Coronavirus: ਖੁੱਲ੍ਹੇ ਵਿਚ ਛੀਂਕ ਮਾਰਨਾ ਸ਼ਖਸ ਨੂੰ ਪਿਆ ਮਹਿੰਗਾ, ਲੋਕਾਂ ਨੇ ਕੀਤੀ ਪਿਟਾਈ

ਵੀਰਵਾਰ ਨੂੰ ਇਕ ਸ਼ਖਸ ਆਪਣੇ ਦੁਪਹੀਆ ਵਾਹਨ ਉਤੇ ਜਾ ਰਿਹਾ ਸੀ, ਇਸ ਦੌਰਾਨ ਉਸ ਨੇ ਖੁੱਲੇ ਵਿਚ ਛੀਂਕ ਮਾਰ ਦਿੱਤੀ, ਜਿਸ ਕਰਕੇ ਲੋਕਾਂ ਨੇ ਉਸਦੀ ਪਿਟਾਈ ਕਰ ਦਿੱਤੀ।

 Coronavirus: ਖੁੱਲ੍ਹੇ ਵਿਚ ਛੀਂਕ ਮਾਰਨਾ ਸ਼ਖਸ ਨੂੰ ਪਿਆ ਮਹਿੰਗਾ,

Coronavirus: ਖੁੱਲ੍ਹੇ ਵਿਚ ਛੀਂਕ ਮਾਰਨਾ ਸ਼ਖਸ ਨੂੰ ਪਿਆ ਮਹਿੰਗਾ,

  • Share this:
    ਮਹਾਰਾਸ਼ਟਰ ਦੇ ਕੋਲਹਾਪੁਰ ਵਿਚ ਕੋਰੋਨਾ ਵਾਇਰਸ ਨਾਲ ਜੁੜਿਆ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਖੁੱਲੇ ਵਿਚ ਛੀਂਕ  ਮਾਰਨ ਵਾਲੇ ਵਿਅਕਤੀ ਦੀ ਲੋਕਾਂ ਨੇ ਪਿਟਾਈ ਕਰ ਦਿੱਤੀ। ਜਾਣਕਾਰੀ ਅਨੁਸਾਰ ਵੀਰਵਾਰ ਨੂੰ ਇਕ ਸ਼ਖਸ ਆਪਣੇ ਦੁਪਹੀਆ ਵਾਹਨ ਉਤੇ ਜਾ ਰਿਹਾ ਸੀ, ਇਸ ਦੌਰਾਨ ਉਸ ਨੇ ਖੁੱਲੇ ਵਿਚ ਛੀਂਕ ਮਾਰ ਦਿੱਤੀ, ਜਿਸ ਕਰਕੇ ਲੋਕਾਂ ਨੇ ਉਸਦੀ ਪਿਟਾਈ ਕਰ ਦਿੱਤੀ।

    ਇਸ ਘਟਨਾ ਦਾ ਖੁਲਾਸਾ ਸੀਸੀਟੀਵੀ ਫੁਟੇਜ ਵਿਚ ਹੋਇਆ। ਕੋਲਹਾਪੁਰ ਦੇ ਗੁਜਰੀ ਇਲਾਕੇ ਵਿਚ ਹੋਈ ਘਟਨਾ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਬਾਇਕ ਸਵਾਰ ਨੂੰ ਹੋਰ ਬਾਇਕ ਸਵਾਰ ਸ਼ਖਸ ਨੇ ਰੋਕਿਆ ਅਤੇ ਉਸ ਤੋਂ ਪੁੱਛਿਆ ਕੀ ਉਸ ਨੇ ਖੁੱਲੇ ਵਿਚ ਛੀਂਕ ਕਿਉਂ ਮਾਰੀ, ਉਸ ਨੂੰ ਆਪਣਾ ਮੂੰਹ ਢੱਕਣਾ ਚਾਹੀਦਾ ਸੀ ਕਿਉਂਕਿ ਇਸ ਨਾ ਵਾਇਰਸ ਕੋਰੋਨਾ ਵਾਇਰਸ ਫੈਲਦਾ ਹੈ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚ ਬਹਿਸ ਹੋ ਗਈ। ਇਸ ਤੋਂ ਛੀਂਕ ਮਾਰਨ ਵਾਲੇ ਵਿਅਕਤੀ ਦੀ ਦੂਜੇ ਵਿਅਕਤੀ ਨੇ ਪਿਟਾਈ ਕਰ ਦਿੱਤੀ। ਦੱਸਣਯੋਗ ਹੈ ਕਿ ਮਹਾਰਾਸ਼ਟਰ ਵਿਚ ਹੁਣ ਤੱਕ ਸਭ ਤੋਂ ਜ਼ਿਆਦਾ ਮਾਮਲੇ ਮਹਾਂਰਾਸ਼ਟਰ ਵਿਚ ਸਾਹਮਣੇ ਆਏ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਛੀਂਕ ਮਾਰਨ, ਥੁੱਕਣ, ਕੱਫ, ਸੰਕਰਮਿਤ ਵਿਅਕਤੀ ਦੇ ਸੰਪਰਕ ਵਿਚ ਆਉਣ ਨਾਲ ਇਹ ਵਾਇਰਸ ਫੈਲਦਾ ਹੈ।
    Published by:Ashish Sharma
    First published: