Home /News /coronavirus-latest-news /

ਖਮਾਣੋਂ ਦੇ ਖੇੜੀ ਨੌਧ ਸਿੰਘ ਪੁਲਿਸ ਚੌਂਕੀ ਤੇ ਮੰਡੀ ਗੋਬਿੰਦਗੜ੍ਹ ਦੇ ਨਿਊ ਸ਼ਾਸ਼ਤਰੀ ਨਗਰ ਦੇ ਇਲਾਕੇ ਮਾਈਕ੍ਰੋ ਕੰਟੇਨਮੈਂਟ ਜੋਨ ਘੋਸ਼ਿਤ

ਖਮਾਣੋਂ ਦੇ ਖੇੜੀ ਨੌਧ ਸਿੰਘ ਪੁਲਿਸ ਚੌਂਕੀ ਤੇ ਮੰਡੀ ਗੋਬਿੰਦਗੜ੍ਹ ਦੇ ਨਿਊ ਸ਼ਾਸ਼ਤਰੀ ਨਗਰ ਦੇ ਇਲਾਕੇ ਮਾਈਕ੍ਰੋ ਕੰਟੇਨਮੈਂਟ ਜੋਨ ਘੋਸ਼ਿਤ

  • Share this:

ਗੁਰਦੀਪ ਸਿੰਘ

ਫ਼ਤਹਿਗੜ੍ਹ ਸਾਹਿਬ ਦੇ ਜਿ਼ਲ੍ਹਾ ਮੈਜਿਸਟਰੇਟ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਸਿਵਲ ਸਰਜਨ ਡਾ. ਐਨ.ਕੇ. ਅਗਰਵਾਲ ਦੇ ਦੱਸਣ ਅਨੁਸਾਰ ਕੋਵਿਡ-19 ਦੇ ਵੱਧ ਕੇਸ ਆਉਣ ਕਾਰਨ ਖਮਾਣੋਂ ਸਬ ਡਵੀਜ਼ਨ ਦੇ ਖੇੜੀ ਨੌਧ ਸਿੰਘ ਪੁਲਿਸ ਚੌਂਕੀ ਅਤੇ ਮੰਡੀ ਗੋਬਿੰਦਗੜ੍ਹ ਦੇ ਨਿਊ ਸ਼ਾਸ਼ਤਰੀ ਨਗਰ ਦੇ ਇਲਾਕਿਆਂ ਨੂੰ ਮਾਈਕਰੋ ਕੰਟੇਨਮੈਂਟ ਜੋਨ ਘੋਸਿ਼ਤ ਕੀਤਾ ਹੈ। ਹੁਣ ਇਨ੍ਹਾਂ ਇਲਾਕਿਆਂ ਵਿੱਚ ਜਨਤਕ ਸਥਾਨਾਂ ’ਤੇ ਹਰ ਗਤੀਵਿਧੀ ਲਈ ਜਿ਼ਲ੍ਹਾ ਮੈਜਿਸਟਰੇਟ ਦੀ ਪ੍ਰਵਾਨਗੀ ਜਰੂਰੀ ਹੈ।

ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਜਿਲ੍ਹਾ ਮੈਜਿਸਟਰੇਟ ਵਲੋਂ ਪਿੰਡ ਭਾਂਬਰੀ, ਬਸੀ ਪਠਾਣਾ ਦੇ ਗੁਰੂ ਨਾਨਕ ਪੁਰਾ ਮੁਹੱਲਾ ਅਤੇ ਨੇੜੇ ਬਚਤ ਭਵਨ ਪੁਰਾਣੀ ਸਰਹਿੰਦ ਦੇ ਇਲਾਕਿਆਂ ਨੂੰ ਮਾਈਕਰੋ ਕੰਟੇਨਮੈਂਟ ਜੋਨ ਘੋਸਿ਼ਤ ਕੀਤਾ ਗਿਆ ਸੀ।

Published by:Ashish Sharma
First published:

Tags: Coronavirus, COVID-19, Fatehgarh Sahib