ਰਵੀ ਆਜ਼ਾਦ
ਕਰੋਨਾ ਮਹਾਂਮਾਰੀ ਦੇ ਡਰ ਨੇ ਜਿੱਥੇ ਪੂਰੇ ਦੇਸ਼ ਨੂੰ ਆਪਣੀ ਜਕੜ ਵਿੱਚ ਲੈ ਲਿਆ ਹੈ। ਭਵਾਨੀਗੜ੍ਹ ਦੇ ਨੇੜਲੇ ਪਿੰਡ ਘਾਬਦਾਂ ਵਿੱਚ ਇੱਕ ਅਜਿਹਾ ਆਈਸੋਲੇਸ਼ਨ ਵਾਰਡ ਬਣਿਆ ਹੋਇਆ ਜਿੱਥੇ ਕਿ ਲੋਕਾਂ ਦਾ ਮੰਨਣਾ ਹੈ ਕਿ ਜੋ ਵੀ ਮਰੀਜ਼ ਇੱਥੇ ਆਉਂਦੇ ਹਨ, ਉਹ ਬਿਲਕੁਲ ਠੀਕ ਹੋ ਕੇ ਜਾਂਦੇ ਹਨ।

photo- ravi azad
ਇਸ ਆਈਸੋਲੇਸ਼ਨ ਵਾਰਡ ਦੇ ਅੰਦਰ ਦਾ ਦ੍ਰਿਸ਼ ਦੇਖਿਆ ਜਾਵੇ ਤਾਂ ਉਹ ਕਿਸੇ ਵਿਆਹ ਦੇ ਪ੍ਰੋਗਰਾਮ ਜਾਂ ਕਿਸੇ ਫਿਲਮ ਦੀ ਸ਼ੂਟਿੰਗ ਤੋਂ ਘੱਟ ਨਹੀਂ ਹੈ। ਨੌਜਵਾਨ ਅੰਦਰ ਫ਼ਿਲਮੀ ਗਾਣਿਆਂ ਦੇ ਉੱਪਰ ਡਾਂਸ ਕਰਦੇ ਹਨ। ਔਰਤਾਂ ਤੀਜ ਦਾ ਤਿਉਹਾਰ ਇੱਕ ਦੂਸਰੇ ਦੇ ਮਹਿੰਦੀ ਲਗਾ ਕੇ ਮਨਾਉਂਦੀਆਂ ਹਨ, ਇੱਥੋਂ ਤੱਕ ਕਿ ਔਰਤਾਂ ਲੇਡੀ ਡਾਕਟਰ ਵੀ ਪੀ ਪੀ ਈ ਕਿੱਟ ਪਾ ਕੇ ਮਰੀਜ਼ਾਂ ਦੇ ਹੱਥਾਂ ਉੱਪਰ ਮਹਿੰਦੀ ਲਗਾ ਕੇ ਉਨ੍ਹਾਂ ਨਾਲ ਖੁਸ਼ੀਆਂ ਸਾਂਝੀਆਂ ਕਰਦੀਆਂ ਹਨ।

photo- ravi azad
ਇਹ ਸਭ ਕੁਝ ਪ੍ਰਸ਼ਾਸਨ ਦੁਆਰਾ ਦਿੱਤੀ ਜਾ ਰਹੀ ਚੰਗੀਆਂ ਸੁਵਿਧਾਵਾਂ ਅਤੇ ਅਤੇ ਚੰਗੀ ਦੇਖ ਰੇਖ ਦਾ ਨਤੀਜਾ ਹੈ। ਇੱਥੇ ਸਰਕਾਰ ਦੇ ਪ੍ਰਸ਼ਾਸਨ ਵੱਲੋਂ ਸਾਰੀਆਂ ਸੁਵਿਧਾਵਾਂ ਬਹੁਤ ਵਧੀਆ ਤਰੀਕੇ ਨਾਲ ਦਿੱਤੀਆਂ ਜਾਂਦੀਆਂ ਹਨ। ਸ਼ੁੱਧ ਅਤੇ ਸਾਫ ਖਾਣਾ ਮਰੀਜ਼ਾਂ ਨੂੰ ਸਹੀ ਸਮੇਂ ਉੱਪਰ ਦਿੱਤਾ ਜਾਂਦਾ ਹੈ।

photo- ravi azad
ਡਾਕਟਰਾਂ ਦਾ ਕਹਿਣਾ ਹੈ ਕਿ ਵਧੀਆ ਖਾਣਾ ਅਤੇ ਐਕਸਰਸਾਈਜ਼ ਕਰਨਾ ਅਤੇ ਖੁਸ਼ ਰਹਿਣ ਦੇ ਨਾਲ ਸਰੀਰ ਦੀ ਇਮਿਊਨਿਟੀ ਬਹੁਤ ਤਕੜੀ ਹੁੰਦੀ ਹੈ ਅਤੇ ਮਰੀਜ਼ ਜਲਦੀ ਠੀਕ ਹੋ ਜਾਂਦੇ ਹਨ। ਇਸ ਆਈਸੋਲੇਸ਼ਨ ਵਾਰਡ ਦੀ ਏਨੀ ਚਰਚਾ ਦੇਖ ਕੇ ਲਹਿਰਾਗਾਗਾ ਦੇ ਐਸਡੀਐਮ ਮੈਡਮ ਜੀਵਨਜੋਤ ਕੌਰ ਇਸ ਆਈਸੋਲੇਸ਼ਨ ਵਾਰਡ ਦਾ ਜਾਇਜ਼ਾ ਲੈਣ ਪਹੁੰਚੇ। ਇੱਥੇ ਪਹੁੰਚ ਕੇ ਉਨ੍ਹਾਂ ਨੇ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਨੱਚਦੇ ਗਾਉਂਦੇ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋਏ। ਉਨ੍ਹਾਂ ਨੇ ਕਿਹਾ ਕਿ ਜੋ ਮਰੀਜ਼ ਇੱਥੋਂ ਇੰਨੀ ਜਲਦੀ ਠੀਕ ਹੋ ਕੇ ਜਾ ਰਹੇ ਹਨ। ਇਹਦੇ ਪਿੱਛੇ ਪ੍ਰਸ਼ਾਸਨ ਦੀ ਮਿਹਨਤ ਹੈ ਅਤੇ ਡਿਪਟੀ ਕਮਿਸ਼ਨਰ ਰਾਮਵੀਰ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਕਿ ਇਨ੍ਹਾਂ ਆਈਸੋਲੇਸ਼ਨ ਵਾਰਡਾਂ ਦੇ ਉਪਰ ਪੂਰੀ ਨਜ਼ਰ ਰੱਖਦੇ ਹਨ ਅਤੇ ਇੱਥੋਂ ਦੇ ਅਧਿਕਾਰੀਆਂ ਦੇ ਨਾਲ ਰੋਜ਼ਾਨਾ ਤਾਲਮੇਲ ਕਰਦੇ ਰਹਿੰਦੇ ਹਨ ਅਤੇ ਖੁਦ ਵੀ ਇੱਥੇ ਆ ਕੇ ਆਈਸੋਲੇਸ਼ਨ ਵਾਰਡ ਦਾ ਜਾਇਜ਼ਾ ਲੈਂਦੇ ਰਹਿੰਦੇ ਹਨ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।