VIDEO-ਬਿਨਾ ਮਾਸਕ ਨੌਜਵਾਨ ਨੇ ਥਾਣੇਦਾਰ ਦੇ ਮਾਰਿਆ ਥੱਪੜ, ਵੇਖਦੇ ਰਹੇ ਗਏ ਪੁਲਿਸ ਮੁਲਜ਼ਮ....

News18 Punjabi | News18 Punjab
Updated: April 21, 2021, 3:34 PM IST
share image
VIDEO-ਬਿਨਾ ਮਾਸਕ ਨੌਜਵਾਨ ਨੇ ਥਾਣੇਦਾਰ ਦੇ ਮਾਰਿਆ ਥੱਪੜ, ਵੇਖਦੇ ਰਹੇ ਗਏ ਪੁਲਿਸ ਮੁਲਜ਼ਮ....
VIDEO-ਬਿਨਾ ਮਾਸਕ ਨੌਜਵਾਨ ਨੇ ਥਾਣੇਦਾਰ ਦੇ ਮਾਰਿਆ ਥੱਪੜ, ਵੇਖਦੇ ਰਹੇ ਗਏ ਪੁਲਿਸ ਮੁਲਜ਼ਮ....

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਵਿਚ ਕੋਰੋਨਾ ਦੀ ਲਾਗ (COVID-19 Infection) ਫੈਲਣ ਤੋਂ ਰੋਕਣ ਲਈ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਸ ਦੀ ਪਾਲਣਾ ਯਕੀਨੀ ਬਣਾਉਣ ਲਈ ਪੁਲਿਸ ਦੁਆਰਾ ਚੈਕਿੰਗ ਕੀਤੀ ਜਾ ਰਹੀ ਹੈ। ਪਰ ਅਜੇ ਵੀ ਕੁਝ ਲੋਕ ਹਨ ਪੁਲਿਸ ਨੂੰ ਚੁਣੌਤੀ ਦੇ ਰਹੇ ਹਨ।

ਮਾਮਲਾ ਕੁਸ਼ੀਨਗਰ ਦਾ ਹੈ, ਜਿਥੇ ਮਾਸਕ ਚੈਕਿੰਗ ਦੌਰਾਨ ਇੰਸਪੈਕਟਰ ਨੂੰ ਇਕ ਨੌਜਵਾਨ ਨੇ ਥੱਪੜ ਮਾਰ ਦਿੱਤਾ। ਨੌਜਵਾਨ ਇੰਸਪੈਕਟਰ ਨੂੰ ਥੱਪੜ ਮਾਰਨ ਤੋਂ ਬਾਅਦ ਫਰਾਰ ਹੋ ਗਿਆ। ਪੁਲਿਸ ਮੁਲਾਜ਼ਮਾਂ ਨੇ ਨੌਜਵਾਨ ਦਾ ਪਿੱਛਾ ਕੀਤਾ ਪਰ ਉਹ ਉਸ ਨੂੰ ਫੜ ਨਹੀਂ ਸਕੇ।
ਪਟਹੇਰਵਾ ਥਾਣੇ ਦੇ ਕਸਬਾ ਫਾਜ਼ਿਲਨਗਰ ਵਿਚ ਚੌਕੀ ਇੰਚਾਰਜ ਆਪਣੀ ਕਾਰ ਵਿਚ ਬੈਠਾ ਸੀ ਅਤੇ ਲੋਕਾਂ ਨੂੰ ਮਾਸਕ ਪਹਿਨਣ ਲਈ ਜਾਗਰੂਕ ਕਰ ਰਹੇ ਸਨ। ਇਸ ਦੌਰਾਨ ਇੱਕ ਨੌਜਵਾਨ ਬਿਨਾ ਮਾਸਕ ਦੇ ਬਾਜ਼ਾਰ ਵਿੱਚ ਘੁੰਮ ਰਿਹਾ ਸੀ।

ਚੌਕੀ ਇੰਚਾਰਜ ਨੇ ਉਸ ਨੌਜਵਾਨ ਨੂੰ ਬੁਲਾਇਆ ਅਤੇ ਉਸ ਨੂੰ ਮਾਸਕ ਪਾਉਣ ਲਈ ਕਿਹਾ, ਤਾਂ ਉਸ ਨੇ ਉਲਟਾ ਜਵਾਬ ਦਿੱਤਾ, ਜਿਸ ਤੋਂ ਬਾਅਦ ਚੌਕੀ ਇੰਚਾਰਜ ਨੇ ਉਸ 'ਤੇ ਹਲਕਾ ਜਿਹਾ ਥੱਪੜ ਮਾਰ ਦਿੱਤੀ ਅਤੇ ਉਸ ਨੂੰ ਚਿਤਾਵਨੀ ਦਿੱਤੀ ਕਿ ਉਹ ਅੱਗੇ ਤੋਂ ਮਾਸਕ ਪਾ ਕੇ ਘਰ ਤੋਂ ਬਾਹਰ ਆ ਜਾਵੇ।

ਥੱਪੜ ਖਾਦਿਆਂ ਹੀ ਇਹ ਨੌਜਵਾਨ ਕਾਬੂ ਤੋਂ ਬਾਹਰ ਹੋ ਗਿਆ ਅਤੇ ਉਸ ਨੇ ਕਾਰ ਵਿਚ ਬੈਠੇ ਚੌਕੀ ਇੰਚਾਰਜ ਨੂੰ ਵੀ ਥੱਪੜ ਮਾਰ ਦਿੱਤਾ ਤੇ ਭੱਜ ਗਿਆ। ਇਕ ਪੁਲਿਸ ਮੁਲਾਜ਼ਮ ਨੌਜਵਾਨ ਨੂੰ ਫੜਨ ਲਈ ਦੌੜਿਆ ਪਰ ਨੌਜਵਾਨ ਫਰਾਰ ਹੋ ਗਿਆ।

ਇਸ ਸਬੰਧ ਵਿਚ ਥਾਣੇ ਦੇ ਇੰਚਾਰਜ ਇੰਸਪੈਕਟਰ ਸੁਨੀਲ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਉਕਤ ਨੌਜਵਾਨ ਨੇ ਇੰਸਪੈਕਟਰ ਨੂੰ ਧੱਕਾ ਦਿੱਤਾ ਸੀ, ਜਿਸ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਅਣਪਛਾਤੇ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
Published by: Gurwinder Singh
First published: April 21, 2021, 12:24 PM IST
ਹੋਰ ਪੜ੍ਹੋ
ਅਗਲੀ ਖ਼ਬਰ