ੍ਹਾਂ ਦੇ ਸੇਵਾ ਪ੍ਰਦਾਤਾ ਅਤੇ ਹਸਪਤਾਲਾਂ ਵਿਚਕਾਰ ਬਿਹਤਰ ਤਾਲਮੇਲ ਬਣਾਉਣ ਲਈ ਵੀ ਕਿਹਾ ਹੈ, ਤਾਂ ਜੋ ਬੀਮਾਯੁਕਤ ਵਿਅਕਤੀ ਹਸਪਤਾਲ ਵਿੱਚ ਭਰਤੀ ਹੋਣ ਦੀ ਸਥਿਤੀ ਵਿੱਚ, ਬਿਨਾਂ ਕੋਈ ਪੈਸਾ ਦਿੱਤਿਆਂ ਸਿਹਤ ਸਹੂਲਤਾਂ ਪ੍ਰਾਪਤ ਕਰ ਸਕੇ। ਜ਼ਿਕਰਯੋਗ ਹੈ ਕਿ ਅਪ੍ਰੈਲ 2020 ਵਿੱਚ, IRDA ਨੇ ਸਪੱਸ਼ਟ ਕੀਤਾ ਸੀ ਕਿ ਹਸਪਤਾਲ ਵਿੱਚ ਭਰਤੀ ਹੋਣ ਦੇ ਖਰਚਿਆਂ ਨੂੰ ਕਵਰ ਕਰਨ ਵਾਲੀਆਂ ਸਾਰੀਆਂ ਬੀਮਾ ਪਾਲਿਸੀਆਂ ਕੋਵਿਡ-19 ਦੀ ਲਾਗ ਕਾਰਨ ਹਸਪਤਾਲ ਵਿੱਚ ਭਰਤੀ ਹੋਣ ਦੇ ਖਰਚਿਆਂ ਨੂੰ ਵੀ ਕਵਰ ਕਰਨਗੀਆਂ।

ਜਾਣਕਾਰੀ ਲਈ ਦੱਸ ਦੇਈਏ ਕਿ ਪੂਰੇ ਦੇਸ਼ ਵਿੱਚ, ਓਮੀਕਰੋਨ ਵੈਰੀਐਂਟ ਦੀ ਲਾਗ ਦੇ ਮਾਮਲੇ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਹਨ। ਇੱਕ ਮਹੀਨੇ ਵਿੱਚ ਓਮੀਕਰੋਨ ਦੀ ਲਾਗ ਦੇ 1,700 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਮਹਾਰਾਸ਼ਟਰ 510 ਕੇਸਾਂ ਨਾਲ ਸਭ ਤੋਂ ਅੱਗੇ ਹੈ, ਜਦੋਂ ਕਿ ਦਿੱਲੀ 351, ਕੇਰਲ 156, ਗੁਜਰਾਤ 136, ਤਾਮਿਲਨਾਡੂ 121 ਅਤੇ ਰਾਜਸਥਾਨ 120 ਦੇ ਕਰੀਬ ਓਮੀਕਰੋਨ ਦੀ ਲਾਗ ਦੇ ਮਾਮਲੇ ਦੇਖਣ ਨੂੰ ਮਿਲੇ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਸੰਕਰਮਣ ਦੀ ਗਿਣਤੀ ਵਧਣ ਦੇ ਨਾਲ, ਕੁੱਲ ਸਰਗਰਮ ਕੇਸ 1.45 ਲੱਖ ਤੋਂ ਵੱਧ ਹੋ ਗਏ ਹਨ।
Published by:Anuradha Shukla
First published:
Advertisement
Advertisement