ਦਿੱਲੀ ਤੋਂ ਕੰਟੇਨਰ ਵਿਚ ਲੁਕ ਕੇ ਆ ਰਹੇ 60 ਲੋਕ ਫੜ ਕੇ ਜਾਂਚ ਲਈ ਭੇਜੇ

News18 Punjabi | News18 Punjab
Updated: March 24, 2020, 2:57 PM IST
share image
ਦਿੱਲੀ ਤੋਂ ਕੰਟੇਨਰ ਵਿਚ ਲੁਕ ਕੇ ਆ ਰਹੇ 60 ਲੋਕ ਫੜ ਕੇ ਜਾਂਚ ਲਈ ਭੇਜੇ
ਦਿੱਲੀ ਤੋਂ ਕੰਟੇਨਰ ਵਿਚ ਲੁਕ ਕੇ ਆ ਰਹੇ 60 ਲੋਕ ਫੜ ਕੇ ਜਾਂਚ ਲਈ ਭੇਜੇ

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਦੇ ਕਾਨਪੁਰ ਦੇਹਤ ਵਿਚ ਰਸੂਲਾਬਾਦ ਕੋਤਵਾਲੀ ਪੁਲਿਸ ਨੇ ਚੈਕਿੰਗ ਦੌਰਾਨ ਦਿੱਲੀ ਤੋਂ ਆ ਰਹੇ ਕੰਟੇਨਰ ਨੂੰ ਰੋਕਿਆ, ਜਦੋਂ ਇਸ ਦੀ ਜਾਂਚ ਕੀਤੀ ਤੋਂ ਇਸ ਵਿਚੋਂ 60 ਲੋਕ ਮਿਲੇ। ਇਨ੍ਹਾਂ ਵਿਚ ਔਰਤਾਂ, ਆਦਮੀ ਅਤੇ ਬੱਚੇ ਵੀ ਸ਼ਾਮਲ ਸਨ। ਇਹ ਸਾਰੇ ਦਿੱਲੀ ਅਤੇ ਗੁਰੂਗਰਾਮ ਫੈਕਟਰੀਆਂ ਵਿੱਚ ਕਰਮਚਾਰੀ ਦੱਸੇ ਜਾ ਰਹੇ ਹਨ।

ਲੌਕਡਾਊਨ ਕਾਰਨ ਉਹ ਆਪਣੇ ਘਰ ਪਰਤਣ ਲਈ ਰਵਾਨਾ ਹੋ ਗਏ ਸਨ, ਜਿਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ। ਚੈਕਿੰਗ ਕਰਨ ਵਾਲੇ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਨੂੰ ਫਿਲਹਾਲ ਮੈਡੀਕਲ ਜਾਂਚ ਲਈ ਕਮਿਊਨਿਟੀ ਹੈਲਥ ਸੈਂਟਰ ਭੇਜਿਆ ਗਿਆ ਹੈ। ਕੋਰੋਨਾ ਕਾਰਨ ਇਨ੍ਹਾਂ ਸਾਰਿਆਂ ਦੀ ਡਾਕਟਰੀ ਜਾਂਚ ਜ਼ਰੂਰੀ ਹੈ। ਟੈਸਟ ਕਰਨ ਤੋਂ ਬਾਅਦ, ਇਨ੍ਹਾਂ ਸਾਰਿਆਂ ਨੂੰ ਘਰ ਜਾਣ ਦੀ ਆਗਿਆ ਦਿੱਤੀ ਜਾਏਗੀ।

10 ਦਿਨਾਂ ਵਿੱਚ 1 ਲੱਖ ਤੋਂ ਵੱਧ ਲੋਕ ਯੂਪੀ ਪਹੁੰਚੇ: ਮੁੱਖ ਮੰਤਰੀ
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਪਿਛਲੇ 10 ਦਿਨਾਂ ਵਿੱਚ, 1 ਲੱਖ ਤੋਂ ਵੱਧ ਲੋਕ ਉੱਤਰ ਪ੍ਰਦੇਸ਼ ਵਿੱਚ ਵਿਦੇਸ਼ ਜਾਂ ਹੋਰ ਰਾਜਾਂ ਤੋਂ ਆਏ ਹਨ। ਇਹ ਕਿੱਥੇ ਹਨ? ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇੱਕ ਸਾਵਧਾਨੀ ਵਜੋਂ ਮੁੱਖ ਮੰਤਰੀ ਨੇ ਹਰ ਇੱਕ ਨੂੰ ਅਪੀਲ ਕੀਤੀ ਹੈ ਕਿ ਉਹ ਜਿਥੇ ਹਨ, ਉਥੇ ਰਹਿਣ।
First published: March 24, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading