Home /News /coronavirus-latest-news /

ਕੁਵੈਤ ਵੱਲੋਂ ਭਾਰਤੀ ਕਾਮਿਆਂ ਲਈ 15% ਕੋਟਾ, 8.5 ਲੱਖ ਲੋਕਾਂ ਨੂੰ ਪਰਤਣਾ ਪੈ ਸਕਦਾ ਹੈ ਵਾਪਸ

ਕੁਵੈਤ ਵੱਲੋਂ ਭਾਰਤੀ ਕਾਮਿਆਂ ਲਈ 15% ਕੋਟਾ, 8.5 ਲੱਖ ਲੋਕਾਂ ਨੂੰ ਪਰਤਣਾ ਪੈ ਸਕਦਾ ਹੈ ਵਾਪਸ

ਕੁਵੈਤ ਸਰਕਾਰ ਵੱਲੋਂ ਭਾਰਤੀ ਕਾਮਿਆਂ ਬਾਰੇ ਵੱਡਾ ਫੈਸਲਾ...

ਕੁਵੈਤ ਸਰਕਾਰ ਵੱਲੋਂ ਭਾਰਤੀ ਕਾਮਿਆਂ ਬਾਰੇ ਵੱਡਾ ਫੈਸਲਾ...

 • Share this:
  ਕੁਵੈਤ (Kuwait) ਦੀ ਸਰਕਾਰ ਨੇ ਭਾਰਤੀ ਕਾਮਿਆਂ ਬਾਰੇ ਵੱਡਾ ਫੈਸਲਾ ਲਿਆ ਹੈ। ਕੁਵੈਤ ਦੀ ਸਰਕਾਰ ਨੇ ਇਕ ਨਵਾਂ ਖਰੜਾ ਤਿਆਰ ਕੀਤਾ ਹੈ ਜਿਸ ਵਿਚ ਵਿਦੇਸ਼ੀ ਲੋਕਾਂ ਨੂੰ ਦੇਸ਼ ਵਿਚ ਕੰਮ ਕਰਨ ਦੀ ਇਜਾਜ਼ਤ ਦੇ ਸੰਬੰਧ ਵਿਚ ਕੁਝ ਨਵੇਂ ਨਿਯਮ ਬਣਾਏ ਜਾ ਰਹੇ ਹਨ।

  ਭਾਰਤੀ ਕਾਮਿਆਂ ਲਈ ਖੁਸ਼ਖਬਰੀ ਇਹ ਹੈ ਕਿ ਇਸ ਪ੍ਰਸਤਾਵਿਤ ਕਾਨੂੰਨ ਦੇ ਤਹਿਤ ਕੁਵੈਤ ਵਿਚ ਕੰਮ ਕਰ ਰਹੇ ਭਾਰਤੀਆਂ ਲਈ 15 ਪ੍ਰਤੀਸ਼ਤ ਦਾ ਕੋਟਾ ਨਿਰਧਾਰਤ ਕੀਤਾ ਗਿਆ ਹੈ। ਹਾਲਾਂਕਿ, ਜੇ ਇਹ ਕਾਨੂੰਨ ਲਾਗੂ ਹੋ ਜਾਂਦਾ ਹੈ, ਤਾਂ ਲਗਭਗ 8.5 ਲੱਖ ਭਾਰਤੀਆਂ ਨੂੰ ਵਾਪਸ ਪਰਤਣਾ ਪੈ ਸਕਦਾ ਹੈ।

  ਅੰਗਰੇਜ਼ੀ ਅਖਬਾਰ 'ਅਰਬ ਨਿਊਜ਼' ਦੇ ਅਨੁਸਾਰ, ਨਵਾਂ ਕਾਨੂੰਨ ਤਹਿਤ ਘਰੇਲੂ ਕਾਮਿਆਂ, ਗਲਫ ਕਾਰਪੋਰੇਸ਼ਨ ਕੌਂਸਲ ਦੇ ਮੈਂਬਰ ਦੇਸ਼ਾਂ ਦੇ ਨਾਗਰਿਕਾਂ, ਸਰਕਾਰੀ ਠੇਕਾ ਕਰਮਚਾਰੀਆਂ, ਡਿਪਲੋਮੈਟਾਂ ਅਤੇ ਕੁਵੈਤ ਦੇ ਨਾਗਰਿਕਾਂ ਦੇ ਰਿਸ਼ਤੇਦਾਰਾਂ ਨੂੰ ਕੋਟਾ ਪ੍ਰਣਾਲੀ ਤੋਂ ਬਾਹਰ ਰੱਖਿਆ ਜਾਵੇਗਾ। ਦੱਸ ਦਈਏ ਕਿ ਕੁਵੈਤ ਆਪਣੇ ਨਾਗਰਿਕਾਂ ਅਤੇ ਬਾਹਰੋਂ ਆਉਣ ਵਾਲੇ ਲੋਕਾਂ ਵਿਚਾਲੇ ਰੁਜ਼ਗਾਰ ਦਾ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਥਾਨਕ ਅਖਬਾਰ ਕੁਵੈਤ ਟਾਈਮਜ਼ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਕਾਨੂੰਨ ਦਾ ਉਦੇਸ਼ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਕੁਵੈਤ ਵਿਚ ਨੌਕਰੀ ਮਿਲਣ ਤੋਂ ਰੋਕਣਾ ਹੈ। ਹਾਲਾਂਕਿ, ਕੁਝ ਖਾਸ ਵਿਦੇਸ਼ੀ ਲੋਕਾਂ ਨੂੰ ਕੰਮ ਕਰਨ ਦੀ ਆਗਿਆ ਦੇਵੇਗੀ ਅਤੇ ਕੰਪਨੀਆਂ ਨੂੰ ਨੌਕਰੀ ਦੇਣ ਦੀ ਛੂਟ ਰੱਖੀ ਜਾਵੇਗੀ।

  ਕੋਟਾ ਭਾਰਤੀਆਂ ਲਈ ਇੱਕ ਵੱਡਾ ਝਟਕਾ ਵੀ ਹੈ...

  ਇਸ ਨਵੇਂ ਕਾਨੂੰਨ ਤਹਿਤ ਵਿਦੇਸ਼ੀ ਲੋਕਾਂ ਦੀ ਨਿਰਧਾਰਤ ਕੋਟੇ ਨਾਲੋਂ ਵਧੇਰੇ ਭਰਤੀ ਲਈ ਕੰਪਨੀਆਂ ਦੇ ਅਧਿਕਾਰੀਆਂ ਨੂੰ ਜੇਲ੍ਹ ਅਤੇ ਭਾਰੀ ਜੁਰਮਾਨੇ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਕਾਨੂੰਨ ਤਹਿਤ ਕੁਵੈਤ ਵਿਚ ਕੰਮ ਕਰ ਰਹੇ ਭਾਰਤੀਆਂ ਲਈ 15 ਪ੍ਰਤੀਸ਼ਤ ਕੋਟਾ ਨਿਰਧਾਰਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀਲੰਕਾ, ਫਿਲਪੀਨਜ਼, ਮਿਸਰ ਲਈ ਦਸ-ਦਸ ਪ੍ਰਤੀਸ਼ਤ ਕੋਟਾ ਨਿਰਧਾਰਤ ਕੀਤਾ ਗਿਆ ਹੈ ਜਦੋਂਕਿ ਬੰਗਲਾਦੇਸ਼, ਪਾਕਿਸਤਾਨ, ਨੇਪਾਲ ਅਤੇ ਵੀਅਤਨਾਮ ਲਈ 5-5 ਪ੍ਰਤੀਸ਼ਤ ਕੋਟਾ ਨਿਰਧਾਰਤ ਕੀਤਾ ਗਿਆ ਹੈ। ਇਸ ਵੇਲੇ, ਇਹ ਕਾਨੂੰਨ ਕੁਵੈਤ ਦੀ ਮਨੁੱਖੀ ਸਰੋਤ ਵਿਕਾਸ ਕਮੇਟੀ ਨੂੰ ਪ੍ਰਵਾਨਗੀ ਲਈ ਵਿਚਾਰਨ ਲਈ ਭੇਜਿਆ ਗਿਆ ਹੈ।

  ਅਰਬ ਨਿਊਜ਼ ਦੇ ਅਨੁਸਾਰ, ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ, ਵਿਦੇਸ਼ੀ ਜੋ ਨਿਰਧਾਰਤ ਕੋਟੇ ਵਿੱਚ ਆਉਂਦੇ ਹਨ, ਕੁਵੈਤ ਵਿੱਚ ਰਹਿ ਕੇ ਆਪਣਾ ਕੰਮ ਜਾਰੀ ਰੱਖ ਸਕਦੇ ਹਨ, ਪਰ ਹੋਰਾਂ ਨੂੰ ਵਾਪਸ ਪਰਤਣਾ ਪੈ ਸਕਦਾ ਹੈ। ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਕੁਵੈਤ ਵਿਚ ਰਹਿੰਦੇ 10 ਲੱਖ ਭਾਰਤੀਆਂ ਵਿਚੋਂ, ਸਾਢੇ ਅੱਠ ਲੱਖ ਲੋਕਾਂ ਨੂੰ ਵਾਪਸ ਪਰਤਣਾ ਪੈ ਸਕਦਾ ਹੈ, ਜਾਂ ਕਿਸੇ ਵੀ ਭਾਰਤੀ ਨੂੰ ਸਾਲਾਂ ਲਈ ਕੁਵੈਤ ਵਿਚ ਨੌਕਰੀ ਨਹੀਂ ਮਿਲੇਗੀ। ਕੁਵੈਤ ਦੀ ਕੁੱਲ ਆਬਾਦੀ 45 ਲੱਖ ਹੈ, ਜਿਨ੍ਹਾਂ ਵਿਚੋਂ ਅਸਲ ਕੁਵੈਤ ਦੀ ਆਬਾਦੀ ਸਿਰਫ ਤੇਰ੍ਹਾਂ, ਸਾਢੇ ਤੇਰ੍ਹਾਂ ਲੱਖ ਹੈ। ਮਿਸਰ, ਫਿਲੀਪੀਨਜ਼, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ ਅਤੇ ਹੋਰ ਦੇਸ਼ਾਂ ਮੁਕਾਬਲੇ ਭਾਰਤੀਆਂ ਦੀ ਇਸ ਮੁਲਕ ਵਿਚ ਸਭ ਤੋਂ ਵੱਧ ਗਿਣਤੀ ਹੈ।
  Published by:Gurwinder Singh
  First published:

  Tags: Indian, Kuwait, Modi government, Punjabi NRIs

  ਅਗਲੀ ਖਬਰ