Home /News /coronavirus-latest-news /

ਸਾਢੇ ਸੱਤ ਕਰੋੜ ਦੀ ਨਿਕਲੀ ਲਾਟਰੀ, ਪੈਸਿਆਂ ਨਾਲ ਕੋਰੋਨਾ ਸੰਕਟ 'ਚ ਲੋੜਵੰਦਾਂ ਦੀ ਮਦਦ ਕਰੇਗਾ

ਸਾਢੇ ਸੱਤ ਕਰੋੜ ਦੀ ਨਿਕਲੀ ਲਾਟਰੀ, ਪੈਸਿਆਂ ਨਾਲ ਕੋਰੋਨਾ ਸੰਕਟ 'ਚ ਲੋੜਵੰਦਾਂ ਦੀ ਮਦਦ ਕਰੇਗਾ

ਤਸਵੀਰ ਵਿੱਚ ਰਾਜਨ ਕੁਰੀਅਨ ਆਪਣੇ ਪਰਿਵਾਰ ਨਾਲ। Image Credit: gulfnews

ਤਸਵੀਰ ਵਿੱਚ ਰਾਜਨ ਕੁਰੀਅਨ ਆਪਣੇ ਪਰਿਵਾਰ ਨਾਲ। Image Credit: gulfnews

ਇਕ ਹੋਰ ਖ਼ਾਸ ਗੱਲ ਇਹ ਹੈ ਕਿ ਰਾਜਨ ਕੁਰੀਅਨ ਨਾਮ ਦੇ ਇਸ ਕਾਰੋਬਾਰੀ ਨੇ 'ਡਿਊਟੀ ਫਰੀ ਡਰਾਅ' ਵਿਚ ਇਹ ਰਾਸ਼ੀ ਜਿੱਤੀ ਹੈ। ਯਾਨੀ ਕਿ ਭਾਰਤੀ ਕਰੰਸੀ ਵਿਚ ਤਕਰੀਬਨ 7,54,93,000 ਰੁਪਏ ਦੀ ਲਾਟਰੀ ਹੈ।

 • Share this:

  ਦੁਬਈ: ਕੇਰਲ ਵਿੱਚ ਨਿਰਮਾਣ ਦਾ ਕਾਰੋਬਾਰ ਕਰ ਰਿਹਾ ਇੱਕ ਵਪਾਰੀ ਰਾਤੋ-ਰਾਤ ਕਰੋੜਾਂ ਰੁਪਏ ਦਾ ਮਾਲਕ ਬਣ ਗਿਆ ਹੈ। ਇਸ 43 ਸਾਲਾ ਕਾਰੋਬਾਰੀ ਨੇ ਦੁਬਈ ਵਿਚ ਇਕ ਮਿਲੀਅਨ ਡਾਲਰ ਦੀ ਲਾਟਰੀ ਜਿੱਤੀ ਹੈ। ਯਾਨੀ ਕਿ ਭਾਰਤੀ ਕਰੰਸੀ ਵਿਚ ਤਕਰੀਬਨ 7,54,93,000 ਰੁਪਏ ਦੀ ਲਾਟਰੀ ਹੈ। ਇਕ ਹੋਰ ਖ਼ਾਸ ਗੱਲ ਇਹ ਹੈ ਕਿ ਰਾਜਨ ਕੁਰੀਅਨ ਨਾਮ ਦੇ ਇਸ ਕਾਰੋਬਾਰੀ ਨੇ 'ਡਿਊਟੀ ਫਰੀ ਡਰਾਅ' ਵਿਚ ਇਹ ਰਾਸ਼ੀ ਜਿੱਤੀ ਹੈ।

  ਕੇਰਲ ਵਿੱਚ ਉਸਾਰੀ ਦਾ ਕਾਰੋਬਾਰ ਚਲਾਉਣ ਵਾਲੇ ਰਾਜਨ ਕੁਰੀਅਨ ਨੇ ਲਾਟਰੀ ਲਈ ਆਨਲਾਈਨ ਟਿਕਟ ਖਰੀਦੀ ਹੈ। ਅਖਬਾਰ ਖਲੀਜ ਟਾਈਮਜ਼ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕੁਰੀਅਨ ਨੇ ਇਸ ਜਿੱਤ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੇ ਮਹਾਂਮਾਰੀ ਕਾਰਨ ਪੂਰੀ ਦੁਨੀਆ ਮਾੜੀ ਸਥਿਤੀ ਦਾ ਸਾਹਮਣਾ ਕਰ ਰਹੀ ਹੈ। ਉਸਨੇ ਕੇਰਲਾ ਵਿੱਚ ਆਪਣੇ ਗ੍ਰਹਿ ਸ਼ਹਿਰ ਤੋਂ ਫੋਨ ਉੱਤੇ ਅਖਬਾਰ ਗਲਫ ਨਿਊਜ਼ ਨੂੰ ਦੱਸਿਆ ਕਿ ਉਹ ਜਿੱਤੀ ਹੋਈ ਰਕਮ ਦਾ ਇੱਕ ਹਿੱਸਾ ਜ਼ਰੂਰਤਮੰਦਾਂ ਦੀ ਸਹਾਇਤਾ ਲਈ ਖਰਚ ਕਰੇਗਾ। ਇਸ ਤੋਂ ਇਲਾਵਾ ਕੁਝ ਰਕਮ ਉਨ੍ਹਾਂ ਦੇ ਕਾਰੋਬਾਰ ਨੂੰ ਵਧਾਉਣ ਲਈ ਵਰਤੀ ਜਾਏਗੀ।

  Published by:Sukhwinder Singh
  First published:

  Tags: Business, Coronavirus, COVID-19, Inspiration, Kerala, Lottery, UAE