ਕੇਰਲ: ਹੁਣ ਡਾਕਟਰਾਂ ਦੀ ਪਰਚੀ ਵਿਖਾ ਕੇ ਮਿਲੇਗੀ ਸ਼ਰਾਬ, ਸ਼ਰਾਬ ਨਾ ਮਿਲਣ ਕਾਰਨ 7 ਲੋਕ ਕਰ ਚੁੱਕੇ ਨੇ ਖੁਦਕੁਸ਼ੀ

ਕੇਰਲ: ਹੁਣ ਡਾਕਟਰਾਂ ਦੀ ਪਰਚੀ ਵਿਖਾ ਕੇ ਮਿਲੇਗੀ ਸ਼ਰਾਬ, 7 ਲੋਕ ਕਰ ਚੁੱਕੇ ਨੇ ਖੁਦਕੁਸ਼ੀ

ਕੇਰਲ: ਹੁਣ ਡਾਕਟਰਾਂ ਦੀ ਪਰਚੀ ਵਿਖਾ ਕੇ ਮਿਲੇਗੀ ਸ਼ਰਾਬ, 7 ਲੋਕ ਕਰ ਚੁੱਕੇ ਨੇ ਖੁਦਕੁਸ਼ੀ

 • Share this:
  ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਪੂਰੇ ਦੇਸ਼ ਵਿਚ 21 ਦਿਨਾਂ ਦੀ ਤਾਲਾਬੰਦੀ ਦਾ ਐਲਾਨ ਕੀਤਾ ਹੋਇਆ ਹੈ। ਇਸ ਦੌਰਾਨ ਲੋਕਾਂ ਨੂੰ ਮਾਰਕੀਟ ਤੋਂ ਸਿਰਫ ਜਰੂਰੀ ਚੀਜ਼ਾਂ ਖਰੀਦਣ ਦੀ ਆਗਿਆ ਹੈ। ਇਨ੍ਹਾਂ ਵਿਚ ਰਾਸ਼ਨ, ਸਬਜ਼ੀਆਂ, ਫਲ, ਦੁੱਧ ਅਤੇ ਹੋਰ ਚੀਜ਼ਾਂ ਸ਼ਾਮਲ ਹਨ। ਪਰ ਕੇਰਲ ਵਿੱਚ ਸ਼ਰਾਬ ਦੀ ਘਾਟ ਕਾਰਨ ਲੋਕ ਖੁਦਕੁਸ਼ੀਆਂ ਕਰ ਰਹੇ ਹਨ।

  7 ਲੋਕਾਂ ਦੇ ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੁੱਖ ਮੰਤਰੀ Pinarayi Vijayan ਨੇ ਇਕ ਮਹੱਤਵਪੂਰਨ ਫੈਸਲਾ ਲਿਆ ਹੈ। ਉਨ੍ਹਾਂ ਨੇ ਆਬਕਾਰੀ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਉਨ੍ਹਾਂ ਲੋਕਾਂ ਨੂੰ ਸ਼ਰਾਬ ਮੁਹੱਈਆ ਕਰਵਾਈ ਜਾਵੇ ਜੋ ਇਸ ਸਬੰਧੀ ਡਾਕਟਰ ਦੀ ਮਨਜੂਰੀ ਦੀ ਪਰਚੀ ਵਿਖਾਉਂਦੇ ਹਨ। ਦੱਸ ਦਈਏ ਕਿ ਕੇਰਲ ਵਿੱਚ ਸ਼ਰਾਬ ਨਾ ਮਿਲਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਹੈ।

  ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਲੋਕਾਂ ਨੂੰ ਸਮੱਸਿਆਵਾਂ ਕਾਰਨ ਸ਼ਰਾਬ ਦੀ ਆਨਲਾਈਨ ਵਿਕਰੀ ਬਾਰੇ ਵੀ ਸੋਚ ਰਹੀ ਹੈ। ਇਸ ਦੇ ਨਾਲ, ਜੇ ਸ਼ਰਾਬ ਪੀਣ ਵਾਲੇ ਵਿਅਕਤੀ ਦੀ ਸਿਹਤ ਸ਼ਰਾਬ ਦੀ ਉਪਲਬਧਤਾ ਦੀ ਘਾਟ ਕਾਰਨ ਵਿਗੜ ਰਹੀ ਹੈ, ਤਾਂ ਅਕਸਾਇਜ਼ ਵਿਭਾਗ ਇਸ ਦਾ ਤੋੜ ਲੱਭਣ ਲਈ ਯਤਨ ਕਰੇ।


  ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਲਾਗੂ ਕੀਤੇ ਗਏ ਤਾਲਾਬੰਦੀ ਕਾਰਨ ਕੇਰਲ ਵਿੱਚ 7 ਵਿਅਕਤੀਆਂ ਨੇ ਸ਼ਰਾਬ ਨਾ ਮਿਲਣ ਦੀ ਪ੍ਰੇਸ਼ਾਨੀ ਕਾਰਨ ਖੁਦਕੁਸ਼ੀ ਕਰ ਲਈ। ਪੁਲਿਸ ਨੇ ਦੱਸਿਆ ਕਿ ਤ੍ਰਿਸੂਰ ਜ਼ਿਲ੍ਹੇ ਦੇ ਕੋਡਾਗਲੂਰ ਦੇ ਰਹਿਣ ਵਾਲੇ ਸੁਨੀਸ਼ (32) ਨੇ ਕਥਿਤ ਤੌਰ 'ਤੇ ਨਦੀ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਦੱਸਿਆ ਕਿ ਨੋਫਲ (34) ਪਿਛਲੇ ਦੋ ਦਿਨਾਂ ਤੋਂ ਸ਼ਰਾਬ ਨਾ ਮਿਲਣ ਕਾਰਨ ਸ਼ੇਵ ਲੋਸ਼ਨ ਪੀਂਦਾ ਸੀ।

  ਜਾਂਚ ਅਧਿਕਾਰੀ ਨੇ ਕਿਹਾ, "ਸੁਨੀਸ਼ ਵੀ ਸ਼ਰਾਬ ਨਾ ਮਿਲਣ ਕਾਰਨ ਪਰੇਸ਼ਾਨ ਸੀ।" ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਉਹ ਦੇਰ ਰਾਤ ਘਰ ਛੱਡ ਕੇ ਨਦੀ ਵਿਚ ਛਾਲ ਮਾਰ ਗਿਆ। ਉਸ ਦੀ ਲਾਸ਼ ਤ੍ਰਿਸੂਰ ਜ਼ਿਲ੍ਹੇ ਦੇ ਇਰਨਜਲਕੁਡਾ ਤੋਂ ਬਰਾਮਦ ਕੀਤੀ ਗਈ ਸੀ। ਪੁਲਿਸ ਨੇ ਦੱਸਿਆ ਕਿ ਨੋਫਲ ਨੂੰ ਸਿਹਤ ਵਿਗੜਨ ‘ਤੇ ਅਲਾਪੂਜਾ ਜ਼ਿਲੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
  First published: