ਕਰੋਨਾ ਦੇ ਟੈਸਟ ਸੈਂਪਲ ਲੈਣ ਆਈ ਟੀਮ ਨਾਲ ਨੇਤਾ ਵੀ ਨਾਲ ਆਉਣ ਲੱਗੇ..

News18 Punjabi | News18 Punjab
Updated: September 16, 2020, 9:19 AM IST
share image
ਕਰੋਨਾ ਦੇ ਟੈਸਟ ਸੈਂਪਲ ਲੈਣ ਆਈ ਟੀਮ ਨਾਲ ਨੇਤਾ ਵੀ ਨਾਲ ਆਉਣ ਲੱਗੇ..
ਕਰੋਨਾ ਦੇ ਟੈਸਟ ਸੈਂਪਲ ਲੈਣ ਆਈ ਟੀਮ ਨਾਲ ਨੇਤਾ ਵੀ ਨਾਲ ਆਉਣ ਲੱਗੇ..

ਲੋਕ ਕਰੋਨਾ ਦਾ ਟੈਸਟ ਕਰਵਾਉਣ ਤੋਂ ਡਰਦੇ ਹਨ ਹੁਣ ਡਾਕਟਰਾਂ ਦੀ ਟੀਮ ਨਾਲ ਕਾਗਰਸ ਪਾਰਟੀ ਦੇ ਨੇਤਾ ਵੀ ਨਾਲ ਹੁੰਦੇ ਹਨ ਤਾਕਿ ਵੱਧ ਤੋ ਵੱਧ ਕਰੋਨਾ ਦੇ ਸੈਂਪਲ ਟੈਸਟ ਕੀਤੇ ਜਾਣ ਤਾਂ ਲੋਕਾ ਨੂੰ ਕਰੋਨਾ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ। 

  • Share this:
  • Facebook share img
  • Twitter share img
  • Linkedin share img
ਰਾਜਪੁਰਾ ( ਅਮਰਜੀਤ ਸਿੰਘ ਪੰਨੂ): ਰਾਜਪੁਰਾ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਰੋਜ਼ਾਨਾ ਹੀ ਕਲੋਨੀ ਬਾਜਰਾ ਵਿੱਚ ਕਰੋਨਾ ਦੇ ਟੈਸਟ ਸੈਂਪਲ ਲੈਣ ਲਈ ਜਾਂਦੀ ਹੈ ਪੁਲਿਸ ਵਿਭਾਗ ਦੀ ਮਦਦ ਵੀ ਲੈਂਦੀ ਹੈ ਪਰ ਫਿਰ ਵੀ ਲੋਕ ਕਰੋਨਾ ਦਾ ਟੈਸਟ ਕਰਵਾਉਣ ਤੋਂ ਡਰਦੇ ਹਨ ਹੁਣ ਡਾਕਟਰਾਂ ਦੀ ਟੀਮ ਨਾਲ ਕਾਗਰਸ ਪਾਰਟੀ ਦੇ ਨੇਤਾ ਵੀ ਨਾਲ ਹੁੰਦੇ ਹਨ ਤਾਕਿ ਵੱਧ ਤੋ ਵੱਧ ਕਰੋਨਾ ਦੇ ਸੈਂਪਲ ਟੈਸਟ ਕੀਤੇ ਜਾਣ ਤਾਂ ਲੋਕਾ ਨੂੰ ਕਰੋਨਾ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ।  ਰਾਜਪੁਰਾ ਦੀ ਜਵਾਹਰ ਮਾਰਕੀਟ ਵਿੱਚ ਸਿਵਲ ਹਸਪਤਾਲ ਰਾਜਪੁਰਾ ਦੀ ਟੀਮ ਵੱਲੋਂ 81 ਕਰੋਨਾ ਟੈਸਟ ਦੇ ਸੈਂਪਲ ਲਏ ਗਏ ਤਾਂ ਇਨ੍ਹਾਂ ਵਿਚੋਂ ਕਰੀਬ 13 ਲੋਕਾ ਦੇ ਸੈਂਪਲ ਕਰੋਨਾ ਪਾਜੀਟਿਵ ਆਏ ਹਨ।

ਰਾਜਪੁਰਾ ਵਿੱਚ 394 ਕਰੋਨਾ ਦੇ ਮਾਮਲੇ ਕਰੋਨਾ ਪਾਜੀਟਿਵ ਆਏ ਹਨ। 28 ਦੇ ਕਰੀਬ ਲੋਕਾ ਦੀਆ ਮੋਤਾ ਹੋ ਚੁੱਕਿਆ ਹਨ ਗਪਾਲ ਇੰਦਰ ਸਿੰਘ ਐੱਸ ਐਮ ਓ ਸਿਵਲ ਹਸਪਤਾਲ ਰਾਜਪੁਰਾਅਤੇ ਅਮਨ ਦੀਪ ਸਿੰਘ ਨਾਗੀ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਰਾਜਪੁਰਾ ਵਾਪਰ ਮੰਡਲ ਰਾਜਪੁਰਾ ਦੇ ਪ੍ਰਧਾਨ ਨਰਿੰਦਰ ਕੁਮਾਰ ਸੋਨੀ ਵੀ ਡਾਕਟਰਾਂ ਦੀ ਟੀਮ ਨਾਲ ਲੋਕਾ ਨੂੰ ਅਪੀਲ ਕੀਤੀ। ਕਰੋਨਾ ਦੇ ਟੈਸਟ ਜਰੂਰ ਕਰਵਾਓ ਐੱਸ ਐਮ ਓ ਰਾਜਪੁਰਾ ਨੇ ਦਸਿਆ ਕਿ ਸਾਡੇ ਨਾਲ ਉਕਤ ਨੇਤਾ ਵੀ ਹਨ ਸਾਡੀ ਸਰਕਾਰ ਵਲੋਂ ਲੋਕਾ ਨੂੰ ਕਰੋਨਾ ਦੀ ਬਿਮਾਰੀ ਤੋਂ ਬਚਾਉਣ ਲਈ ਪੂਰੇ ਉਪਰਾਲੇ ਕੀਤੇ ਜਾ ਰਹੇ ਹਨ ਕਰੋਨਾ ਪਾਜੀਟਿਵ ਮਰੀਜ ਨੂੰ ਘਰ ਵਿੱਚ ਹੀ ਏਕਾਂਤਵਾਸ ਕਰ ਦਿੱਤਾ ਜਾਂਦਾ ਹੈ ਡਰਨ ਦੀ ਲੋੜ ਨਹੀਂ ਹੈ।
Published by: Sukhwinder Singh
First published: September 16, 2020, 9:19 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading