ਦੇਸ਼ ਭਰ ਵਿਚ ਕੋਰੋਨਾ ਮਾਮਲਿਆਂ ਵਿਚ ਸਭ ਤੋਂ ਵੱਡਾ ਵਾਧਾ, 24 ਘੰਟਿਆਂ 'ਚ 6,000 ਤੋਂ ਵੱਧ ਕੇਸ

News18 Punjabi | News18 Punjab
Updated: May 22, 2020, 9:31 AM IST
share image
ਦੇਸ਼ ਭਰ ਵਿਚ ਕੋਰੋਨਾ ਮਾਮਲਿਆਂ ਵਿਚ ਸਭ ਤੋਂ ਵੱਡਾ ਵਾਧਾ, 24 ਘੰਟਿਆਂ 'ਚ 6,000 ਤੋਂ ਵੱਧ ਕੇਸ
ਦੇਸ਼ ਭਰ ਵਿਚ ਕੋਰੋਨਾ ਮਾਮਲਿਆਂ ਵਿਚ ਸਭ ਤੋਂ ਵੱਡਾ ਵਾਧਾ, 24 ਘੰਟਿਆਂ ਵਿਚ 6,000 ਤੋਂ ਵੱਧ ਕੇਸ( ਫਾਈਲ ਫੋਟੋ)

ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿੱਚ 6,088 ਨਵੇਂ ਮਾਮਲੇ ਸਾਹਮਣੇ ਆਏ ਹਨ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ: ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਤਕਰੀਬਨ 6100 ਮਾਮਲੇ ਸਾਹਮਣੇ ਆਏ ਹਨ। ਇਹ ਗਿਣਤੀ ਵੀਰਵਾਰ ਸਵੇਰੇ 8 ਵਜੇ ਅਤੇ ਸ਼ੁੱਕਰਵਾਰ ਸਵੇਰੇ 7 ਵਜੇ ਦੇ ਵਿਚਕਾਰ ਦੀ ਨੋਟ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਮਿਲੇ ਅੰਕੜਿਆਂ ਅਨੁਸਾਰ, ਦੇਸ਼ ਭਰ ਵਿੱਚ ਕੁਲ ਕੋਰੋਨਾ ਦੇ ਕੇਸ 1,18,447 ਹੋ ਗਏ ਹਨ, ਜਿਨ੍ਹਾਂ ਵਿੱਚੋਂ 66,330 ਐਕਟਿਵ ਕੇਸ, 48,533 ਡਿਸਚਾਰਜ, 3,583 ਮੌਤਾਂ ਅਤੇ 1 ਮਰੀਜ਼ ਠੀਕ ਹੋਣ ਤੋਂ ਪਹਿਲਾਂ ਵਿਦੇਸ਼ ਚਲੇ ਗਏ ਹਨ। ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿੱਚ 6,088 ਨਵੇਂ ਮਾਮਲੇ ਸਾਹਮਣੇ ਆਏ ਹਨ।

ਭਾਰਤ 'ਚ ਤੇਜ਼ੀ ਨਾਲ ਵਧਿਆ ਕੋਰੋਨਾ, ਦੋ ਹਫ਼ਤਿਆਂ 'ਚ 56 ਹਜ਼ਾਰ ਕੇਸ ਆਏ

ਦੇਸ਼ ਵਿਚ ਸੰਕਰਮਿਤ ਮਾਮਲਿਆਂ ਵਿਚੋਂ ਅੱਧੇ ਮਈ ਯਾਨੀ ਤਕਰੀਬਨ 56 ਹਜ਼ਾਰ ਅੱਠ ਮਾਮਲੇ 8 ਮਈ ਤੋਂ ਹੁਣ ਤਕ ਸਾਹਮਣੇ ਆ ਚੁੱਕੇ ਹਨ। 8 ਮਈ ਨੂੰ ਸਿਹਤ ਮੰਤਰਾਲੇ ਨੇ ਦੱਸਿਆ ਸੀ ਕਿ ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 56 ਹਜ਼ਾਰ 342 ਹੈ। ਭਾਰਤ ਵਿਚ ਕੋਰੋਨਾ ਵਾਇਰਸ ਦੀ ਲਾਗ ਦਾ ਪਹਿਲਾ ਕੇਸ 30 ਜਨਵਰੀ ਨੂੰ ਸਾਹਮਣੇ ਆਇਆ ਸੀ। ਇਸ ਤੋਂ ਬਾਅਦ 29 ਮਾਰਚ ਨੂੰ ਇਕ ਹਜ਼ਾਰ ਦਾ ਅੰਕੜਾ ਪਹੁੰਚ ਗਿਆ ਸੀ। 13 ਅਪ੍ਰੈਲ ਨੂੰ ਦੇਸ਼ ਵਿਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਸ ਹਜ਼ਾਰ ਤੱਕ ਪਹੁੰਚ ਗਈ। 6 ਮਈ ਨੂੰ ਇਹ ਅੰਕੜਾ ਵਧ ਕੇ 50 ਹਜ਼ਾਰ ਹੋ ਗਿਆ ਅਤੇ ਇਕ ਲੱਖ ਦੇ ਅੰਕੜੇ 'ਤੇ ਪਹੁੰਚਣ ਵਿਚ ਦੋ ਹਫ਼ਤੇ ਲੱਗ ਗਏ ਅਤੇ 18 ਮਾਰਚ ਨੂੰ ਇਹ ਇਕ ਲੱਖ ਤਕ ਪਹੁੰਚ ਗਿਆ।
First published: May 22, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading