ਵਿਜੇ ਮਾਲਿਆ ਦਾ ਤਰਲਾ-ਸਾਰਾ ਕਰਜ਼ ਵਾਪਸ ਲਵੋ ਤੇ ਮੇਰੇ ਖਿਲਾਫ ਸਾਰੇ ਕੇਸ ਬੰਦ ਕਰ ਦਿਓ...

News18 Punjabi | News18 Punjab
Updated: May 14, 2020, 1:32 PM IST
share image
ਵਿਜੇ ਮਾਲਿਆ ਦਾ ਤਰਲਾ-ਸਾਰਾ ਕਰਜ਼ ਵਾਪਸ ਲਵੋ ਤੇ ਮੇਰੇ ਖਿਲਾਫ ਸਾਰੇ ਕੇਸ ਬੰਦ ਕਰ ਦਿਓ...
ਵਿਜੇ ਮਾਲਿਆ ਦਾ ਤਰਲਾ-ਸਾਰਾ ਕਰਜ਼ ਵਾਪਸ ਲਵੋ ਤੇ ਮੇਰੇ ਖਿਲਾਫ ਸਾਰੇ ਕੇਸ ਬੰਦ ਕਰ ਦਿਓ...

  • Share this:
  • Facebook share img
  • Twitter share img
  • Linkedin share img
ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਸਰਕਾਰ ਨੂੰ ਕਿਹਾ ਹੈ ਕਿ ਉਹ 100 ਫੀਸਦੀ ਕਰਜ਼ਾ ਚੁਕਾਉਣ ਦੇ ਉਸ ਦੇ (ਮਾਲਿਆ) ਪ੍ਰਸਤਾਵ ਨੂੰ ਸਵੀਕਾਰ ਕਰੇ ਅਤੇ ਉਸ ਖਿਲਾਫ ਕੇਸ ਬੰਦ ਕਰੇ। ਵਿਜੇ ਮਾਲਿਆ ਨੇ ਇੱਕ ਟਵੀਟ ਵਿੱਚ ਕਿਹਾ ਕਿ ਕੋਵਿਡ 19 ਰਾਹਤ ਪੈਕੇਜ ਲਈ ਸਰਕਾਰ ਨੂੰ ਵਧਾਈ। ਸਰਕਾਰ ਜਿੰਨੀ ਕਰੰਸੀ ਚਾਹੇ, ਪ੍ਰਿੰਟ ਕਰ ਸਕਦੀ ਹੈ ਪਰ ਮੇਰੇ ਵਰਗੇ ਛੋਟੇ ਯੋਗਦਾਨ ਦੇਣ ਵਾਲੇ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਜੋ ਜਨਤਕ ਖੇਤਰ ਦੇ ਬੈਂਕਾਂ ਦੇ 100% ਲੋਨ ਵਾਪਸ ਕਰਨਾ ਚਾਹੁੰਦਾ ਹੈ। ਕਿਰਪਾ ਕਰਕੇ ਮੇਰੇ ਤੋਂ ਪੈਸੇ ਬਿਨਾਂ ਸ਼ਰਤ ਲਓ ਅਤੇ ਕੇਸ ਬੰਦ ਕਰੋ।'

ਦੱਸ ਦਈਏ ਕਿ ਮਾਲਿਆ ਨੂੰ ਭਾਰਤ ਵਿਚ ਭਗੌੜਾ ਕਰਾਰ ਦਿੱਤਾ ਗਿਆ ਹੈ। ਉਹ ਮਾਰਚ 2016 ਤੋਂ ਯੂਕੇ ਵਿਚ ਹੈ। ਉਸ ਨੂੰ ਬ੍ਰਿਟੇਨ ਦੀ ਸਕਾਟਲੈਂਡ ਯਾਰਡ ਨੇ 18 ਅਪ੍ਰੈਲ 2017 ਨੂੰ ਹਿਰਾਸਤ ਵਿੱਚ ਲਿਆ ਸੀ। ਉਦੋਂ ਤੋਂ ਹੀ ਉਹ ਜ਼ਮਾਨਤ 'ਤੇ ਬਾਹਰ ਹੈ। ਯੂਕੇ ਦੇ ਗ੍ਰਹਿ ਵਿਭਾਗ ਨੇ ਭਾਰਤੀ ਜਾਂਚ ਏਜੰਸੀਆਂ ਦੀ ਮੰਗ 'ਤੇ ਉਸ ਦੀ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਪਿਛਲੇ ਮਹੀਨੇ ਅਪ੍ਰੈਲ ਵਿਚ ਲੰਡਨ ਦੀ ਰਾਇਲ ਕੋਰਟ ਆਫ਼ ਜਸਟਿਸ ਵਿਖੇ ਲਾਰਡ ਜਸਟਿਸ ਸਟੀਫਨ ਇਰਵਿਨ ਅਤੇ ਜਸਟਿਸ ਐਲੀਜ਼ਾਬੇਥ ਲਾਇੰਗ ਦੇ ਦੋ ਮੈਂਬਰੀ ਬੈਂਚ ਨੇ ਭਾਰਤ ਹਵਾਲਗੀ ਵਿਰੁੱਧ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਮਨੀ ਲਾਂਡਰਿੰਗ ਮਾਮਲੇ ਵਿਚ ਵਿਜੇ ਮਾਲਿਆ ਨੇ ਭਾਰਤ ਹਵਾਲਗੀ ਵਿਰੁੱਧ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਇਸ ਸਾਲ ਫਰਵਰੀ ਵਿਚ 64 ਸਾਲਾ ਮਾਲਿਆ ਨੇ ਇਹ ਪਟੀਸ਼ਨ ਦਾਇਰ ਕੀਤੀ ਸੀ। ਵਿਜੇ ਮਾਲਿਆ 9,000 ਕਰੋੜ ਰੁਪਏ ਦੇ ਵਿੱਤੀ ਅਪਰਾਧ ਲਈ ਲੋੜੀਂਦਾ ਹੈ ਜੋ ਮਾਲਿਆ ਦੀ ਕੰਪਨੀ ਕਿੰਗਫਿਸ਼ਰ ਏਅਰਲਾਇੰਸ ਨੇ ਭਾਰਤ ਦੇ ਕਈ ਬੈਂਕਾਂ ਤੋਂ ਲਏ ਸਨ।
ਇਸ ਤੋਂ ਪਹਿਲਾਂ ਵੀ ਮਾਲਿਆ ਨੇ 31 ਮਾਰਚ ਨੂੰ ਆਪਣੇ ਟਵੀਟ ਵਿੱਚ ਕਿਹਾ ਸੀ, ‘ਮੈਂ ਬੈਂਕਾਂ ਨੂੰ ਲਗਾਤਾਰ ਆਪਣੇ ਪੂਰੇ ਪੈਸੇ ਵਾਪਸ ਕਰਨ ਦੀ ਪੇਸ਼ਕਸ਼ ਕੀਤੀ ਹੈ। ਨਾ ਤਾਂ ਬੈਂਕ ਪੈਸੇ ਨੂੰ ਲੈਣ ਲਈ ਤਿਆਰ ਹੋਏ ਹਨ ਅਤੇ ਨਾ ਹੀ ਈ.ਡੀ. ਜਾਇਦਾਦ ਛੱਡਣ ਲਈ। ਉਮੀਦ ਹੈ! ਇਸ ਸਮੇਂ, ਵਿੱਤ ਮੰਤਰੀ ਮੇਰੀ ਗੱਲ ਸੁਣਨਗੇ।

 
First published: May 14, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading